Bathinda Bus Accident: ਧੁੰਦ ਦਾ ਕਹਿਰ, ਬੱਸ ਤੇ ਤੇਲ ਟੈਂਕਰ ਦੀ ਹੋਈ ਜਬਰਦਸਤ ਟੱਕਰ

Bathinda Bus Accident
Bathinda Bus Accident: ਧੁੰਦ ਦਾ ਕਹਿਰ, ਬੱਸ ਤੇ ਤੇਲ ਟੈਂਕਰ ਦੀ ਹੋਈ ਜਬਰਦਸਤ ਟੱਕਰ

ਬਠਿੰਡਾ (ਸੁਖਜੀਤ ਮਾਨ)। Bathinda Bus Accident: ਠੰਢ ਦੇ ਇਸ ਮੌਸਮ ’ਚ ਬਠਿੰਡਾ ਪੱਟੀ ’ਚ ਅੱਜ ਪਹਿਲੇ ਦਿਨ ਸੰਘਣੀ ਧੁੰਦ ਛਾਈ ਹੈ। ਕਣਕ ਲਈ ਲਾਭਦਾਇਕ ਇਹ ਧੁੰਦ ਰਾਹਗੀਰਾਂ ਲਈ ਨੁਕਸਾਨਦਾਇਕ ਸਾਬਤ ਹੋ ਰਹੀ ਹੈ। ਸੜਕਾਂ ’ਤੇ ਧੁੰਦ ਕਾਰਨ ਵੇਖਣ ਦੀ ਸਮਰੱਥਾ ਬਹੁਤ ਘੱਟ ਹੋਣ ਕਾਰਨ ਵਾਹਨ ਮੱਠੀ ਰਫਤਾਰ ਨਾਲ ਚੱਲ ਰਹੇ ਹਨ। ਬਠਿੰਡਾ ਨੇੜੇ ਇੱਕ ਹਾਦਸਾ ਵੀ ਧੁੰਦ ਕਾਰਨ ਹੋ ਗਿਆ। ਵੇਰਵਿਆਂ ਮੁਤਾਬਿਕ ਧੁੰਦ ਕਰਕੇ ਬਠਿੰਡਾ ਨੇੜਲੇ ਪਿੰਡ ਜੋਧਪੁਰ ਰੋਮਾਣਾ ਕੋਲ ਇੱਕ ਨਿੱਜੀ ਕੰਪਨੀ ਦੀ ਬੱਸ ਤੇ ਤੇਲ ਟੈਂਕਰ ਦੀ ਟੱਕਰ ਹੋ ਗਈ। ਹਾਦਸੇ ਦਾ ਪਤਾ ਲੱਗਦਿਆਂ ਹੀ ਸਮਾਜ ਸੇਵੀ ਸੰਸਥਾ ਸਹਾਰਾ ਦੇ ਵਲੰਟੀਅਰ ਮੌਕੇ ਤੇ ਪਹੁੰਚੇ ਹਨ।

ਇਹ ਖਬਰ ਵੀ ਪੜ੍ਹੋ : Punjab News: ਸਫਰ ਕਰਨ ਵਾਲਿਆਂ ਲਈ ਅਹਿਮ ਖਬਰ, ਅੱਜ ਇਹ ਹਾਈਵੇਅ ਰਹੇਗਾ ਜਾਮ, ਜਾਣੋ

ਸਹਾਰਾ ਵਲੰਟੀਅਰ ਸੰਦੀਪ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਬੱਸ ਦੇ ਡਰਾਈਵਰ ਤੇ ਕੰਡਕਟਰ ਸਮੇਤ ਦੋ ਦਰਜ਼ਨ ਦੇ ਕਰੀਬ ਸਵਾਰੀਆਂ ਜਖ਼ਮੀ ਹੋ ਗਈਆਂ। ਜਖ਼ਮੀਆਂ ਨੂੰ ਸਹਾਰਾ ਦੀਆਂ ਐਂਬੂਲੈਂਸਾਂ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ। ਧੁੰਦ ਤੇ ਠੰਢ ਦਾ ਇਹ ਮੌਸਮ ਹਾੜੀ ਦੀ ਮੁੱਖ ਫਸਲ ਕਣਕ ਲਈ ਲਾਹੇਵੰਦ ਹੈ ਪਰ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਬਠਿੰਡਾ ਆਉਣ ਜਾਣ ਵਾਲੀਆਂ ਬੱਸਾਂ, ਰੇਲ ਗੱਡੀਆਂ ਵੀ ਤੈਅ ਸਮੇਂ ਤੋਂ ਪਛੜ ਕੇ ਚੱਲ ਰਹੀਆਂ ਹਨ। ਬਠਿੰਡਾ ਤੋਂ ਦਿੱਲ੍ਹੀ ਜਾਣ ਵਾਲੀ ਫਲਾਈਟ ਦੇ ਸਮੇਂ ’ਚ ਵੀ ਏਅਰ ਅਥਾਰਟੀ ਵੱਲੋਂ ਤਬਦੀਲੀ ਕੀਤੀ ਜਾ ਰਹੀ ਹੈ। Bathinda Bus Accident

LEAVE A REPLY

Please enter your comment!
Please enter your name here