ਸਾਡੇ ਨਾਲ ਸ਼ਾਮਲ

Follow us

10.2 C
Chandigarh
Monday, January 19, 2026
More
    Home Breaking News Sunam News : ...

    Sunam News : ਕੈਂਟਰ ਨੇ ਦਰੜੇ 4 ਮਜ਼ਦੂਰ, ਹੋਈ ਦਰਦਨਾਕ ਮੌਤ

    Sunam News

    ਨਰੇਗਾ ਮਜ਼ਦੂਰ ਸੜਕ ਕੰਡੇ ਕਰ ਰਹੇ ਸਨ ਸਾਫ ਸਫਾਈ | Sunam News

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ): Sunam News : ਸਥਾਨਕ ਸੁਨਾਮ-ਪਟਿਆਲਾ ਰੋਡ ‘ਤੇ ਬਿਸ਼ਨਪੁਰਾ ਪਿੰਡ ਕੋਲ ਨਰੇਗਾ ਮਜ਼ਦੂਰਾਂ ਉੱਤੇ ਕੈਂਟਰ ਚਾਲਕ ਵੱਲੋਂ ਕੈਂਟਰ ਚੜ੍ਹਾ ਦਿੱਤਾ ਗਿਆ, ਇਸ ਦੌਰਾਨ ਮੌਕੇ ‘ਤੇ ਹੀ ਚਾਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਔਰਤ ਸਮੇਤ ਤਿੰਨ ਵਿਅਕਤੀ ਸ਼ਾਮਲ ਹਨ। ਇਸ ਸਬੰਧੀ ਮੌਕੇ ‘ਤੇ ਮ੍ਰਿਤਕਾਂ ਦੇ ਨਾਲ ਕੰਮ ਕਰ ਰਹੀ ਔਰਤ ਨੇ ਦੱਸਿਆ ਕਿ ਉਹ ਕੰਮ ਕਰ ਰਹੇ ਸੀ ਤਾਂ ਇਕ ਕੈਂਟਰ ਚਾਲਕ ਨੇ ਉਨ੍ਹਾਂ ‘ਤੇ ਕੈਂਟਰ ਚੜ੍ਹਾ ਦਿੱਤਾ, ਜਿਸ ਕਾਰਨ ਮੌਕੇ ‘ਤੇ ਹੀ ਉਨ੍ਹਾਂ ਨਾਲ ਕੰਮ ਕਰ ਰਹੀ ਇਕ ਔਰਤ ਸਮੇਂ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ।‌ ਲੋਕਾਂ ਨੇ ਕੈਂਟਰ ਚਾਲਕ ਦਾ ਪਿੱਛਾ ਕੀਤਾ ਅਤੇ ਉਸਨੂੰ ਘੇਰ ਲਿਆ। ਉਨ੍ਹਾਂ ਕਿਹਾ ਕਿ ਉਹ ਅੱਜ ਹੀ ਕੰਮ ‘ਤੇ ਆਏ ਸੀ ਅਤੇ ਅੱਜ ਹੀ ਇਹ ਹਾਦਸਾ ਵਾਪਰ ਗਿਆ।

    Sunam News

    Read Also : CBSE Notice: CBSE ਦੀ ਇਹ ਸਕੂਲਾਂ ’ਤੇ ਵੱਡੀ ਕਾਰਵਾਈ, ਜਾਣੋ

    ਇਸ ਮੌਕੇ ਬਿਸ਼ਨਪੁਰਾ ਦੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਰੇਗਾ ਮਜ਼ਦੂਰ ਖਾਣਾ ਖਾਣ ਲਈ ਸਾਈਡ ‘ਤੇ ਬੈਠੇ ਸੀ ਤਾਂ ਕੈਂਟਰ ਚਾਲਕ ਨੇ ਲਾਪਰਵਾਹੀ ਨਾਲ ਉਨ੍ਹਾਂ ਉੱਪਰ ਕੈਂਟਰ ਚਾੜ੍ਹ ਦਿੱਤਾ ਜਿਸ ਵਿਚ ਜਰਨੈਲ ਸਿੰਘ, ਹਰਪਾਲ ਸਿੰਘ, ਛੋਟਾ ਸਿੰਘ ਅਤੇ ਇਕ ਔਰਤ ਗੁਰਦੇਵ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰੋਸ ਵਜੋਂ ਨਰੇਗਾ ਮਜ਼ਦੂਰਾਂ ਵੱਲੋਂ ਸੜਕ ਤੇ ਜਾਮ ਲਗਾ ਦਿੱਤਾ ਗਿਆ।ਇਸ ਸਬੰਧੀ ਮੌਕੇ ‘ਤੇ ਪੁੱਜੇ ਥਾਣਾ ਮੁਖੀ ਸਿਟੀ ਸੁਨਾਮ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਉਹ ਮੌਕੇ ‘ਤੇ ਪਹੁੰਚੇ ਹਨ ਅਤੇ ਚਾਰ ਲੋਕਾਂ ਦੀ ਹਾਦਸੇ ਵਿਚ ਮੌਤ ਹੋ ਗਈ ਹੈ।

    LEAVE A REPLY

    Please enter your comment!
    Please enter your name here