ਭਾਰਤ ਕੋਲ ਦੁਸ਼ਮਣਾਂ ਨੂੰ ਸਖ਼ਤ ਜਵਾਬ ਦੇਣ ਦੀ ਤਾਕਤ : ਰਾਜਨਾਥ

Rajnath Singh

(ਏਜੰਸੀ) ਨਵੀਂ ਦਿੱਲੀ। ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਨੇ ਸੋਮਵਾਰ ਨੂੰ ਸੰਸਦ ’ਚ ਆਖਿਆ ਕਿ ਭਾਰਤ ਵੱਲ ਕੋਈ ਅੱਖ ਚੁੱਕ ਕੇ ਵੇਖਣ ਦੀ ਜ਼ੁਰੱਅਤ ਕਰੇਗਾ ਤਾਂ ਦੇਸ਼ ਉਸ ਦਾ ਮੂੰਹ-ਤੋੜ ਜਵਾਬ ਦੇਣ ਦੀ ਹੈਸੀਅਤ ਅਤੇ ਤਾਕਤ ਰੱਖਦਾ ਹੈ। ਸਿੰਘ ਨੇ ਰਾਸ਼ਟਰਪਤੀ ਦੇ ਭਾਸ਼ਣ ਦਾ ਧੰਨਵਾਦ ਪ੍ਰਸਤਾਵ ’ਤੇ ਚਰਚਾ ਦੌਰਾਨ ਦਖ਼ਲਅੰਦਾਜੀ ਦੇ ਰਹੇ ਸਨ। ਰੱਖਿਆ ਮੰਤਰੀ ਨੇ ਕਾਂਗਰਸ ਦੇ ਲੋਕ ਸਭਾ ’ਚ ਕਾਂਗਰਸ ਪਾਰਟੀ ਦੇ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਸਰਕਾਰ ’ਤੇ ਲਾਏ ਦੋਸ਼ਾਂ ’ਤੇ ਆਖਿਆ ਕਿ ਕਾਂਗਰਸ ਦੇ ਮੈਂਬਰ ਚੀਨ ਸਬੰਧੀ ਜੋ ਆਖ ਰਹੇ ਹਨ ਉਸ ਨਾਲ ਉਹ ਅਸਹਿਮਤੀ ਜ਼ਾਹਰ ਕਰਦੇ ਹਨ। ਉਨ੍ਹਾਂ ਆਖਿਆ ਕਿ ਮੈਂ ਇਸ ਸਦਨ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਭਾਰਤ ਹੁਣ ਕਮਜ਼ੋਰ ਨਹੀਂ ਰਿਹਾ ਭਾਰਤ ਸਖ਼ਤ ਜਵਾਬ ਦੇਣ ਦੀ ਤਾਕਤ ਅਤੇ ਹੈਸੀਅਤ ਰੱਖਦਾ ਹੈ। Rajnath Singh

ਇਹ ਵੀ ਪੜ੍ਵੋ: ਬਿਨ੍ਹਾਂ ਛੱਤਾਂ ਦੇ ਰਹਿ ਰਹੇ ਲੋਕਾਂ ਨੂੰ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦਿੱਤਾ ਤੋਹਫ਼ਾ

ਸਿੰਘ ਨੇ ਆਖਿਆ ਕਿ ਆਪਣੇ ਦੇਸ਼ ਨੂੰ ਇਸ ਸਦਨ ’ਚ ਐਵੇਂ ਹੀ ਬਦਨਾਮ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਵਾਕਿਆ ਦੀ ਅਸੀਂ ਨਿੰਦਾ ਕਰਦੇ ਹਾਂ ਕਦੇ ਇਸ ’ਤੇ ਚਰਚਾ ਦੀ ਮਨਜ਼ੂਰੀ ਮਿਲੇਗੀ ਉਦੋਂ ਚਰਚਾ ਕਰਾਂਗੇ। ਇਸ ਤੋਂ ਪਹਿਲਾਂ ਕਾਂਗਰਸ ਦੇ ਮੈਂਬਰ ਚੌਧਰੀ ਨੇ ਆਖਿਆ ਕਿ ਦੇਸ਼ ਦੀ ਸੁਰੱਖਿਆ ਬਾਰੇ ਰਾਸ਼ਟਰਪਤੀ ਦੇ ਭਾਸ਼ਣ ’ਚ ਕੁਝ ਨਹੀਂ ਆਖਿਆ ਗਿਆ ਹੈ। ਸਰਕਾਰ ਨੇ ਲੱਦਾਖ ’ਚ ਯਥਾਸ਼ਕਤੀ ਬਹਾਲ ਹੋਣ ਦੀ ਗੱਲ ਕੀਤੀ ਸੀ ਪਰ ਦੋ ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ’ਤੇ ਕਬਜ਼ਾ ਹੋ ਚੁੱਕਾ ਹੈ।

ਅਰੁਣਾਚਲ ਤੋਂ ਲੈ ਕੇ ਲੱਦਾਖ ’ਚ ਦਿਨੋ-ਦਿਨ ਹਲਾਤ ਵਿਗੜ ਰਹੇ ਹਨ। ਗਲਵਾਨ ’ਚ ਸਾਡੇ 20 ਜਵਾਨਾਂ ਨੂੰ ਕੁਰਬਾਨੀ ਦੇਣੀ ਪਈ ਸਰਕਾਰ ਦੀ ਚੀਨ ਸਬੰਧੀ ਨੀਤੀ ਲਗਾਤਾਰ ਫੇਲ੍ਹ ਰਹੀ ਹੈ। ਕਦੇ ਡੋਕਲਾਮ, ਕਦੇ ਲੱਦਾਖ ਕਦੇ ਅਰੁਣਾਚਲ ’ਚ ਇੱਕ ਦੇ ਬਾਅਦ ਇੱਕ ਮਾਮਲਾ ਸਾਹਮਣਾ ਆਇਆ ਹੈ ਕਾਂਗਰਸ ਦੇ ਮੈਂਬਰ ਨੇ ਮਾਲਦੀਪ ਦਾ ਵੀ ਮੁੱਦਾ ਚੁੱਕਿਆ ਅਤੇ ਆਖਿਆ ਕਿ ਇੰਡੀਆ ਆਉਟ ਦੇ ਨਾਂਅ ’ਤੇ ਉੱਥੇ ਚੋਣਾਂ ਹੋ ਰਹੀਆਂ ਹਨ ਅਤੇ ਸਾਡੀ ਸਰਕਾਰ ਕਿੱਥੇ ਹੈ? ਉਨ੍ਹਾਂ ਆਖਿਆ ਕਿ ਬਾਲਾਕੋਟ ਦੀ ਘਟਨਾ ਬਾਰੇ ’ਚ ਵੀ ਸਰਕਾਰ ਨੇ ਜਾਣਕਾਰੀ ਨਹੀਂ ਦਿੱਤੀ ਹੈ। Rajnath Singh