ਬੱਸ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ, ਦੋ ਭਰਾਵਾਂ ਦੀ ਮੌਤ

Patiala Accident

ਆਪਣੇ ਪਿੰਡ ਤੋਂ ਪਟਿਆਲਾ ਵਿਖੇ ਆਪਣੇ ਕੰਮ ’ਤੇ ਪੁੱਜ ਰਹੇ ਸਨ (Patiala Accident)

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਨੌਰ ਇਲਾਕੇ ਅੰਦਰ ਪੀਆਰਟੀਸੀ ਦੀ ਬੱਸ ਹੇਠਾਂ ਆਉਣ ਕਰਕੇ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਇਹ ਹਾਦਸਾ ਅੱਜ ਇੱਥੇ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਇਹ ਦੋਵੇਂ ਭਰਾ ਆਪਣੇ ਮੋਟਰਸਾਇਕਲ ’ਤੇ ਸਵਾਰ ਹੋ ਕੇ ਪਟਿਆਲਾ ਵਿਖੇ ਆਪਣੇ ਕੰਮ ’ਤੇ ਆ ਰਹੇ ਸਨ। (Patiala Accident)

ਇਹ ਵੀ ਪੜ੍ਹੋ : ਸਰਦੂਲਗੜ੍ਹ ਪੁਲਿਸ ਨੇ ਕੁਝ ਘੰਟਿਆਂ ’ਚ ਹੀ ਚੋਰ ਨੂੰ ਸਮਾਨ ਸਮੇਤ ਕੀਤਾ ਗ੍ਰਿਫਤਾਰ

ਜਾਣਕਾਰੀ ਮੁਤਾਬਿਕ 22-23 ਸਾਲਾਂ ਮ੍ਰਿਤਕ ਨਰੇਸ਼ ਕੁਮਾਰ ਅਤੇ ਅਕਾਸ਼ਿਕਾ ਵਾਸੀ ਅਕੌਤ ਹਲਕਾ ਸਨੌਰ ਦੇ ਸਨ ਅਤੇ ਦੋਵੇਂ ਭਰਾ ਪਟਿਆਲਾ ਵਿਖੇ ਇੱਕ ਮਾਲ ਵਿੱਚ ਕੰਮ ਕਰਦੇ ਸਨ। (Patiala Accident) ਅੱਜ ਸਵੇਰੇ ਜਦੋਂ ਆਪਣੇ ਕੰਮ ’ਤੇ ਆਉਣ ਲਈ ਆਪਣੇ ਮੋਟਰਸਾਇਕਲ ’ਤੇ ਆ ਰਹੇ ਸਨ ਤਾਂ ਪਿੱਛੋਂ ਪੀਆਰਟੀਸੀ ਦੀ ਬੱਸ ਵੱਲੋਂ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਇਹ ਬੱਸ ਦੇ ਟਾਇਰ ਹੇਠਾਂ ਆ ਗਏ ਅਤੇ ਬੂਰੀ ਤਰ੍ਹਾਂ ਕੁਚਲੇ ਗਏ। ਇਨ੍ਹਾਂ ਦੋਵਾਂ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਇਕੱਠੇ ਹੋਏ ਲੋਕਾਂ ਵੱਲੋਂ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਚੀਕ ਚਿਹਾੜਾ ਪੈ ਗਿਆ। ਹਾਦਸੇ ਦੇ ਵਾਪਰਨ ਤੋਂ ਬਾਅਦ ਬੱਸ ਡਰਾਇਵਰ ਫਰਾਰ ਹੋ ਗਿਆ। ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਘਟਨਾ ਦੀ ਜਾਂਚ ਕੀਤੀ ਗਈ। ਥਾਣਾ ਸਨੌਰ ਦੀ ਇੰਚਾਰਜ਼ ਪਿ੍ਰਆਸੂ ਸਿੰਘ ਨੇ ਦੱਸਿਆ ਕਿ ਬੱਸ ਦੇ ਡਰਾਇਵਰ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।