ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More

    Ahmedabad Plane Crash: ਕੈਬਨਿਟ ਮੰਤਰੀ ਆਰਤੀ ਰਾਓ ਨੇ ਅਹਿਮਦਾਬਾਦ ’ਚ ਹੋਏ ਜਹਾਜ਼ ਹਾਦਸੇ ’ਤੇ ਜਤਾਇਆ ਦੁੱਖ

    Ahmedabad Plane Crash

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Ahmedabad Plane Crash: ਹਰਿਆਣਾ ਦੀ ਮੰਤਰੀ ਆਰਤੀ ਰਾਓ ਨੇ ਏਅਰ ਇੰਡੀਆ ਦੀ ਉਡਾਣ 19171 ਦੇ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਹ ਖ਼ਬਰ ਬਹੁਤ ਦੁਖਦਾਈ ਤੇ ਦਿਲ ਨੂੰ ਦਹਿਲਾ ਦੇਣ ਵਾਲੀ ਹੈ। ਹਾਦਸੇ ਦੌਰਾਨ ਜਹਾਜ਼ ਦੇ ਕੁਝ ਹਿੱਸੇ ਮੈਡੀਕਲ ਹੋਸਟਲ ’ਤੇ ਡਿੱਗ ਪਏ, ਜਿਸ ਕਾਰਨ 50 ਤੋਂ ਵੱਧ ਡਾਕਟਰਾਂ ਦੀ ਵੀ ਜਾਨ ਚਲੀ ਗਈ। ਇਸ ਹਾਦਸੇ ’ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਪਰਮਾਤਮਾ ਹਿੰਮਤ ਤੇ ਤਾਕਤ ਦੇਵੇ। ਆਰਤੀ ਰਾਓ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤਾਕਤ ਦੇਣ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਇਹ ਬਿਆਨ ਯੋਗਾ ਪ੍ਰੋਟੋਕੋਲ ਸਿਖਲਾਈ ਪ੍ਰੋਗਰਾਮ ਤੋਂ ਬਾਅਦ ਦਿੱਤਾ, ਜਿਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ’ਤੇ ਕੁਰੂਕਸ਼ੇਤਰ ’ਚ ਇੱਕ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ ਜਿਸ ’ਚ ਇੱਕ ਲੱਖ ਲੋਕ ਹਿੱਸਾ ਲੈਣਗੇ। Ahmedabad Plane Crash

    ਇਹ ਖਬਰ ਵੀ ਪੜ੍ਹੋ : Gold-Silver Price Today: ਇਜ਼ਰਾਈਲ ਤੇ ਈਰਾਨ ਵਿਚਕਾਰ ਟਕਰਾਅ ਕਾਰਨ ਸੋਨੇ ਦੀਆਂ ਕੀਮਤਾਂ 1 ਲੱਖ ਤੋਂ ਪਾਰ