ਸਭ ਤੋਂ ਜਿਆਦਾ ਨਾਭਾ ‘ਚ ਵੋਟਿੰਗ
- ਭਾਜਪਾ ਉਮੀਦਵਾਰ ਪਰਨੀਕ ਕੌਰ ਦਾ ਮੁਕਾਬਲਾ ਆਪ ਨਾਲ | Punjab Lok Sabha Election 2024 LIVE
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਵੋਟਿੰਗ ਲਗਾਤਾਰ ਜਾਰੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਹੈ। ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਪਟਿਆਲਾ ‘ਚ 3 ਵਜੇ ਦੀ ਰਿਪੋਰਟ ਮੁਤਾਬਕ 48.93 ਫੀਸਦੀ ਵੋਟਿੰਗ ਹੋਈ ਹੈ। ਪਟਿਆਲਾ ਸੀਟ ’ਤੇ ਕੁਲ ਵੋਟਰ 18 ਲੱਖ 2 ਹਜ਼ਾਰ 46 ਹਨ। ਜਿਸ ਵਿੱਚ ਪੁਰਸ਼ਾਂ ਦੀ ਗਿਣਤੀ 9 ਲੱਖ 42 ਹਜਾਰ 205 ਤੇ ਮਹਿਲਾ ਵੋਟਰਾਂ ਦੀ ਗਿਣਤੀ 8 ਲੱਖ 59 ਹਜ਼ਾਰ 761 ਹੈ ਤੇ 80 ਟਰਾਂਸਜੈਂਡਰ ਵੋਟਰ ਹਨ। ਇਸ ਸੀਟ ’ਤੇ ਮੁੱਖ ਮੁਕਾਬਲਾ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਡਾ. ਬਲਬੀਰ ਸਿੰਘ, ਕਾਂਗਰਸ ਦੇ ਸਾਬਕਾ ਸਾਂਸਦ ਡਾ. ਧਰਮਵੀਰ ਗਾਂਧੀ ਤੇ ਅਕਾਲੀ ਦਲ ਦੇ ਐੱਨਕੇ ਸ਼ਰਮਾ ਵਿਚਕਾਰ ਹੈ। (Punjab Lok Sabha Election 2024 LIVE)
ਕੈਬਨਿਟ ਮੰਤਰੀ ਜੌੜਾ ਮਾਜ਼ਰਾ ਨੇ ਪਾਈ ਵੋਟ
ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜ਼ਰਾ ਨੇ ਵੀ ਪਟਿਆਲਾ ਵਿਖੇ ਆਪਣੀ ਪਤਨੀ ਨਾਲ ਜਾ ਕੇ ਪੋÇਲੰਗ ਸਟੇਸ਼ਨ ’ਤੇ ਵੋਟ ਪਾਈ। (Punjab Lok Sabha Election 2024)
ਕਿੱਥੇ ਕਿੰਨੀ ਫੀਸਦੀ ਪਈ ਵੋਟ
ਗੁਰਦਾਸਪੁਰ 49.10
ਅੰਮ੍ਰਿਤਸਰ 41.74
ਖਡੂਰ ਸਾਹਿਬ 46.54
ਜਲੰਧਰ 45.66
ਹੁਸ਼ਿਆਰਪੁਰ 44.65
ਸ੍ਰੀ ਆਨੰਦਪੁਰ ਸਾਹਿਬ 47. 14
ਲੁਧਿਆਣਾ 43. 82
ਸ੍ਰੀ ਫਤਿਹਗੜ੍ਹ ਸਾਹਿਬ 45. 55
ਫਰੀਦਕੋਟ 45.16
ਫਿਰੋਜ਼ਪੁਰ 48.55
ਬਠਿੰਡਾ 48.95
ਸੰਗਰੂਰ 46.84
ਪਟਿਆਲਾ 48.93