ਸੀਏਏ : ਦਿੱਲੀ ‘ਚ ਫਿਰ ਪ੍ਰਦਰਸ਼ਨ, ਸੁਰੱਖਿਆ ਸਖ਼ਤ

Corona

ਪ੍ਰਦਰਸ਼ਨਕਾਰੀਆਂ ਦੀ ਮੰਗ-ਸਰਕਾਰ ਛੇਤੀ ਰਿਹਾਅ ਕਰੇ ਚੰਦਰ ਸ਼ੇਖਰ ਅਜ਼ਾਦ ਨੂੰ

ਤਣਾਅ ਦਰਮਿਆਨ ਜੁਮੇ ਨਮਾਜ ਅਦਾ ਹੋਈ

ਏਜੰਸੀ/ਨਵੀਂ ਦਿੱਲੀ। ਵਿਰੋਧ ‘ਚ ਦੇਸ਼ ਭਰ ‘ਚ ਪ੍ਰਦਰਸ਼ਨ ਜਾਰੀ ਹੈ ਜੁਮੇ ਦੀ ਨਮਾਜ ਤੋਂ ਬਾਅਦ ਦਿੱਲੀ ਦੀ ਜਾਮਾ ਮਸਜਿਦ ਬਾਹਰ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਕੀਤਾ ਤੇ ਇਸ ਦੌਰਾਨ ਕਈ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ ਲੋਕ ਕਲਿਆਣ ਮਾਰਗ ਮੈਟਰੋ ਸਟੇਸ਼ਨ ਦੇ ਐਂਟਰੀ ਤੇ ਐਗਜਿਟ ਗੇਟ ਨੂੰ ਬੰਦ ਕਰ ਦਿੱਤਾ  ਗਿਆ ਹੈ।ਜਾਮੀਆ ਦੇ ਵਿਦਿਆਰਥੀਆਂ ਨੇ ਉੱਤਰ ਪ੍ਰਦੇਸ਼ ਪੁਲਿਸ ਦੀ ਕਾਰਵਾਈ ਖਿਲਾਫ਼ ਉੱਤਰ ਪ੍ਰਦੇਸ਼ ਭਵਨ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਸੀ ।

ਪਰ ਉੱਥੇ ਧਾਰਾ 144 ਲਾਈ ਗਈ ਸੀ ਇੱਕ ਬੱਸ ‘ਚ ਸਵਾਰ ਜਾਮੀਆ ਦੇ ਵਿਦਿਆਰਥੀਆਂ ਨੂੰ ਕੌਟੱਲਿਆ ਮਾਰਗ ਸਥਿਤ ਅਸਾਮ ਭਵਨ ਕੋਲ ਹਿਰਾਸਤ ‘ਚ ਲਿਆ ਗਿਆ, ਜਿਸ ‘ਚ ਕਰੀਬ 25 ਜਣੇ ਸਵਾਰ ਸਨ ਇਸ ਤੋਂ ਇਲਾਵਾ ਉੱਤਰ ਭਵਨ ਵੱਲੋਂ ਪੈਦਲ ਜਾਣ ਦੀ ਕੋਸ਼ਿਸ਼ ਕਰ ਰਹੇ ਕੁਝ ਵਿਦਿਆਰਥੀਆਂ ਨੂੰ ਰਿਹਾਸਤ ‘ਚ ਲਿਆ ਗਿਆ ਹੈ ਓਧਰ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ‘ਚ ਤਣਾਅ ਦਰਮਿਆਨ ਜੁਮੇ ਦੀ ਨਮਾਜ਼ ਅਦਾ ਕੀਤੀ ਇਸ ਦੇ ਮੱਦੇਨਜ਼ਰ ਦੇਖਦਿਆਂ ਉੱਤਰ ਪ੍ਰਦੇਸ਼ 21 ਜ਼ਿਲ੍ਹਿਆਂ ‘ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।

ਪ੍ਰਦਰਸ਼ਨਕਾਰੀਆਂ ਨੂੰ ਲਿਆ ਹਿਰਾਸਤ ‘ਚ

ਸੂਬਾ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਛੋਟ ਦੇ ਰੱਖੀ ਹੈ ਕਿ ਜੇਕਰ ਮਾਮਲਾ ਸੰਵੇਦਨਸ਼ੀਲ ਤੇ ਫਿਰਕੂ ਤਣਾਅ ਦੀ ਸੰਭਾਵਨਾ ਹੈ ਤਾਂ ਸੁਰੱਖਿਆ ਵਜੋਂ ਆਪਣੇ ਇਲਾਕੇ ‘ਚ ਇੰਟਰਨੈੱਟ ਬੰਦ ਕਰਵਾ ਸਕਦੇ ਹੋ ਨਾਗਰਿਕਤਾ ਸੋਧ ਕਾਨੂੰਨ ਸਬੰਧੀ ਕਾਂਗਰਸ ‘ਤੇ ਇੱਕ ਵਾਰ ਫਿਰ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਿੱਖਾ ਹਮਲਾ ਕੀਤਾ ਉਨ੍ਹਾਂ ਕਿਹਾ ਕਿ ਕਾਂਗਰਸ ਅਫਵਾਹ ਫੈਲਾ ਰਹੀ ਹੈ ਕਿ ਇਹ ਐਕਟ ਘੱਟ ਗਿਣਤੀ ਦੀ ਨਾਗਰਿਕਤਾ ਨੂੰ ਖੋਹ ਲਵੇਗਾ ਰਾਹੁਲ ਗਾਂਧੀ ‘ਤੇ ਵਾਰ ਕਰਦਿਆਂ।

ਉਨ੍ਹਾਂ ਕਿਹਾ, ‘ਰਾਹੁਲ ਬਾਬਾ ਮੈਂ ਤੁਹਾਨੂੰ ਚੈਲੇਂਜ ਕਰਦਾ ਹਾਂ ਕਿ ਇਸ ਕਾਨੂੰਨ ‘ਚ ਇੱਕ ਵੀ ਥਾਂ ਕਿਸੇ ਦੀ ਵੀ ਨਾਗਰਿਕਤਾ ਲੈਣ ਦੀ ਤਜਵੀਜ਼ ਹੈ ਤਾਂ ਦਿਖਾਓ ਉਨ੍ਹਾਂ ਕਿਹਾ, ਦੇਸ਼ ਦੇ ਸਾਰੇ ਮੁਸਲਮਾਨ ਭਾਈ-ਭੈਣਾਂ ਨੂੰ ਅਪੀਲ ਹੈ ਕਿ ਪਹਿਲਾਂ ਖੁਦ ਨਾਗਰਿਕਤਾ ਸੋਧ ਐਕਟ ਨੂੰ ਸਮਝੋ ਤੇ ਫਿਰ ਦੂਜਿਆਂ ਨੂੰ ਵੀ ਸਮਝਾਓ ਨਹੀਂ ਤਾਂ ਝੂਠ ਤੇ ਭਰਮ ਫੈਲਾਉਣ ਵਾਲੇ ਸਿਆਸੀ ਦਲ ਆਪਣੇ ਵੋਟ ਬੈਂਕ ਦੇ ਸਵਾਰਥ ਲਈ ਸਾਨੂੰ ਆਪਸ ‘ਚ ਇੰਜ ਹੀ ਲੜਾਉਂਦੇ ਰਹਿਣਗੇ।

ਦੇਸ਼ ਦੇ ਸਾਰੇ ਮੁਸਲਮਾਨ ਭੈਣ-ਭਰਾਵਾਂ ਨੂੰ ਅਪੀਲ ਹੈ ਕਿ ਪਹਿਲਾਂ ਖੁਦ ਨਾਗਰਿਕਤਾ ਸੋਧ ਐਕਟ ਨੂੰ ਸਮਝੋ ਤੇ ਫਿਰ ਦੂਜਿਆਂ ਨੂੰ ਵੀ ਸਮਝਾਓ।
ਅਮਿਤ ਸ਼ਾਹ, ਗ੍ਰਹਿ ਮੰਤਰੀ

‘ਮੈਂ ਸਾਰੇ ਨਾਗਰਿਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਵਿਰੋਧ ਪ੍ਰਦਰਸ਼ਨ ਕਰਨਾ ਸਾਡਾ ਲੋਕਤਾਂਤਰਿਕ ਅਧਿਕਾਰ ਹੈ ਤੇ ਸਾਨੂੰ ਸ਼ਾਂਤੀਪੂਰਨ ਢੰਗ ਨਾਲ ਅਜਿਹਾ ਕਰਨਾ ਚਾਹੀਦਾ ਹੈ।
ਇਮਾਮ ਉਮਰ ਅਹਿਮਦ ਇਲਾਯਾਸੀ

‘ਭਰਾ ਨੂੰ ਭਰਾ ਨਾਲ ਲੜਾਉਣ ਨਾਲ ਕਦੇ ਨਹੀਂ ਹੋਵੇਗਾ ਦੇਸ਼ ਦਾ ਫਾਇਦਾ

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਨਾਲ ਹੀ ਐਨਪੀਆਰ ਸਬੰਧੀ ਉੱਠੇ ਵਿਵਾਦਾਂ ਦਰਮਿਆਨ ਮੋਦੀ ਸਰਕਾਰ ਦਾ ਨਾਂਅ ਲਏ ਬਗੈਰ ਉਸ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਰਾ ਨੂੰ ਭਰਾ ਨਾਲ ਲੜਾਉਣ ਨਾਲ ਕਦੇ ਦੇਸ਼ ਦਾ ਫਾਇਦਾ ਨਹੀਂ ਹੋ ਸਕਦਾ ਗਾਂਧੀ ਨੇ ਵੀਰਵਾਰ ਨੂੰ ਛੱਤੀਸਗੜ੍ਹ ਸਰਕਾਰ ਵੱਲੋਂ ਕਰਵਾਏ ਗਏ ਤਿੰਨ ਰੋਜ਼ਾ ਕੌਮੀ ਆਦਿਵਾਸੀ ਨਾਚ ਮਹਾਂਉਤਸਵ ਦਾ ਸ਼ੁੱਭ ਆਰੰਭ ਕਰਦਿਆਂ ਕਿਹਾ ਕਿ ਬਗੈਰ ਸਾਰੇ ਧਰਮ, ਜਾਤੀ, ਆਦਿਵਾਸੀ, ਦਲਿਤ, ਪੱਛੜੇ ਵਰਗਾਂ ਨੂੰ ਨਾਲ ਲਏ ਦੇਸ਼ ਨੂੰ ਤੇ ਅਰਥਵਿਵਸਥਾ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।