ਆਨਰੇਰੀ ਸਨਮਾਨ ਗਵਾਉਣ ਵਾਲੀ ਪਹਿਲੀ ਔਰਤ ਹੈ ਸੂ ਕੀ
ਓਟਾਵਾ, ਏਜੰਸੀ।
ਕੈਨੇਡਾ ਨੇ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਨੂੰ ਸਨਮਾਨ ਦੇ ਤੌਰ ‘ਤੇ ਦਿੱਤੀ ਕੈਨੇਡਾ ਦੀ ਆਨਰੇਰੀ ਨਾਗਰਿਕਤਾ ਨੂੰ ਵਾਪਸ ਲੈ ਲਿਆ ਹੈ। ਫਾਈਨੇਂਨਸੀਅਲ ਟਾਈਮਜ਼ ਦੀ ਰਿਪੋਰਟ ਅਨੁਸਾਰ ਕੈਨੇਡਾ ਨੇ ਇਹ ਕਦਮ ਸੂ ਕੀ ਦੇ ਉਨ੍ਹਾਂ ਦੀ ਫੌਜ ਵੱਲੋਂ ਰੋਹਿੰਗਿਆ ਮੁਸਲਮਾਨਾਂ ‘ਤੇ ਕੀਤੀ ਗਈ ਹਿੰਸਕ ਕਾਰਵਾਈ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਚੁੱੱਕਿਆ ਹੈ। ਸੂ ਕੀ ਆਨਰੇਰੀ ਸਨਮਾਨ ਨੂੰ ਗਵਾਉਣ ਵਾਲੀ ਪਹਿਲੀ ਔਰਤ ਹੈ। ਕੈਨੇਡਾ ਦੀ ਸੈਨੇਟ ਨੇ ਬੀਤੇ ਮਹੀਨੇ ਸੂ ਕੀ ਨੂੰ ਦਿੱਤੇ ਹੋਏ ਸਨਮਾਨ ਲਈ ਨਾਗਰਿਕਤਾ ਰੱਦ ਕਰਨ ਲਈ ਸਾਰਿਆਂ ਦੀ ਸਹਿਮਤੀ ਨਾਲ ਵੋਟਿੰਗ ਕੀਤੀ। ਪਿਛਲੇ ਹਫਤੇ ਹਾਊਸ ਆਫ ਕਾਮਨਜ਼ ਨੇ ਵੀ ਇਸ ਸਬੰਧ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਵੋਟਾਂ ਪਾ ਕੇ ਇਹ ਫੈਸਲਾ ਪਾਸ ਕੀਤਾ ਸੀ। ਕੈਨੇਡਾ ਦੇ ਦੋਹਾਂ ਸਦਨਾਂ ਨੇ ਸਤੰਬਰ ‘ਚ ਪਾਸ ਮੱਤੇ ਵਿੱਚ ਰੋਹਿੰਗਿਆ ਵਿਰੁੱਧ ਹਿੰਸਾ ਨੂੰ ਕਤਲੇਆਮ ਕਰਾਰ ਦਿੱਤਾ ਸੀ। ਮਿਆਂਮਾਰ ਵਿੱਚ ਫੌਜ ਦੀ ਹਿੰਸਕ ਕਾਰਵਾਈ ਪਿਛਲੇ ਸਾਲ ਸ਼ੁਰੂ ਹੋਈ ਸੀ ਅਤੇ 7,000 ਰੋਹਿੰਗਿਆ ਨੂੰ ਗੁਆਂਢੀ ਦੇਸ਼ ਬੰਗਲਾਦੇਸ਼ ਦੌੜਨ ‘ਤੇ ਮਜਬੂਰ ਹੋਣਾ ਪਿਆ ਸੀ। ਕੈਨੇਡਾ ਨੇ ਸੂ ਕੀ ਨੂੰ ਸਾਲ 2007 ‘ਚ ਇਹ ਆਨਰੇਰੀ ਨਾਗਰਿਕਤਾ ਪ੍ਰਦਾਨ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।