ਸਾਡੇ ਨਾਲ ਸ਼ਾਮਲ

Follow us

12.9 C
Chandigarh
Monday, February 23, 2026
More
    Home Breaking News ਬਰਾਤੀਆਂ ਦੀ ਬੱ...

    ਬਰਾਤੀਆਂ ਦੀ ਬੱਸ ਡੰਪਰ ਨਾਲ ਟਕਰਾਈ

    ਬਰਾਤੀਆਂ ਦੀ ਬੱਸ ਡੰਪਰ ਨਾਲ ਟਕਰਾਈ

    20 ਬਰਾਤੀ ਜਖ਼ਮੀ Accident

    ਹਮੀਰਪੁਰ (ਏਜੰਸੀ)। ਉੱਤਰ ਪ੍ਰਦੇਸ਼ ‘ਚ ਹਮੀਰਪੁਰ ਦੇ ਕੋਤਵਾਲੀ ਖ਼ੇਤਰ ‘ਚ ਬਰਾਤੀਆਂ ਦੀ (Accident) ਬੱਸ ਅਤੇ ਡੰਪਰ ਵਿਚਕਾਰ ਹੋਈ ਟੱਕਰ ‘ਚ 20 ਬਰਾਤੀਆਂ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ। ਪੁਲਿਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵੀਰਵਾਰ ਦੇਰ ਸ਼ਾਮ ਹਮੀਰਪੁਰ ਸ਼ਹਿਰ ਤੋਂ ਅਕਾਸ਼ ਦੀ ਬਰਾਤ ਸੁਮੇਰਪੁਰ ਕਸਬਾ ਜਾ ਰਹੀ ਸੀ। ਕੁਛੇਛਾ ਪਿੰਡ ਦੇ ਕੋਲ ਪੈਟਰੋਲ ਭਰਵਾਉਣ ਤੋਂ ਬਾਅਦ ਜਿਵੇਂ ਹੀ ਬੱਸ ਅੱਗੇ ਵਧੀ ਤਾਂ ਅੱਗੇ ਜਾ ਰਹੇ ਡੰਪਰ ਨਾਲ ਜਾ ਟਕਰਾਈ, ਜਿਸ ਨਾਲ ਲਾੜਾ ਤੇ ਉਸ ਦੇ ਪਿਤਾ ਸਮੇਤ 20 ਬਰਾਤੀ ਜਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਸਾਰੇ ਜਖ਼ਮੀਆਂ ਨੂੰ ਜ਼ਿਲ੍ਹਾਂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਚਾਰ ਦੀ ਗੰਭੀਰ ਹਾਲਤ ਕਾਰਨ ਕਾਨਪੁਰ ਭੇਜਿਆ ਗਿਆ ਹੈ। ਹਾਦਸੇ ਦੀ ਜਾਣਕਾਰੀ ਤੋਂ ਬਾਅਦ ਅਧਿਕਾਰੀ ਡਾ. ਗਿਆਨੇਸ਼ਵਰ ਤ੍ਰਿਪਾਠੀ ਅਤੇ ਪੁਲਿਸ ਅਧੀਕਸ਼ਕ ਸਮੇਤ ਕਈ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਜਖ਼ਮੀਆਂ ਦਾ ਹਾਲ ਪੁੱਛਿਆ। ਜਖ਼ਮੀਆਂ ਨੇ ਦੱਸਿਆ ਕਿ ਬੱਸ ਡਰਾਈਵਰ ਨੇ ਸ਼ਰਾਬ ਪੀ ਰੱਖੀ ਸੀ। Accident

    • ਵੀਰਵਾਰ ਦੇਰ ਸ਼ਾਮ ਹਮੀਰਪੁਰ ਸ਼ਹਿਰ ਤੋਂ ਅਕਾਸ਼ ਦੀ ਬਰਾਤ ਸੁਮੇਰਪੁਰ ਕਸਬਾ ਜਾ ਰਹੀ ਸੀ।
    • ਕੁਛੇਛਾ ਪਿੰਡ ਦੇ ਕੋਲ ਪੈਟਰੋਲ ਭਰਵਾਉਣ ਤੋਂ ਬਾਅਦ ਜਿਵੇਂ ਹੀ ਬੱਸ ਅੱਗੇ ਵਧੀ ਤਾਂ ਅੱਗੇ ਜਾ ਰਹੇ ਡੰਪਰ ਨਾਲ ਜਾ ਟਕਰਾਈ,
    • ਜਿਸ ਨਾਲ ਲਾੜਾ ਤੇ ਉਸ ਦੇ ਪਿਤਾ ਸਮੇਤ 20 ਬਰਾਤੀ ਜਖ਼ਮੀ ਹੋ ਗਏ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Accident

    LEAVE A REPLY

    Please enter your comment!
    Please enter your name here