ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Cabinet Minis...

    Cabinet Minister Punjab: ਪੱਤਰਕਾਰਾਂ ਦੇ ਸੁਆਲਾਂ ’ਚ ਹੀ ਉਲਝੇ ਕੈਬਨਿਟ ਮੰਤਰੀ ਸੌਂਦ, ਨਹੀਂ ਦੇ ਸਕੇ ਏਜੰਡੇ ਸਬੰਧੀ ਕੋਈ ਸਪੱਸ਼ਟ ਜੁਆਬ

    Cabinet Minister Punjab
    Cabinet Minister Punjab: ਪੱਤਰਕਾਰਾਂ ਦੇ ਸੁਆਲਾਂ ’ਚ ਹੀ ਉਲਝੇ ਕੈਬਨਿਟ ਮੰਤਰੀ ਸੌਂਦ, ਨਹੀਂ ਦੇ ਸਕੇ ਏਜੰਡੇ ਸਬੰਧੀ ਕੋਈ ਸਪੱਸ਼ਟ ਜੁਆਬ

    Cabinet Minister Punjab: ਮੰਤਰੀ ਨੂੰ ਉਲਝਿਆ ਵੇਖ ਕੇ ਜੁਆਬ ਦੇਣ ਲਈ ਭਗਵੰਤ ਮਾਨ ਨੇ ਅੱਗੇ ਕੀਤਾ ਆਈਏਐੈੱਸ ਅਧਿਕਾਰੀ

    • ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠੇ ਸੌਂਦ, ਭਗਵੰਤ ਮਾਨ ਨੂੰ ਬੈਠਣਾ ਪਿਆ ਦੂਜੀ ਕੁਰਸੀ ’ਤੇ | Cabinet Minister Punjab

    Cabinet Minister Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਲੇਬਰ ਅਤੇ ਉਦਯੋਗ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਬੁੱਧਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਹੀ ਖ਼ੁਦ ਦੇ ਏਜੰਡੇ ਦੀ ਪੂਰੀ ਤਿਆਰੀ ਕਰਕੇ ਹੀ ਨਹੀਂ ਆਏ, ਜਿਸ ਕਾਰਨ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਵੱਲੋਂ ਇੱਕ ਤੋਂ ਬਾਅਦ ਇੱਕ ਪੁੱਛੇ ਜਾ ਰਹੇ ਸੁਆਲਾਂ ਵਿੱਚ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਇੰਨੇ ਜ਼ਿਆਦਾ ਉਲਝ ਗਏ ਕਿ ਉਨ੍ਹਾਂ ਨੂੰ ਕੀਤੇ ਜਾ ਰਹੇ ਸੁਆਲਾਂ ਦਾ ਜੁਆਬ ਦੇਣ ਲਈ ਆਈਏਐੱਸ ਅਧਿਕਾਰੀ ਨੂੰ ਆਪਣੀ ਸੀਟ ਤੋਂ ਖੜ੍ਹੇ ਹੁੰਦੇ ਹੋਏ ਜੁਆਬ ਤੱਕ ਦੇਣਾ ਪਿਆ।

    ਫਿਰ ਵੀ ਜਦੋਂ ਪੱਤਰਕਾਰ ਸੰਤੁਸ਼ਟ ਨਾ ਹੋਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਪੈ ਗਿਆ ਅੱਜ ਤਾਂ ਸਿਰਫ਼ ਕੈਬਨਿਟ ’ਚ ਇਹ ਖਰੜਾ ਪਾਸ ਕੀਤਾ ਗਿਆ ਹੈ, ਇਸ ਦਾ ਬਿੱਲ ਤਿਆਰ ਕਰਕੇੇ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ, ਇਸ ਲਈ ਬਿਲ ਪੇਸ਼ ਕਰਨ ਮੌਕੇ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਅਤੇ ਪੱਤਰਕਾਰਾਂ ਵੱਲੋਂ ਖੜ੍ਹੇ ਕੀਤੇ ਜਾ ਰਹੇ ਸੁਆਲ ਤੇ ਖ਼ਦਸ਼ੇ ਵੀ ਦੂਰ ਕੀਤੇ ਜਾਣਗੇ।

    Cabinet Minister Punjab

    ਇਸ ਪ੍ਰੈਸ ਕਾਨਫਰੰਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਪ੍ਰੈਸ ਕਾਨਫਰੰਸ ਵਾਲੀ ਥਾਂ ’ਤੇ ਆਏ ਤਾਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਆਪਣੀ ਕੁਰਸੀ ’ਤੇ ਬੈਠਣ ਦੀ ਥਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਲਾਈ ਗਈ ਵੱਡੀ ਕੁਰਸੀ ’ਤੇ ਬੈਠ ਗਏ, ਜਦੋਂਕਿ ਭਗਵੰਤ ਮਾਨ ਨੂੰ ਨਾਲ ਲਾਈ ਛੋਟੀ ਕੁਰਸੀ ’ਤੇ ਬੈਠਣਾ ਪਿਆ।

    Read Also : Punjab News: ਪੰਜਾਬ ਦੇ ਇਹ ਜ਼ਿਲ੍ਹੇ ਨੂੰ 11 ਜੂਨ ਨੂੰ ਮਿਲੇਗਾ ਵੱਡਾ ਤੋਹਫ਼ਾ!

    ਹੋਇਆ ਇੰਜ ਕਿ ਪੰਜਾਬ ਦੀ ਕੈਬਨਿਟ ਮੀਟਿੰਗ ਵਿੱਚ ਪੰਜਾਬ ਦੇ ਦੁਕਾਨਦਾਰਾਂ ਨੂੰ ਵੱਡੀ ਰਾਹਤ ਦੇਣ ਲਈ ਇੱਕ ਏਜੰਡਾ ਪੇਸ਼ ਕੀਤਾ ਗਿਆ ਸੀ ਅਤੇ ਇਸ ਏਜੰਡੇ ਨੂੰ ਪਾਸ ਕਰਨ ਤੋਂ ਬਾਅਦ ਜਾਣਕਾਰੀ ਦੇਣ ਲਈ ਪ੍ਰੈਸ ਕਾਨਫਰੰਸ ਰੱਖੀ ਗਈ ਸੀ। ਪ੍ਰੈਸ ਕਾਨਫਰੰਸ ਮੁੱਖ ਮੰਤਰੀ ਰਿਹਾਇਸ਼ ’ਤੇ ਰੱਖੇ ਹੋਣ ਕਰਕੇ ਇਹ ਤੈਅ ਸੀ ਕਿ ਕੈਬਨਿਟ ਮੰਤਰੀ ਦੇ ਨਾਲ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਪ੍ਰੈਸ ਕਾਨਫਰੰਸ ’ਚ ਹਿੱਸਾ ਲੈਣਗੇ।

    Cabinet Minister Punjab

    ਬੁੱਧਵਾਰ ਦੁਪਹਿਰ ਨੂੰ ਤੈਅ ਸਮੇਂ ’ਤੇ ਪ੍ਰੈਸ ਕਾਨਫਰੰਸ ਸ਼ੁਰੂ ਹੋਈ ਤਾਂ ਇਸ ਏਜੰਡੇ ਬਾਰੇ ਜਾਣਕਾਰੀ ਦੇਣ ਲੱਗ ਪਏ। ਜਿਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਜਦੋਂ ਅੱਜ ਪਾਸ ਕੀਤੇ ਏਜੰਡੇ ਨਾਲ ਪੰਜਾਬ ਵਿੱਚ ਲੇਬਰ ਦੇ ਸੋਸ਼ਣ ਦਾ ਖਦਸ਼ਾ ਜ਼ਾਹਰ ਕਰਦਿਆਂ ਇੱਕ ਤੋਂ ਬਾਅਦ ਇੱਕ ਸੁਆਲ ਪੁੱਛੇ ਜਾ ਰਹੇ ਸਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਸੁਆਲਾਂ ਦੇ ਜੁਆਬ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੂੰ ਦੇਣ ਲਈ ਕਹਿ ਦਿੱਤਾ ਪਰ ਸੌਂਦ ਇਨ੍ਹਾਂ ਕਿਸੇ ਵੀ ਸੁਆਲਾਂ ਦੇ ਜੁਆਬ ਨਾ ਦੇ ਸਕੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੁਆਬ ਦੇਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੋਲ ਵੀ ਜ਼ਿਆਦਾ ਜਾਣਕਾਰੀ ਨਹੀਂ ਸੀ, ਜਿਸ ਤੋਂ ਬਾਅਦ ਮੌਕੇ ’ਤੇ ਮੌਜ਼ੂਦ ਵਿਭਾਗੀ ਆਈਏਐੱਸ ਅਧਿਕਾਰੀ ਨੂੰ ਅੱਗੇ ਕਰਦੇ ਹੋਏ ਜੁਆਬ ਦੇਣ ਲਈ ਕਿਹਾ ਗਿਆ।

    ਵਿਭਾਗੀ ਅਧਿਕਾਰੀ ਵੀ ਪੱਤਰਕਾਰਾਂ ਨੂੰ ਸੰਤੁਸ਼ਟ ਨਹੀਂ ਕਰ ਸਕਿਆ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਥਿਤੀ ਨੂੰ ਸਮਝਦੇ ਹੋਏ ਕਿਹਾ ਕਿ ਇਹ ਸਿਰਫ਼ ਖਰੜਾ ਹੈ, ਜਦੋਂ ਕਿ ਬਿੱਲ ਤਿਆਰ ਹੋਣਾ ਹੈ ਅਤੇ ਵਿਧਾਨ ਸਭਾ ਵਿੱਚ ਪੇਸ਼ ਕਰਨ ਤੋਂ ਪਹਿਲਾਂ ਸਾਰਾ ਕੁਝ ਇਸ ਬਿੱਲ ਵਿੱਚ ਪਾ ਦਿੱਤਾ ਜਾਵੇਗਾ।