ਨਵੀਂ ਦਿੱਲੀ (ਏਜੰਸੀ)। ਨਵੇਂ ਵਿਆਹੇ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ‘ਚ ਭਾਰਤੀ ਕ੍ਰਿਕਟ ਟੀਮ ਦੇਰ ਰਾਤ ਦੱਖਣੀ ਅਫਰੀਕਾ ਪਹੁੰਚ ਗਈ ਜਿੱਥੇ ਟੀਮ ਇੰਡੀਆ ਕਰੀਬ ਆਪਣੇ ਦੋ ਮਹੀਨਿਆਂ ਤੱਕ ਚੱਲਣ ਵਾਲੇ ਲੰਮੇ ਦੌਰੇ ‘ਚ ਤਿੰਨ ਟੈਸਟ, ਛੇ ਇੱਕ ਰੋਜ਼ਾ ਅਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਖੇਡੇਗੀ ਕਪਤਾਨ ਵਿਰਾਟ ਮੁੰਬਈ ‘ਚ ਆਪਣੇ ਸ਼ਾਦੀ ਦੇ ਰਿਸ਼ੇਪਸ਼ਨ ਤੋਂ ਬਾਅਦ ਪਤਨੀ ਅਨੁਸ਼ਕਾ ਸ਼ਰਮਾ ਨਾਲ ਸਿੱਧੇ ਦੱਖਣੀ ਅਫਰੀਕਾ ਪਹੁੰਚੇ ਹਨ ਤਾਂ ਉੱਥੇ ਭਾਰਤੀ ਟੀਮ ਦੇ ਬਾਕੀ ਖਿਡਾਰੀ ਵੀ ਪਰਿਵਾਰ ਨਾਲ ਅਫਰੀਕਾ ਦੌਰੇ ‘ਤੇ ਕੇਪਟਾਊਨ ਦੇ ਹੋਟਲ ਪਹੁੰਚੇ ਟੀਮ ਇੰਡੀਆ ਸ੍ਰੀਲੰਕਾ ਦੇ ਨਾਲ ਤਿੰਨਾਂ ਫਾਰਮੈਟਾਂ ਦੀ ਸੀਰੀਜ਼ ਤੋਂ ਸਿੱਧੇ ਬਾਅਦ ਵਿਦੇਸ਼ ਦੌਰੇ ‘ਤੇ ਪਹੁੰਚੀ ਹੈ ਜਿੱਥੇ ਉਹ ਕਰੀਬ 56 ਦਿਨ ਲੰਮੇ ਇਸ ਦੌਰੇ ‘ਚ ਪਹਿਲੀ ਵਾਰ ਦੱਖਣੀ ਅਫਰੀਕਾ ‘ਚ ਟੈਸਟ ਸੀਰੀਜ਼ ਜਿੱਤ ਕੇ ਇਤਿਹਾਸ ਰਚਨ ਉੱਤਰੇਗੀ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਪੰਜ ਜਨਵਰੀ ਤੋਂ ਕੇਪਟਾਊਨ ‘ਚ ਪਹਿਲਾ ਟੈਸਟ ਸ਼ੁਰੂ ਹੋਣਾ ਹੈ। (Virat Kohli)
ਇਹ ਵੀ ਪੜ੍ਹੋ : ਜੇਕਰ ਬੱਚੇ ਹਨ ਮੋਬਾਇਲ ਦੀ ਆਦਤ ਤੋਂ ਮਜ਼ਬੂਰ, ਕਿਵੇਂ ਰੱਖਣ ਮਾਪੇ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ? ਜਾਣੋ ਪ੍ਰਭਾਵਸ਼ਾਲੀ ਟਿਪ…
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟਵਿੱਟਰ ‘ਤੇ ਖਿਡਾਰੀਆਂ ਦੇ ਹੋਟਲ ‘ਚ ਜਾਣ ਦੀਆਂ ਤਸਵੀਰਾਂ ਅਤੇ ਵੀਡੀਓ ਅਪਲੋਡ ਕੀਤੀਆਂ ਹਨ ਬੋਰਡ ਨੇ ਲਿਖਿਆ ਕਿ ਲੰਮੀ ਹਵਾਈ ਯਾਤਰਾ ਤੋਂ ਬਾਅਦ ਭਾਰਤੀ ਟੀਮ ਆਖਰਕਾਰ ਕੇਪਟਾਊਨ ‘ਚ ਆਪਣੇ ਟੀਮ ਹੋਟਲ ‘ਚ ਪਹੁੰਚ ਗਈ ਵਿਰਾਟ ਦੀ ਅਗਵਾਈ ‘ਚ ਇਸ ਵਾਰ ਦੱਖਣੀ ਅਫਰੀਕਾ ‘ਚ ਭਾਰਤ ਤੋਂ 25 ਸਾਲਾਂ ਦੀ ਜਿੱਤ ਦਾ ਸੋਕਾ ਖਤਮ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ ਹਾਲਾਂਕਿ ਰਵਾਨਾ ਹੋਣ ਤੋਂ ਪਹਿਲਾਂ ਕਪਤਾਨ ਨੇ ਕਿਹਾ।
ਕਿ ਅਸੀਂ ਵਿਦੇਸ਼ੀ ਦੌਰਿਆਂ ‘ਚ ਚੰਗਾ ਖੇਡਣ ਅਤੇ ਖੁਦ ਨੂੰ ਸਾਬਤ ਕਰਨ ਦੇ ਮਾਨਸਿਕ ਦਬਾਅ ਤੋਂ ਖੁਦ ਨੂੰ ਵੱਖ ਰੱਖਿਆ ਹੈ ਅਸੀਂ ਕਿਸੇ ਨੂੰ ਕੁਝ ਸਾਬਤ ਨਹੀਂ ਕਰਨਾ ਚਾਹੁੰਦੇ ਹਾਂ ਸਾਡਾ ਕੰਮ ਸਿਰਫ ਉੱਥੇ ਜਾ ਕੇ ਚੰਗਾ ਖੇਡਣਾ ਅਤੇ ਆਪਣੇ ਦੇਸ਼ ਲਈ ਜਿੱਤਣਾ ਹੈ ਅਤੇ ਅਸੀਂ ਉਹੀ ਕਰਾਂਗੇ। ਭਾਰਤ ਦੱਖਣੀ ਅਫਰੀਕਾ ਦੇ ਕੌਮਾਂਤਰੀ ਕ੍ਰਿਕਟ ‘ਚ ਵਾਪਸੀ ਤੋਂ ਬਾਅਦ ਸਾਲ 1992-93 ‘ਚ ਉੱਥੋਂ ਦਾ ਦੌਰਾ ਕਰਨ ਵਾਲੀ ਪਹਿਲੀ ਟੀਮ ਸੀ ਅਤੇ ਉਦੋਂ ਉਸ ਨੇ ਚਾਰ ਮੈਚਾਂ ਦੀ ਸੀਰੀਜ਼ 0-1 ਨਾਲ ਗੁਆਈ ਸੀ ਇਸ ਤੋਂ ਬਾਅਦ ਤੋਂ ਭਾਰਤ ਫਿਰ ਕਦੇ ਉਸ ਦੀ ਜ਼ਮੀਨ ‘ਤੇ ਟੈਸਟ ਸੀਰੀਜ਼ ਨਹੀਂ ਜਿੱਤ ਸਕਿਆ। (Virat Kohli)