ਕੈਬਨਿਟ ਮੰਤਰੀ ਬਲਜੀਤ ਕੌਰ ਨੇ ਅਪਣੇ ਨਿੱਜੀ ਫੰਡ ਵਿੱਚੋਂ ਦਿੱਤੇ 50-50 ਹਜ਼ਾਰ ਦੇ ਚੈੱਕ
(ਮਨੋਜ) ਮਲੋਟ। ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਕਿਸ ਤਰ੍ਹਾਂ ਮੱਦਦ ਕੀਤੀ ਜਾ ਰਹੀ ਹੈ। (Malot News) ਉਸ ਦੀ ਉਦਾਹਰਣ ਨੇੜਲੇ ਪਿੰਡ ਫ਼ਕਰਸਰ ਅਤੇ ਥੇਹੜੀ ਵਿੱਚ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਬਿਨ੍ਹਾਂ ਛੱਤਾਂ ਦੇ ਰਹਿ ਰਹੇ ਲੋਕਾਂ ਨੂੰ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਅਪਣੇ ਨਿੱਜੀ ਫੰਡ ਵਿੱਚੋ ਦਿੱਤੇ 50-50 ਹਜ਼ਾਰ ਦੇ ਚੈੱਕ ਦਿੱਤੇ । Malot News
ਡਾਕਟਰ ਬਲਜੀਤ ਕੌਰ ਨੇ ਅਪਣੇ ਨਿੱਜੀ ਫੰਡ ਵਿੱਚੋ ਦਿੱਤੇ 50-50 ਹਜ਼ਾਰ ਰੁਪਏ ਦੇ ਚੈੱਕ ਦਿੱਤੇ (Malot News)
ਇਸ ਸਬੰਧੀ ਜਦੋਂ ਮੰਤਰੀ ਜੀ ਦੇ ਮਲੋਟ ਦੇ ਦਫਤਰ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੀਡੀਆ ਇੰਚਾਰਜ਼ ਰਮੇਸ਼ ਅਰਨੀਵਾਲਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮਲੋਟ ਅਤੇ ਗਿੱਦੜਬਾਹਾ ਦੇ ਬਿਨ੍ਹਾਂ ਘਰਾਂ ਤੋਂ, ਬਿਨ੍ਹਾਂ ਛੱਤਾਂ ਤੋਂ ਰਹਿ ਰਹੇ ਕਰੀਬ 84 ਪਰਿਵਾਰਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਸ ਅਧੀਨ ਸੋਮਵਾਰ ਨੂੰ ਪਿੰਡ ਫਕਰਸਰ, ਥੇਹੜੀ, ਘੱਗਾ ਵਿੱਚ ਅਜਿਹੇ ਪਰਿਵਾਰਾਂ ਨੂੰ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅਪਣੇ ਨਿੱਜੀ ਫੰਡ ਵਿੱਚੋ ਦਿੱਤੇ 50-50 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਹਨ। Malot News
ਇਹ ਵੀ ਪੜ੍ਹੋ: Weather Update : ਮੌਸਮ ਵਿਭਾਗ ਵੱਲੋਂ ਔਰੇਂਜ-ਯੈਲੋ ਅਲਰਟ ਜਾਰੀ, ਅਗਲੇ ਪੰਜ ਦਿਨਾਂ ਤੱਕ ਇਹ ਸੂਬਿਆਂ ’ਚ ਪਵੇਗਾ ਮੀਂਹ |…
ਇਸ ਮੌਕੇ ਲੋਕ ਸਭਾ ਹਲਕਾ ਫਿਰੋਜਪੁਰ ਦੇ ਇੰਚਾਰਜ਼ ਜਗਦੇਵ ਸਿੰਘ ਬਾਮ, ਦੇਹਾਤੀ ਪ੍ਰਧਾਨ ਕੁਲਵਿੰਦਰ ਸਿੰਘ ਬਰਾੜ, ਪਰਵਿੰਦਰ ਸਿੰਘ ਲਵਲੀ, ਜ਼ਿਲ੍ਹਾ ਪ੍ਰਧਾਨ ਜਸ਼ਨ ਬਰਾੜ, ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਔਲਖ, ਗੁਰਪ੍ਰੀਤ ਸਿੰਘ ਵਿਰਦੀ, ਨਿੱਜੀ ਸਹਾਇਕ ਅਰਸ਼ ਆਦਿ ਵੀ ਮੌਜੂਦ ਸਨ।