ਭੋਪਾਲ ‘ਚ ਮੁੱਦੇ ਦਰਕਿਨਾਰ, ਧਰਮ ਬਣਿਆ ਆਧਾਰ
ਭੋਪਾਲ, ਏਜੰਸੀ। ਮੱਧ ਪ੍ਰਦੇਸ਼ ਦੀ ਭੋਪਾਲ ਸੰਸਦੀ ਸੀਟ ਆਪਣੇ ਹਾਈਪ੍ਰੋਫਾਈਲ ਉਮਦੀਵਾਰਾਂ ਦੀ ਬਦੌਲਤ ਭਾਵੇਂ ਦੇਸ਼ ਭਰ ‘ਚ ਚਰਚਾ ਦਾ ਸਬੱਬ ਬਣ ਗਈ ਹੈ ਪਰ ਇਸ ਪੂਰੀ ਚਰਚਾ ਦਰਮਿਆਨ ਭੋਪਾਲ ਦੇ ਸਥਾਨਕ ਮੁੱਦੇ ਅਤੇ ਸਮੱਸਿਆਵਾਂ ਗਾਇਬ ਜਿਹੇ ਹੋ ਗਏ ਹਨ। ਭੋਪਾਲ ਸੰਸਦੀ ਖੇਤਰ ਤੋਂ ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਚੁਣੌਤੀ ਦੇਣ ਲਈ ਮਾਲੇਗਾਂਵ ਧਮਾਕੇ ਮਾਮਲੇ ‘ਚ ਲੰਬੇ ਸਮੇਂ ਤੱਕ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰ ਚੁੱਕੀ ਪ੍ਰਗਿਆ ਸਿੰਘ ਠਾਕੁਰ ਨੂੰ ਮੈਦਾਨ ‘ਚ ਉਤਾਰ ਦਿੱਤਾ। (ਧਰਮ ਬਣਿਆ ਆਧਾਰ)
ਇਹਨਾਂ ਦੋਵਾਂ ਉਮੀਦਵਾਰਾਂ ਦੇ ਪਿਛੋਕੜ ਦੇ ਚਲਦੇ ਭੋਪਾਲ ਦੀ ਚੋਣ ਪੂਰੀ ਤਰ੍ਹਾਂ ਧਰਮ ਆਧਾਰਿਤ ਜਿਹੀ ਹੋ ਗਈ ਹੈ। ਹਾਲਾਂਕਿ ਦੋਵੇਂ ਹੀ ਉਮੀਦਵਾਰਾਂ ਨੇ ਆਪਣੇ ਵੱਲੋਂ ਭੋਪਾਲ ਲਈ ਆਪਣੇ ਆਪਣੇ ਦ੍ਰਿਸ਼ਟੀਪੱਤਰ ਜਾਰੀ ਕੀਤੇ ਹਨ, ਪਰ ਉਮੀਦਵਾਰਾਂ ਦੀ ਛਵੀ ਦੀ ਬਦੌਲਤ ਬਹੁਤ ਸ਼ਾਂਤ ਤਾਸੀਰ ਦਾ ਰਿਹਾ ਭੋਪਾਲ ਇਹਨੀਂ ਦਿਨੀਂ ਨਵੀਆਂ ਨਵੀਆਂ ਰਾਜਨੀਤਿਕ ਤਸਵੀਰਾਂ ਦਾ ਗਵਾਹ ਬਣ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।