ਕਾਰੋਬਾਰੀ ਸੁਮਨ ਮੁਟਨੇਜਾ ਦੀ ਕਾਰ ਗੰਗ ਕੈਨਾਲ ਨਹਿਰ ਚ ਬਰਾਮਦ

Businessman, Suman Mutenja, Car

ਭੇਦਭਰੀ ਹਾਲਤ ਵਿੱਚ ਕਲ ਹੋਏ ਸੀ ਮੁਟਨੇਜਾ ਲਾਪਤਾ

ਗੁਰੂਹਰਸਹਾਏ  (ਵਿਜੈ ਹਾਂਡਾ ) | ਮੰਡੀ ਪੰਜੇ ਕੇ ਉਤਾੜ ਦੇ ਉਘੇ ਕਾਰੋਬਾਰੀ ਸੁਮਨ ਮੁਟਨੇਜਾ 50 ਬੀਤੇ ਕੱਲ ਤੋ ਹੀ ਲਾਪਤਾ ਦੱਸਿਆ ਜਾ ਰਿਹਾ ਹੈ । ਉਸਦੇ ਪੁੱਤਰ ਅਭੀ ਮੁਟਨੇਜਾ ਅਨੁਸਾਰ ਉਸਦੀ ਮੰਮੀ ਵਲੋਂ ਆਪਣੇ ਪਤੀ ਸੁਮਨ ਮੁਟਨੇਜਾ ਨਾਲ ਬੀਤੀ ਸਾਮ 6:17 ਦੇ ਕਰੀਬ ਗੱਲ ਕਰੀ ਸੀ ਤੇ ਉਸਨੇ ਕਿਹਾ ਸੀ ਕਿ ਉਹ ਜਲਾਲਾਬਾਦ ਤੋ ਘਰ ਵਾਪਸ ਆ ਰਿਹਾ ਹੈ ਪਰ ਜਦੋ ਉਹ ਘਰ ਨਹੀ ਪਹੁੰਚਿਆ ਤਾਂ ਉਹਨਾਂ ਦੇ ਪਰਿਵਾਰ ਵਲੋਂ ਦੁਬਾਰਾ ਫਿਰ ਫੋਨ ਤੇ ਸੰਪਰਕ ਕੀਤਾ ਗਿਆ ਪਰ ਗੱਲ ਨਹੀਂ ਹੋ ਸਕੀ ।ਉਹਨਾਂ ਕਿਹਾ ਕਿ ਸੁਮਨ ਮੁਟਨੇਜਾ ਦੇ ਘਰ ਨਾ ਪੁੱਜਣ ਤੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨਾਲ ਸੰਪਰਕ ਸ਼ਾਧਿਆ ਗਿਆ ਕਿ ਸ਼ਾਇਦ ਕਿਸੇ ਨਾਲ ਹੋਣ ਪਰ ਚਾਰੇ ਪਾਸਿਉਂ ਜਵਾਬ ਮਿਲਣ ਤੇ ਉਸ ਦੀ ਬਹੁਤ ਭਾਲ ਕੀਤੀ ਗਈ ਪਰ ਕਿਤੇ ਕੋਈ ਸੁਰਾਗ ਨਾ ਮਿਲਣ ਤੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਜਲਾਲਾਬਾਦ ਪੁਲਿਸ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਅਤੇ ਆਮ ਲੋਕਾਂ ਵਲੋਂ ਇਸ ਸਾਰੇ ਮਾਮਲੇ ਨੂੰ ਅਗਵਾ ਦੇ ਤੋਰ ਤੇ ਦੇਖਿਆ ਜਾ ਰਿਹਾ ਹੈ । ਵਪਾਰੀ ਵਰਗ ਦੇ ਨਾਲ ਨਾਲ ਆਮ ਲੋਕਾਂ ਵਿੱਚ ਵੀ ਸਹਿਮ ਦਾ ਮਹੌਲ ਬਣਿਆ ਹੋਇਆ ਹੈ । ਕਲ ਸ਼ਾਮ ਨੂੰ ਹੀ ਪੁਲਿਸ ਪ੍ਰਸਾਸਨ ਨੂੰ ਇਤਲਾਹ ਮਿਲੀ ਸੀ ਕੇ ਗੰਗ ਕੈਨਾਲ ਨਹਿਰ ਚ ਪਿੰਡ ਖੜੁੰਜ ਕੋਲ ਕਾਰ ਵਿੱਚ ਡਿੰਗੀ ਹੈ ਅਤੇ ਪ੍ਰਸਾਸਨ ਵਲੋਂ ਸਵੇਰ ਤੋ ਹੀ ਪੁਲਿਸ ਪ੍ਰਸਾਸਨ ਸਥਾਨਕ ਲੋਕਾਂ ਅਤੇ ਗੋਤਾਖੋਰਾ ਦੀ ਮਦਦ ਨਾਲ ਕਾਰ ਦੀ ਭਾਲ ਕੀਤੀ ਜਾ ਰਹੀ ਸੀ । ਪੁਲਿਸ ਪ੍ਰਸਾਸਨ ਵਲੋਂ ਭਾਰੀ ਮੁਸੱਕਤ ਤੋ ਬਾਅਦ ਕਾਰ ਨੂੰ ਗੰਗ ਕੈਨਾਲ ਨਹਿਰ ਵਿੱਚੋਂ ਤਾਂ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਪਰ ਕਾਰੋਬਾਰੀ ਸੁਮਨ ਮੁਟਨੇਜਾ ਦਾ ਕੋਈ ਵੀ ਥਹੁ ਪਤਾ ਨਹੀਂ ਚਲ ਸਕਿਆ । ਪੁਲਿਸ ਵਲੋ ਗੋਤਾਂ ਖੋਰਾ ਰਾਹੀ ਸੁਮਨ ਮੁਟਨੇਜਾ ਨੂੰ ਭਾਲਿਆ ਜਾ ਰਿਹਾ ਇਸ ਮਾਮਲੇ ਸਬੰਧੀ ਖੁਦ ਐਸ ਐਸ ਪੀ ਫਾਜ਼ਿਲਕਾ ਦੀਪਕ ਹਿਲੇਰੀ ਵਲੋਂ ਜਲਾਲਾਬਾਦ ਪਹੁੰਚ ਕੇ ਜਾਂਚ ਕੀਤੀ ਗਈ ਅਤੇ ਪੁਲਿਸ ਅਫਸਰਾਂ ਦੀਆਂ ਟੀਮਾਂ ਬਣਾ ਕੇ ਇਸ ਮਾਮਲੇ ਤੇ ਪਹਿਲੀ ਨਜਰ ਬਣਾਈ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here