-ਜਿਮਨੀ ਚੋਣਾਂ: ਭਾਜਪਾ ਤੇ ਆਪ ਹੋਈਆਂ ਬਾਹਰ
-ਕਾਂਗਰਸ 3 ਸੀਟਾਂ ‘ਤੇ ਅੱਗੇ
ਚੰਡੀਗੜ੍ਹ, ਸੱਚ ਕਹੂੰ ਨਿਊਜ਼। ਪੰਜਾਬ ‘ਚ ਚਾਰ ਸੀਟਾਂ ‘ਤੇ ਹੋ ਰਹੀਆਂ ਜ਼ਿਮਨੀ ਚੋਣਾਂ ‘ਚ ਜਿੱਥੇ ਕਾਂਗਰਸ 3 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਉਥੇ ਅਕਾਲੀ ਦਲ 1 ਸੀਟ ਦਾਖਾ ਤੋਂ ਵੱਡੀ ਲੀਡ ਲੈ ਰਹੀ ਹੈ। ਪਰ ਭਾਜਪਾ ਤੇ ਆਪ ਇਹਨਾਂ ਚੋਣਾਂ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੀਆਂ ਅਤੇ ਦੋਵਾਂ ਹੀ ਪਾਰਟੀਆਂ ਦੇ ਉਮੀਦਵਾਰ ਕਾਫੀ ਪਿੱਛੇ ਚੱਲ ਰਹੇ ਹਨ। ਵੋਟਾਂ ਦੀ ਹੋ ਰਹੀ ਗਿਣਤੀ ‘ਚ ਭਾਜਪਾ ਤੇ ਆਪ ਦੇ ਉਮੀਦਵਾਰ ਚਾਰੇ ਸੀਟਾਂ ‘ਤੇ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। (Byelection)
ਜਲਾਲਾਬਾਦ ਦੀ ਗੱਲ ਕਰੀਏ ਤਾਂ ਇੱਥੇ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਅਕਾਲੀ ਦਲ ਦਲ ਦੇ ਡਾ. ਰਾਜ ਸਿੰਘ ਤੋਂ ਕਾਫੀ ਅੱਗੇ ਹਨ ਤੇ ਅਕਾਲੀ ਦਲ ਹੱਥੋਂ ਇਹ ਸੀਟ ਨਿੱਕਲਦੀ ਦਿਸ ਰਹੀ ਹੈ ਉੱਥੇ ਹੀ ਫਗਵਾੜਾ ਵਿੱਚ ਭਾਜਪਾ ਉਮੀਦਵਾਰ ਰਾਜੇਸ਼ ਬਾਘਾ ਨੂੰ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਪਛਾੜ ਰੱਖਿਆ ਹੈ, ਇੱਥੇ ਆਪ ਦੀ ਹਾਲਤ ਕਾਫੀ ਖਸਤਾ ਹੈ ਤੇ ਆਪ ਉਮੀਦਵਾਰ ਮੁਕਾਬਲੇ ‘ਚ ਕਿਤੇ ਵੀ ਨਹੀਂ ਹੈ। ਹਲਕਾ ਦਾਖਾ ਵਿੱਚ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਕਾਂਗਰਸੀ ਉਮੀਦਵਾਰ ਤੋਂ ਕਾਫੀ ਅੱਗੇ ਹਨ ਪਰ ਇੱਥੇ ਆਪ ਉਮੀਦਵਾਰ ਦੀ ਹਾਲਤ ਕਾਫੀ ਪਤਲੀ ਹੈ। ਮੁਕੇਰੀਆਂ ਵਿਖੇ ਵੀ ਕਾਂਗਰਸੀ ਉਮੀਦਵਾਰ ਨੇ ਬੜਤ ਬਣਾਈ ਹੋਈ ਹੈ ਤੇ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਪਿੱਛੇ ਚੱਲ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।