ਕੈਬਨਿਟ ਮੰਤਰੀ ਅਮਨ ਅਰੋੜਾ ਆਪਣੀ ਮਾਂ ਨਾਲ ਵੋਟ ਪਾਉਣ ਪਹੁੰਚੇ

Lok Sabha Election
ਸੁਨਾਮ: ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੀ ਮਾਤਾ ਪਰਮੇਸਰੀ ਦੇਵੀ ਨਾਲ ਪਾਈ ਵੋਟ, ਵੋਟ ਪਾਉਣ ਤੋਂ ਬਾਅਦ ਵੋਟ ਚਿੰਨ ਦਿਖਾਉਂਦੇ ਹੋਏ ਮੰਤਰੀ ਅਮਨ ਅਰੋੜਾ ਅਤੇ ਉਹਨਾਂ ਦੀ ਮਾਤਾ।

(ਕਰਮ ਥਿੰਦ) ਸੁਨਾਮ।  Lok Sabha Election ਲੋਕ ਸਭਾ ਚੋਣਾਂ 2024 ਲਈ ਸੰਗਰੂਰ ਲੋਕ ਸਭਾ ਸੀਟ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਸੁਨਾਮ ’ਚ ਹੁਣ ਤੱਕ 42% ਹੋਈ ਵੋਟਿੰਗ ਹੋਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੀ ਮਾਤਾ ਪਰਮੇਸ਼ਵਰੀ ਦੇਵੀ ਨਾਲ ਵੋਟ ਪਾਉਣ ਪਹੁੰਚੇ। ਸੁਨਾਮ ’ਚ ਵੋਟ ਪਾਉਣ ਦਾ ਕੰਮ ਸ਼ਾਂਤੀਪੂਰਵਕ ਚੱਲ ਰਿਹਾ ਹੈ। ਭਿਆਨਕ ਗਰਮੀ ਦੇ ਬਾਵਜ਼ੂਦ ਵੋਟਰਾਂ ਦੀ ਭੀੜ ਲੱਗੀ ਹੋਈ ਹੈ।

ਸੂਬੇ ਵਿੱਚ ਕੁੱਲ 2 ਕਰੋੜ 14 ਲੱਖ 61 ਹਜ਼ਾਰ 741 ਵੋਟਰ |

ਚੋਣ ਕਮਿਸ਼ਨ ਅਨੁਸਾਰ ਸੂਬੇ ਵਿੱਚ ਕੁੱਲ 2 ਕਰੋੜ 14 ਲੱਖ 61 ਹਜ਼ਾਰ 741 ਵੋਟਰ ਹਨ, ਜਿਨ੍ਹਾਂ ਵਿੱਚ 1 ਕਰੋੜ 12 ਲੱਖ 86 ਹਜ਼ਾਰ 727 ਪੁਰਸ਼, 1 ਕਰੋੜ 01 ਲੱਖ 74 ਹਜ਼ਾਰ 241 ਔਰਤਾਂ, 773 ਟਰਾਂਸਜੈਂਡਰ, 1 ਲੱਖ 58 ਹਜ਼ਾਰ 718 ਪੀਡਬਲਿਊਡੀ (ਦਿਵਿਆਂਗ) ਅਤੇ 1614 ਐੱਨਆਰਆਈ (ਪ੍ਰਵਾਸੀ ਭਾਰਤੀ) ਵੋਟਰ ਸ਼ਾਮਲ ਹਨ। ਸੂਬੇ ਵਿੱਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 5,38,715 ਅਤੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1 ਲੱਖ 89 ਹਜ਼ਾਰ 855 ਹੈ।

ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ

ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 5694 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ (ਕ੍ਰਿਟੀਕਲ) ਐਲਾਨੇ ਗਏ ਹਨ। ਇਨ੍ਹਾਂ ਵਿੱਚ 1076 ਮਾਡਲ ਪੋਲਿੰਗ ਸਟੇਸ਼ਨ, ਔਰਤਾਂ ਵੱਲੋਂ ਪ੍ਰਬੰਧਿਤ ਗੁਲਾਬੀ ਰੰਗ ਦੇ 165 ਬੂਥ , 115 ਗ੍ਰੀਨ ਬੂਥ, ਨੌਜਵਾਨਾਂ ਵੱਲੋਂ ਪ੍ਰਬੰਧਿਤ 99 ਬੂਥ ਅਤੇ ਦਿਵਿਆਂਗ ਵਿਅਕਤੀਆਂ ਵੱਲੋਂ ਪ੍ਰਬੰਧਿਤ 101 ਬੂਥ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਜ਼ਰੀਏ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Gurdaspur Lok Sabha Seat LIVE: ਗੁਰਦਾਸਪੁਰ ਲੋਕ ਸਭਾ ਸੀਟ ’ਤੇ ਦੁਪਹਿਰ 1 ਵਜੇ ਤੱਕ 39.5 ਫੀਸਦੀ ਵੋਟਿੰਗ

ਇਸਦੇ ਨਾਲ ਹੀ ਚੋਣ ਅਧਿਕਾਰੀਆਂ ਅਤੇ ਆਬਜ਼ਰਵਰਾਂ ਵੱਲੋਂ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫੀਸਦੀ ਲਾਈਵ ਵੈਬਕਾਸਟਿੰਗ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ ਦੀ ਗਿਣਤੀ 24 ਵੱਖ-ਵੱਖ ਥਾਵਾਂ ’ਤੇ ਬਣਾਏ ਗਏ 117 ਗਿਣਤੀ ਕੇਂਦਰਾਂ ’ਤੇ ਹੋਵੇਗੀ।

ਡਾਈ ਲੱਖ ਤੋਂ ਜ਼ਿਆਦਾ ਮੁਲਾਜ਼ਮ ਸੰਭਾਲ ਰਹੇ ਚੋਣਾਂ ਦੀ ਕਮਾਨ

ਸੂਬੇ ਦੇ ਕੁੱਲ 2 ਲੱਖ 60 ਹਜ਼ਾਰ ਮੁਲਾਜ਼ਮ ਚੋਣ ਡਿਊਟੀ ਨਿਭਾ ਰਹੇ ਹਨ, ਜਿਨ੍ਹਾਂ ਵਿੱਚ 1 ਲੱਖ 20 ਹਜ਼ਾਰ 114 ਪੋਲਿੰਗ ਸਟਾਫ਼, 70 ਹਜ਼ਾਰ 724 ਸੁਰੱਖਿਆ ਮੁਲਾਜ਼ਮ (ਸੂਬਾ ਪੁਲਿਸ ਅਤੇ ਕੇਂਦਰੀ ਹਥਿਆਰਬੰਦ, ਨੀਮ ਫੌਜੀ ਬਲ), 50 ਹਜ਼ਾਰ ਸਪੋਰਟਿੰਗ ਸਟਾਫ਼ ਅਤੇ ਮੁੱਖ ਚੋਣ ਅਧਿਕਾਰੀ, ਦਫ਼ਤਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਦਫ਼ਤਰਾਂ ਦੇ 25,150 ਮੁਲਾਜ਼ਮ ਸ਼ਾਮਲ ਹਨ।

LEAVE A REPLY

Please enter your comment!
Please enter your name here