ਸਾਡੇ ਨਾਲ ਸ਼ਾਮਲ

Follow us

18.9 C
Chandigarh
Thursday, February 19, 2026
More
    Home Breaking News ਕੈਨੇਡਾ ਵੱਲੋਂ ...

    ਕੈਨੇਡਾ ਵੱਲੋਂ 11 ਗੈਂਗਸਟਰਾਂ ਤੋਂ ਪਬਲਿਕ ਸੇਫ਼ਟੀ ਵਾਰਨਿੰਗ ਜਾਰੀ, ਲਿਸਟ ’ਚ 9 ਪੰਜਾਬੀ

    gangster, Sukhjinder Randhawa,  Gangstr, Punjab

    ਲਿਸਟ ’ਚ 9 ਪੰਜਾਬੀ, ਗੋਲਡੀ ਬਰਾੜ ਤੇ ਲਖਵੀਰ ਸਿੰਘ ਲੰਡਾ ਦਾ ਨਾਂਅ ਨਹੀਂ

    ਚੰਡੀਗੜ੍ਹ। ਕੈਨੇਡਾ ’ਚ ਗੈਂਗਸਟਰਾਂ ਨੂੰ ਲੈ ਕੇ ਇੱਕ ਜਨਤਕ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਗਈ ਹੈ। ਬਿ੍ਰਟਿਸ਼ ਕੋਲੰਬੀਆ ਦੀ ਜੁਆਇੰਟ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਨੇ 11 ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਹੈ। ਜਨਤਕ ਸੁਰੱਖਿਆ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ 11 ਗੈਂਗਸਟਰਾਂ ਵਿੱਚੋਂ 9 ਪੰਜਾਬੀ ਹਨ। ਇਹ ਅਪਰਾਧੀ ਲੋਅਰ ਮੇਨਲੈਂਡ ਗੈਂਗ ਵਾਰ ਨਾਲ ਸਬੰਧਤ ਦੱਸੇ ਜਾਂਦੇ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਤੇ ਵੀ ਨਜ਼ਰ ਆਉਣ ’ਤੇ ਉਨ੍ਹਾਂ ਤੋਂ ਦੂਰ ਰਹਿਣ। ਹਾਲਾਂਕਿ, ਪੰਜਾਬ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਅਤੇ ਮੋਹਾਲੀ ਇੰਟੈਲੀਜੈਂਸ ਦਫਤਰ ’ਤੇ ਹਮਲਾ ਕਰਨ ਵਾਲੇ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਨਾਂਅ ਸ਼ਾਮਲ ਨਹੀਂ ਹੈ। ਇਹ ਦੋਵੇਂ ਕੈਨੇਡਾ ’ਚ ਬੈਠ ਕੇ ਭਾਰਤ ’ਚ ਅਪਰਾਧ ਕਰ ਰਹੇ ਹਨ।

    ਲਿਸਟ ’ਚ ਇਹ 11 ਪੰਜਾਬੀ ਗੈਂਗਸਟਰ

    ਬਿ੍ਰਟਿਸ਼ ਕੋਲੰਬੀਆ ਇਨਫੋਰਸਮੈਂਟ ਯੂਨਿਟ ਦੀ ਸੂਚੀ ਵਿੱਚ ਜਗਦੀਪ ਚੀਮਾ, ਬਰਿੰਦਰ ਧਾਲੀਵਾਲ, ਗੁਰਪ੍ਰੀਤ ਧਾਲੀਵਾਲ, ਸਮਰਗ ਗਿੱਲ, ਸੰਦੀਪ ਗਿੱਲ, ਸੁਖਦੀਪ ਪੰਸਲ, ਅਮਰਪ੍ਰੀਤ ਸਮਰਾ, ਰਵਿੰਦਰ ਸਮਰਾ ਅਤੇ ਸ਼ਕੀਲ ਬਸਰਾ ਦੇ ਨਾਂਅ ਸ਼ਾਮਲ ਹਨ। ਇਸ ਤੋਂ ਇਲਾਵਾ ਰਿਚਰਡ ਜੋਸੇਫ ਅਤੇ ਐਂਡੀ ਦਾ ਨਾਂਅ ਵੀ ਸ਼ਾਮਲ ਹੈ।

    ਪੂਰੇ ਸੂਬੇ ਵਿੱਚ ਗੈਂਗ ਘੁੰਮ ਰਹੇ ਹਨ

    ਇਸ ਸਬੰਧੀ ਦਿੱਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਇਹ ਅਪਰਾਧੀ ਸਿਰਫ਼ ਲੋਅਰ ਮੇਨਲੈਂਡ ਤੱਕ ਹੀ ਸੀਮਤ ਨਹੀਂ ਹਨ। ਉਹ ਪੂਰੇ ਸੂਬੇ ਵਿੱਚ ਘੁੰਮਦੇ ਹਨ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਕੈਨੇਡਾ ਪੁਲਿਸ ਨੇ ਕਿਹਾ ਕਿ ਉਹ ਜਨਤਕ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਉਨ੍ਹਾਂ ’ਤੇ ਨਜ਼ਰ ਰੱਖ ਰਹੀ ਹੈ। ਲੋਕ ਸਾਵਧਾਨੀ ਵਰਤਣ, ਇਸ ਲਈ ਇਹ ਜਨਤਕ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here