By-Election: ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਉਪ ਚੋਣ ਦੇ ਮੱਦੇਨਜ਼ਰ ਵੋਟਿੰਗ ਦਾ ਕੰਮ ਨਿਰਧਾਰਿਤ ਸਮੇਂ ‘ਤੇ ਸਹੀ ਸਮੇਂ ‘ਤੇ ਸ਼ੁਰੂ ਹੋ ਗਿਆ। ਸਵੇਰ ਦਾ ਸਮਾਂ ਹੋਣ ਕਰਕੇ ਬੇਸ਼ੱਕ ਮੌਸਮ ਠੰਡਾ ਹੈ ਪਰ ਬਾਵਜੂਦ ਇਸਤੇ ਵੋਟਰਾਂ ਦਾ ਉਤਸਾਹ ਮੱਠਾ ਦਿਖਾਈ ਦੇ ਰਿਹਾ ਹੈ। ਘੁਮਾਰ ਮੰਡੀ ਵਿੱਚ ਸਥਿਤ ਗੁਜਰਾਂ ਵਾਲਾ ਗੁਰੂ ਨਾਨਕ ਖਾਲਸਾ ਕਾਲਜ ਚ ਕਿਧਰੇ ਵੀ ਵੋਟਰਾਂ ਦੀ ਗਿਣਤੀ ਨਜ਼ਰ ਨਹੀਂ ਆ ਰਹੀ।

ਇੱਕਾ-ਦੁੱਕਾ ਵੋਟਰ ਆਉਂਦੇ ਤੇ ਆਪਣੀ ਵੋਟ ਭੁਗਤਾ ਕੇ ਵਾਪਸ ਚਲੇ ਜਾਂਦੇ ਦਿਖਾਈ ਦੇ ਰਹੇ ਹਨ। ਪਾਰਦਰਸ਼ੀ ਵੋਟਿੰਗ ਦੇ ਮਦੇਨਜ਼ਰ ਜਿਥੇ ਜਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਉੱਥੇ ਪ੍ਰਬੰਧ ਕੀਤੇ ਗਏ ਹਨ। ਉਥੇ ਹੀ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵੀ ਵੋਟਰਾਂ ਨੂੰ ਉਹਨਾਂ ਦੇ ਘਰ ਤੋਂ ਲਿਆ ਕੇ ਵੋਟ ਭਗਤਾਉਣ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। By-Election

Read Also : Land Possession Dispute: ਜ਼ਮੀਨ ਦਾ ਕਬਜ਼ਾ ਲੈਣ ਪਹੁੰਚਿਆ ਪ੍ਰਸ਼ਾਸਨ, ਅੱਗੋ ਕਿਸਾਨ ਨੇ ਦੇ ਦਿੱਤੀ ਚਿਤਾਵਨੀ














