ਘੱਗਰ ਦਾ ਮਸਲਾ ਵਿਧਾਨ ਸਭਾ ਦੇ ਅਗਲੇ ਸੈਸ਼ਨ ‘ਚ ਉਠਾਵਾਂਗਾ
ਗੁਰਜੀਤ ਸ਼ੀਂਹ, ਸਰਦੂਲਗੜ੍ਹ
ਪੰਜਾਬ ਦੀਆਂ ਦੋਵੇਂ ਪਾਰਟੀਆਂ ਅਕਾਲੀ ਤੇ ਕਾਂਗਰਸ ਆਪਸ ‘ਚ ਮਿਲ ਕੇ ਇੱਕ ਦੂਜੇ ਨੂੰ ਬਚਾਅ ਰਹੀਆਂ ਹਨ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ 3500 ਕਰੋੜ ਦੇ ਘਪਲੇ ਦੇ ਮਾਮਲੇ ‘ਚ ਸਾਰੇ ਗਵਾਹਾਂ ਦਾ ਮੁਕਰਨਾ ਸ਼ੱਕ ਦੇ ਘੇਰੇ ‘ਚ ਹੈ ਇਹ ਪਹਿਲੀ ਵਾਰ ਹੋਇਆ ਕਿ ਸਰਕਾਰੀ ਗਵਾਹ ਵੀ ਮੁਕਰ ਗਏ ਸਨ ਦੋਵੇਂ ਪਾਰਟੀਆਂ ਮਿਲ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀਆਂ ਹਨ ਇਹ ਪ੍ਰਗਟਾਵਾ ਪੰਜਾਬ ‘ਚ ਵਿਰੋਧੀ ਧਿਰ ਦੇ ਨੇਤਾ ਤੇ ਦਿੜ੍ਹਬਾ ਹਲਕੇ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕੀਤਾ ਉਹ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਆਲੀਕੇ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਭੋਲਾ ਮਾਨ ਦੀ ਦਾਦੀ ਸੁਰਜੀਤ ਕੌਰ ਦੇ ਭੋਗ ਸਮਾਗਮ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਨ ਸਭਾ ਸੈਸ਼ਨ ‘ਚ ਕਿਸਾਨਾਂ ਦੇ ਮੁੱਦਿਆਂ ਦੀ ਜਿਵੇਂ ਪੂਰਾ ਕਰਜ਼ਾ ਮੁਆਫ਼ੀ ਦੀ ਗੱਲ ਕੀਤੀ ਪਰ ਹੁਣ ਇਹ ਕੈਪਟਨ ਪੂਰੇ ਕਰਜੇ ਮੁਆਫ਼ ਤੋਂ ਭੱਜ ਕੇ ਸ਼ਰਤਾਂ ਰੱਖ ਰਹੇ ਹਨ ਕਿ ਢਾਈ ਕਿੱਲ੍ਹਿਆਂ ਵਾਲੇ ਦਾ ਮਾਫ਼ ਹੋਵੇਗਾ ਜਦਕਿ ਲੋਕਾਂ ਨੂੰ ਸੱਤਾ ‘ਚ ਆਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਦੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨਗੇ ਉਨ੍ਹਾਂ ਸਰਦੂਲਗੜ੍ਹ ਦੇ ਘੱਗਰ ਦੀ ਗੱਲ ਕਰਦਿਆਂ ਕਿਹਾ ਕਿ ਹਿਮਾਚਲ ਦੀਆਂ ਪਹਾੜੀਆਂ ਥੱਲੇ ਜੋ ਫੈਕਟਰੀਆਂ ਹਨ ਦਾ ਕੈਮੀਕਲ ਘੱਗਰ ‘ਚ ਪੈ ਕੇ ਜੋ ਇੱਥੋਂ ਤੱਕ ਆਉਂਦਾ ਹੈ ਪਾਣੀ ਖਰਾਬ ਹੋ ਕੇ ਉਹ ਜਮੀਨ ‘ਚ ਚਲਾ ਜਾਂਦਾ ਹੈ
ਉਸ ਨਾਲ ਕੈਂਸਰ, ਕਾਲਾ ਪੀਲੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲਦੀਆਂ ਹਨ, ਜਿਸ ਦੇ ਹੱਲ ਲਈ ਉਹ ਪੰਜਾਬ ਦੇ ਵਿਧਾਨ ਸਭਾ ਦੇ ਅਗਲੇ ਸੈਸ਼ਨ ‘ਚ ਵੀ ਅਵਾਜ਼ ਉਠਾਉਣਗੇ ਤੇ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੂੰ ਵੀ ਕਹਿਣਗੇ ਕਿ ਉਹ ਪਾਰਲੀਮੈਂਟ ‘ਚ ਵੀ ਇਸ ਮੁੱਦੇ ਨੂੰ ਉਠਾਉਣ ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਪ੍ਰੋ. ਬਲਜਿੰਦਰ ਕੌਰ ਤਲਵੰਡੀ ਸਾਬੋ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਦਾਤੇਵਾਸ, ਸੁਖਵਿੰਦਰ ਸਿੰਘ ਭੋਲਾ ਮਾਨ, ਚਰਨਦਾਸ ਸਰਦੂਲਗੜ੍ਹ, ਨਿਰਮਲ ਸਿੰਘ ਨਿੰਮਾ ਫੱਤਾ ਮਾਲੋਕਾ, ਟੇਕ ਸਿੰਘ ਭੰਮੇ ਕਲਾਂ, ਗੁਰਪ੍ਰੀਤ ਭੁੱਚਰ, ਜਥੇਦਾਰ ਮਿੱਠੂ ਸਿੰਘ ਬਾਜੇਵਾਲਾ, ਨਛੱਤਰ ਸਿੰਘ ਮੌੜ ਜੌੜਕੀਆਂ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।