ਬੱਸ ਨਦੀ ‘ਚ ਡਿੱਗੀ, 20 ਦੀ ਮੌਤ

Bus, Fell Into River

ਬੱਸ ਨਦੀ ‘ਚ ਡਿੱਗੀ, 20 ਦੀ ਮੌਤ
ਫੌਜ ਦੇ ਹੈਲੀਕਾਪਟਰ ਰਾਹੀਂ ਬਚਾਅ ਕਾਰਜ ਜਾਰੀ

ਇਸਲਾਮਾਬਾਦ, ਏਜੰਸੀ। ਪਾਕਿਸਤਾਨ ‘ਚ ਸਕਾਰਦੂ ਜਿਲ੍ਹੇ ਦੇ ਰੋਂਡੂ ਤਹਿਸੀਲ ‘ਚ ਸੋਮਵਾਰ ਨੂੰ ਇੱਕ ਬੱਸ ਦੇ ਸਿੰਧੂ ਨਦੀ ‘ਚ ਡਿੱਗ ਜਾਣ ਨਾਲ 20 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਸਕਾਰਦੂ ਦੇ ਡਿਪਟੀ ਕਮਿਸ਼ਨਰ ਪੁਲਿਸ ਖੁਰਮ ਪਰਵੇਜ ਅਨੁਸਾਰ ਹਾਦਸੇ ‘ਚ 20 ਵਿਅਕਤੀਆਂ ਦੇ ਮਰਨ ਦੀ ਰਿਪੋਰਟ ਮਿਲੀ ਹੈ। ਉਹਨਾ ਕਿਹਾ ਕਿ ਫੌਜ ਦੇ ਹੈਲੀਕਾਪਟਰ ਬਚਾਅ ਅਭਿਆਨ ‘ਚ ਲੱਗੇ ਹੋਏ ਹਨ। ਬੱਸ ਰਾਵਲਪਿੰਡੀ ਤੋਂ ਸਕਾਰਦੂ ਵੱਲ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ ਕੁੱਲ 25 ਯਾਤਰੀ ਸਵਾਰ ਸਨ ਜਿਹਨਾਂ ‘ਚੋਂ ਪੰਜ ਵਿਅਕਤੀਆਂ ਦੇ ਗੰਭੀਰ ਰੂਪ ‘ਚ ਜ਼ਖਮੀ ਹੋਣ ਦੀ ਸੂਚਨਾ ਹੈ। ਇਸ ਹਾਦਸੇ ਵਿੱਚ ਕੁਝ ਲਾਸਾਂ ਨਦੀ ਵਿੱਚ ਵਹਿ ਗਈਆਂ ਜਿਹਨਾਂ ਦੀ ਭਾਲ ਕੀਤੀ ਜਾ ਰਹੀ ਹੈ। Bus

  • ਪਿਛਲੇ ਸਾਲ ਸਤੰਬਰ ਵਿੱਚ ਵਾਪਰਿਆ ਸੀ ਇੱਕ ਹਾਦਸਾ
  • ਰਾਵਲਪਿੰਡ ਤੋਂ ਸਕਾਰਦੂ ਜਾ ਰਹੀ ਬੱਸ ਦਿਆਮੇਰ ਜਿਲੇ ਦੇ ਬਾਬੂਸਰ ਕੋਲ ਹੋ ਗਈ ਸੀ ਹਾਦਸੇ ਦਾ ਸਿ਼ਕਾਰ।
  • ਹਾਦਸੇ ਵਿੱਚ 26 ਲੋਕਾਂ ਦੀ ਮੌਤ ਅਤੇ 20 ਹੋਰ ਜ਼ਖਮੀ ਹੋ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here