Fire News: (ਜਸਵੰਤ ਰਾਏ) ਜਗਰਾਓਂ। ਬੀਤੀ ਦੇਰ ਰਾਤ ਜਗਰਾਓਂ ਤੋਂ ਮੋਗਾ ਰੋਡ ’ਤੇ ਬਿਸਕੁਟਾਂ ਨਾਲ ਭਰੇ ਹੋਏ ਜਾ ਰਹੇ ਇਕ ਕੈਂਟਰ ਨੂੰ ਅਚਾਨਕ ਉਦੋਂ ਅੱਗ ਲੱਗ ਗਈ ਜਦੋਂ ਉਹ ਨਾਨਕਸਰ ਵਾਲੇ ਪੁਲ ਨੂੰ ਕਰਾਸ ਕਰ ਰਿਹਾ ਸੀ। ਉੱਥੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਜਦੋਂ ਕੈਂਟਰ ਪੁਲ ਨੂੰ ਕਰਾਸ ਕਰ ਰਿਹਾ ਸੀ ਤਾਂ ਉਸ ’ਚੋਂ ਇੱਕ ਧਮਾਕਾ ਹੋਇਆ ਅਤੇ ਧਮਾਕਾ ਹੁੰਦੇ ਸਾਰ ਹੀ ਕੈਂਟਰ ਨੂੰ ਅੱਗ ਲੱਗ ਗਈ, ਜਿਸ ਦੇ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਅੱਗ ਇੰਨੀ ਜਿਆਦਾ ਜ਼ਬਰਦਸਤ ਸੀ ਕਿ ਅੱਗ ਦੀਆਂ ਲਪਟਾਂ ਕਾਫੀ ਦੂਰ ਤੱਕ ਨਜ਼ਰ ਆਈਆਂ ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮਸ਼ਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। Fire News
ਇਹ ਵੀ ਪੜ੍ਹੋ: Farmers News Update: ਕਿਸਾਨਾਂ ਨੇ ਚੰਡੀਗੜ੍ਹ ਧਰਨਾ ਲਿਆ ਵਾਪਸ, ਸਾਰੇ ਕਿਸਾਨ ਆਗੂ ਕੀਤੇ ਜਾਣਗੇ ਰਿਹਾਅ