ਇੱਕ ਦੀ ਮੌਤ 17 ਜਖਮੀ
ਜਗਰਾਓਂ | ਅੱਜ ਸਵੇਰੇ ਸਥਾਨਕ ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ਦੀ ਸੜਕ ‘ਤੇ ਖੜ੍ਹੇ ਇੱਕ ਟਿੱਪਰ ਵਿੱਚ ਸਵਾਰੀਆਂ ਨਾਲ ਭਰੀ ਬੱਸ (accident) ਜਾ ਵੱਜੀ ਜਿਸ ਨਾਲ ਬੱਸ ‘ਚ ਸਵਾਰ ਇੱਕ ਵਿਅਕਤੀ ਦੀ ਮੋਕੇ ‘ਤੇ ਹੀ ਮੌਤ ਹੋ ਗਈ ਅਤੇ 17 ਸਵਾਰੀਆਂ ਗੰਭੀਰ ਜਖਮੀ ਹੋ ਗਈਆਂ। ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਮੋਗੇ ਨੂੰ ਜਾ ਰਹੀ ਇੱਕ ਪ੍ਰਾਈਵੇਟ ਬੱਸ ਜਦ ਜਗਰਾਓਂ ਤੋਂ ਕੁਝ ਦੂਰ ਨਾਨਕਸਰ ਗੁਰਦੁਆਰਾ ਕੋਲ ਪੁੱਜੀ ਤਾਂ ਸੰਘਣੀ ਧੂੰਦ ਕਾਰਨ ਜੀ-ਟੀ ਰੋਡ ‘ਤੇ ਖੜ੍ਹੇ ਇੱਕ ਟਿੱਪਰ ਵਿੱਚ ਜਾ ਵੱਜੀ, ਇਹ ਟਕੱਰ ਇਨ੍ਹੀ ਭਿਅਨਕ ਸੀ ਕਿ ਰੇਤੇ ਨਾਲ ਭਰਿਆ ਸੜਕ ‘ਤੇ ਖੜ੍ਹਾ ਅਤੇ ਬੱਸ ਦੋਵੇਂ ਪਲਟ ਗਏ, ਹਾਦਸਾ ਵਾਪਰਦੇ ਹੀ ਸਵਾਰੀਆਂ ਦੀਆਂ ਚੀਕਾਂ ਸੁਣ ਕੇ ਉੱਥੋਂ ਦੀ ਲੰਘ ਰਹੇ ਲੋਕਾਂ ਨੇ ਜਖਮੀਆਂ ਨੂੰ ਬੱਸ ਵਿੱਚੋਂ ਕੱਢ ਕੇ ਪੁਲਿਸ ਦੀ ਮਦੱਦ ਨਾਲ ਸਰਕਾਰੀ ਐਂਬੂਲੈਂਸਾਂ ਰਾਹੀਂ ਜਖਮੀਆਂ ਨੂੰ ਜਗਰਾਓਂ ਦੇ ਸਿਵਲ ਹਸਪਤਾਲ ਪਹੁੰਚਾਇਆ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ 17 ਨੂੰ ਗੰਭੀਰ ਸੱਟਾਂ ਲੱਗੀਆਂ ਹਨ,
ਜਿੰਨ੍ਹਾਂ ਵਿੱਚ ਕਈ ਔਰਤਾਂ ਵੀ ਸ਼ਾਮਲ ਹਨ। ਜਗਰਾਓਂ ਦੇ ਹਸਪਤਾਲ ਵਿਖੇ ਦਾਖਲ 10 ਵਿਅਕਤੀਆਂ ਦੀਆਂ ਲੱਤਾਂ ਅਤੇ ਬਾਹਾਂ ਟੁੱਟ ਗਈਆਂ ਅਤੇ 7 ਸਵਾਰੀਆਂ ਦੇ ਜਿਆਦਾ ਸੱਟਾ ਲੱਗੀਆਂ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਮੋਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਅਨੁਸਾਰ ਬੀਤੀ ਰਾਤ ਰੇਤੇ ਨਾਲ ਭਰਿਆ ਕੈਂਟਰ ਜੋ ਕਿ ਖਰਾਬ ਹੋਣ ਕਾਰਨ ਸੜਕ ‘ਤੇ ਖੜ੍ਹਾ ਸੀ ਅਤੇ ਸਵੇਰੇ ਸੰਘਣੀ ਧੁੰਦ ਕਾਰਨ ਲੁਧਿਆਣਾ ਤੋਂ ਮੋਗੇ ਨੂੰ ਜਾ ਰਹੀ ਬੱਸ ਉਸ ਵਿੱਚ ਜਾ ਟਕਰਾਈ ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਮ੍ਰਿਤਕ ਵਿਅਕਤੀ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ ਅਤੇ ਅਗਲੀ ਕਾਰਵਾਈ ਜਾਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।