ਸਾਡੇ ਨਾਲ ਸ਼ਾਮਲ

Follow us

18.9 C
Chandigarh
Thursday, February 19, 2026
More
    Home ਸੂਬੇ ਪੰਜਾਬ ਕੈਬਨਿਟ ਮੰਤਰੀ ...

    ਕੈਬਨਿਟ ਮੰਤਰੀ ਰਾਣਾ ਸੋਢੀ ਨੇ ਕੀਤਾ ਸ਼ਹੀਦ ਊਧਮ ਸਿੰਘ ਬੁੱਤ ਦਾ ਉਦਘਾਟਨ

    ਕੈਬਨਿਟ ਮੰਤਰੀ ਰਾਣਾ ਸੋਢੀ ਨੇ ਕੀਤਾ ਸ਼ਹੀਦ ਊਧਮ ਸਿੰਘ ਬੁੱਤ ਦਾ ਉਦਘਾਟਨ

    ਗੁਰਹਰਸਹਾਏ (ਵਿਜੈ ਹਾਂਡਾ)। ਕੈਬਨਿਟ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਆਪਣੇ ਹਲਕੇ ਗੁਰੂਹਰਸਾਏ ਦੇ ਸ਼ਹੀਦ ਊਧਮ ਸਿੰਘ ਕਾਲਜ ਮੋਹਨ ਕੇ ਹਿਠਾੜ ਵਿਖੇ ਸ਼ਹੀਦ ਊਧਮ ਸਿੰਘ ਦੇ ਆਦਮਕੱਦ ਲਗਾਏ ਬੁੱਤ ਦਾ ਉਦਘਾਟਨ ਕੀਤਾ ।ਇਸ ਮੌਕੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਦੇਸ਼ ਦੇ ਇਸ ਮਹਾਨ ਸ਼ਹੀਦ ਨੇ ਵੱਡੀ ਕੁਰਬਾਨੀ ਦਿੱਤੀ ਹੈ ਜਿਸ ਕਰ ਕੇ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਦਾ ਬਦਲਾ ਇੱਕੀ ਸਾਲਾਂ ਬਾਅਦ ਲੰਡਨ ਵਿਖੇ ਜਾ ਕੇ ਸ਼ਹੀਦ ਊਧਮ ਸਿੰਘ ਨੇ ਲਿਆ ਸੀ

    ਅੱਜ ਸ਼ਹੀਦ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਵੱਲੋਂ ਸ਼ਹੀਦ ਊਧਮ ਸਿੰਘ ਬੁੱਤ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਜੋ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੈ । ਇਸ ਮੌਕੇ ਉਨ੍ਹਾਂ ਨਾਲ ਹੰਸ ਰਾਜ ਬਟੀ, ਕਸ਼ਮੀਰ ਚੰਦ ਬਾਜੇ ਕੇ ਪਾਲਾ ਬੱਟੀ ,ਬਲਦੇਵ ਰਾਜ ਨੰਬਰਦਾਰ , ਕੁਲਵਿੰਦਰ ਹਾਂਡਾ, ਸੁਭਾਸ਼ ਪਿੰਡੀ, ਨੇਕ ਚੰਦ ਸਰਪੰਚ ,ਵੇਦ ਪ੍ਰਕਾਸ਼ ਚੇਅਰਮੈਨ , ਰਵੀ ਸ਼ਰਮਾ, ਅਨਿਲਜੀਤ ਸਿੰਘ ਬੇਦੀ ਹਾਜਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ