ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਕੈਪਟਨ ਤਾਂ ਆਪਣ...

    ਕੈਪਟਨ ਤਾਂ ਆਪਣੇ ਮਹਿਲ ‘ਚੋਂ ਨਿਕਲਣ ਲਈ ਹੀ ਤਿਆਰ ਨਹੀਂ : ਬਾਦਲ

    ਕੈਪਟਨ ਤਾਂ ਆਪਣੇ ਮਹਿਲ ‘ਚੋਂ ਨਿਕਲਣ ਲਈ ਹੀ ਤਿਆਰ ਨਹੀਂ : ਬਾਦਲ

    ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਵੱਲੋਂ ਵੀਰਵਾਰ ਨੂੰ ਖੇਤੀ ਬਿੱਲਾਂ ਖ਼ਿਲਾਫ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ, ਜਿਹੜਾ ਕਿ ਚੰਡੀਗੜ੍ਹ ਵੱਲ ਵੱਧ ਰਿਹਾ ਹੈ।  ਇਸ ਮੌਕੇ ਸੁਖਬੀਰ ਨੇ ਕਿਹਾ ਕਿ ਕੈਪਟਨ ਆਪਣੇ ਮਹਿਲ ‘ਚੋਂ ਨਿਕਲਣ ਲਈ ਤਾਂ ਤਿਆਰ ਨਹੀਂ ਹਨ ਤਾਂ ਫਿਰ ਜੇਕਰ ਉਹ ਅਗਵਾਈ ਕਰਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਕਿੱਥੇ ਲੱਭਦੇ ਰਹਾਂਗੇ। ਇਸ ਮੌਕੇ ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਖ਼ਿਲਾਫ਼ ਗੁੱਸਾ ਕੱਢਦਿਆਂ ਕਿਹਾ ਕਿ ਉਹ ਅਜਿਹੀ ਸਰਕਾਰ ਨਾਲ ਬਿਲਕੁਲ ਕੰਮ ਨਹੀਂ ਕਰ ਸਕਦੇ, ਜਿਹੜੀ ਕਿਸਾਨ ਵਿਰੋਧੀ ਹੈ।

    Sukhbir badal

    ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ, ਕੁਰਸੀਆਂ ਨਹੀਂ ਚਾਹੀਦੀਆਂ, ਸਗੋਂ ਉਹ ਪੰਜਾਬ ਦੀ ਕਿਰਸਾਨੀ ਨਾਲ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਭਾਵੇਂ ਹੀ ਕੇਂਦਰ ਸਰਕਾਰ ਨੇ ਖੇਤੀ ਬਿੱਲਾਂ ਨੂੰ ਪਾਸ ਕਰ ਦਿੱਤਾ ਹੈ ਪਰ ਪੰਜਾਬ ਦੇ ਕਿਸਾਨਾਂ ਦੇ ਦਬਾਅ ਕਾਰਨ ਮੋਦੀ ਸਰਕਾਰ ਨੂੰ ਆਪਣਾ ਫ਼ੈਸਲਾ ਲੈਣ ਲਈ ਮਜਬੂਰ ਹੋਣਾ ਪਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.