ਬੱਸ ਹਾਦਸਾ : ਪ੍ਰਸ਼ਾਸ਼ਨ ਵੱਲੋਂ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਸੂਚੀ ਜ਼ਾਰੀ

Bus In Canal
ਸ੍ਰੀ ਮੁਕਸਤਰ ਸਾਹਿਬ : ਘਟਨਾ ਸਥਾਨ ’ਤੇ ਪੁੱਜੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਤੇ ਹੋਰ ਅਧਿਕਾਰੀ ਤਸਵੀਰ : ਸੱਚ ਕਹੂੰ ਨਿਊਜ਼

ਹੁਣ ਤੱਕ 8 ਮੌਤਾਂ, 11 ਜਖਮੀ, ਲਾਪਤਾ ਦੀ ਭਾਲ ਜ਼ਾਰੀ | Bus In Canal

ਸ੍ਰੀ ਮੁਕਤਸਰ ਸਾਹਿਬ (ਸੁਖਜੀਤ ਮਾਨ)। ਮੰਗਲਵਾਰ ਬਾਅਦ ਦੁਪਹਿਰ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਮਾਰਗ ਤੇ ਪਿੰਡ ਝਬੇਲਵਾਲੀ ਕੋਲ ਦੀਪ ਬੱਸ ’ਚ ਬੈਠੀਆਂ ਸਵਾਰੀਆਂ ’ਚ ਉਸ ਸਮੇਂ ਭਾਜੜ ਮੱਚ ਗਈ ਜਦੋਂ ਬੱਸ ਸਮੇਤ ਸਵਾਰੀਆਂ ਨਹਿਰ ’ਚ ਡਿੱਗ ਪਈ। ਇਸ ਦਰਦਨਾਕ ਹਾਦਸੇ ’ਚੋਂ ਆਪਣੇ-ਆਪ ਨੂੰ ਬਚਾਉਣ ਲਈ ਭਾਵੇਂ ਸਵਾਰੀਆਂ ਨੇ ਕਿੰਨੇ ਹੀ ਯਤਨ ਕੀਤੇ ਹੋਣਗੇ ਪਰ ਇਸਦੇ ਬਾਵਜ਼ੂਦ 8 ਜਣਿਆਂ ਦੀ ਮੌਤ ਹੋ ਗਈ, ਜਦੋਂਕਿ 11 ਜ਼ਖਮੀ ਹੋ ਗਏ ਅਤੇ ਕਈ ਜਣੇ ਲਾਪਤਾ ਹਨ।

ਜਿਲ੍ਹਾ ਪ੍ਰਸ਼ਾਸਨ ਵੱਲੋਂ ਤੇਜੀ ਨਾਲ ਰਾਹਤ ਕਾਰਜ ਕੀਤੇ ਜਾ ਰਹੇ ਹਨ ਅਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਨਹਿਰ ਵਿੱਚ ਰੁੜ੍ਹੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਬੱਸ ਸ੍ਰੀ ਮੁਕਤਸਰ ਸਾਹਿਬ ਤੋਂ ਚੱਲ ਕੇ ਫਰੀਦਕੋਟ ਨੂੰ ਜਾ ਰਹੀ ਸੀ ਤਾਂ ਰਸਤੇ ’ਚ ਇਹ ਘਟਨਾ ਵਾਪਰ ਗਈ। ਇਸ ਤੋਂ ਪਹਿਲਾਂ ਸਾਲ 1992 ’ਚ ਵੀ ਇਸੇ ਨਹਿਰ ’ਚ ਇੱਕ ਬੱਸ ਡਿੱਗੀ ਸੀ ਤਾਂ ਉਸ ਵੇਲੇ ਵੀ ਵੱਡੀ ਗਿਣਤੀ ਸਵਾਰੀਆਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : DIY Bleach : ਵਿਆਹ ਜਾਂ ਪਾਰਟੀ ’ਚ ਜਾਣ ਤੋਂ 30 ਮਿੰਟ ਪਹਿਲਾਂ ਲਾਓ, ਚਿਹਰੇ ’ਤੇ 10 ਫੇਸ਼ੀਅਲ ਜਿਨ੍ਹਾਂ ਗਲੋ

ਵੇਰਵਿਆਂ ਮੁਤਾਬਿਕ ਬੱਸ ਜਦੋਂ ਪਿੰਡ ਝਬੇਲਵਾਲੀ ਨੇੜੇ ਨਹਿਰਾਂ ਕੋਲ ਪੁੱਜੀ ਤਾਂ ਨਹਿਰ ਦੇ ਪੁਲ ਦੀ ਰੇÇਲੰਗ ਨੂੰ ਤੋੜਦਿਆਂ ਨਹਿਰ ’ਚ ਜਾ ਡਿੱਗੀ। ਬੱਸ ਦਾ ਅਗਲਾ ਹਿੱਸਾ ਬਿਲਕੁਲ ਹੇਠਾਂ ਚਲਿਆ ਅਤੇ ਪਿਛਲਾ ਹਿੱਸਾ ਪਿੱਛਿਓ ਉੱਚਾ ਚੁੱਕਾ ਗਿਆ। ਹਾਦਸੇ ਦਾ ਪਤਾ ਲੱਗਦਿਆਂ ਹੀ ਕੋਲੋਂ ਲੰਘ ਰਹੇ ਰਾਹਗੀਰਾਂ ਨੇ ਵਰ੍ਹਦੇ ਮੀਂਹ ’ਚ ਵੀ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਿਸ ਸਦਕਾ ਕਈ ਸਵਾਰੀਆਂ ਨੂੰ ਸੁਰੱਖਿਅਤ ਕੱਢ ਕੇ ਬਚਾ ਵੀ ਲਿਆ। ਇਸ ਹਾਦਸੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਹੁਣ ਤੱਕ 8 ਮੌਤਾਂ ਦੀ ਦੁੱਖਦਾਈ ਖ਼ਬਰ ਹੈ ਜਦ ਕਿ 11 ਲੋਕ ਜਖਮੀ ਹੋਏ ਹਨ।ਜਖਮੀਆਂ ਵਿੱਚੋਂ 2 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। (Bus In Canal)

ਜਦ ਕਿ ਬਾਕੀ ਜਖਮੀ ਵੀ ਖਤਰੇ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿਚੋਂ 5 ਦੀ ਪਹਿਚਾਣ ਹੋ ਗਈ ਹੈ। ਕੁੱਲ 8 ਮ੍ਰਿਤਕਾਂ ਵਿਚੋਂ 5 ਔਰਤਾਂ ਹਨ ਮ੍ਰਿਤਕਾਂ ’ਚ ਪਰਵਿੰਦਰ ਕੌਰ ਪਤਨੀ ਮੰਦਰ ਸਿੰਘ ਵਾਸੀ ਬਠਿੰਡਾ, ਪ੍ਰੀਤੋ ਕੌਰ ਪਤਨੀ ਹਰਜੀਤ ਸਿੰਘ ਪਿੰਡ ਕੱਟਿਆਂ ਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਮੱਖਣ ਸਿੰਘ ਪੁੱਤਰ ਵੀਰ ਸਿੰਘ ਚੱਕ ਜਾਨੀਸਰ ਜਿਲ੍ਹਾ ਫਾਜਿਲਕਾ, ਬਲਵਿੰਦਰ ਸਿੰਘ ਪੁੱਤਰ ਬਾਗ ਸਿੰਘ ਪਿੰਡ ਪੱਕਾ ਫਰੀਦਕੋਟ, ਅਮਨਦੀਪ ਕੌਰ ਪੁੱਤਰੀ ਜਗਰੂਪ ਸਿੰਘ ਪਿੰਡ ਨਵਾਂ ਕਿਲਾ ਫਰੀਦਕੋਟ ਇਸ ਤੋਂ ਇਲਾਵਾ ਦੋ ਔਰਤਾਂ ਅਤੇ ਇਕ ਪੁਰਸ਼ ਦੀ ਹੋਰ ਮੌਤ ਹੋਈ ਹੈ, ਜਿੰਨ੍ਹਾਂ ਦੀ ਪਹਿਚਾਣ ਨਹੀਂ ਹੋਈ ਹੈ।

ਮ੍ਰਿਤਕਾਂ ਦੀਆਂ ਦੇਹਾਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਰੱਖੀਆਂ ਗਈਆਂ ਹਨ। ਹਾਦਸੇ ਦੇ ਮੱਦੇਨਜ਼ਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ। 24 ਘੰਟੇ ਚੱਲਣ ਵਾਲੇ ਇਸ ਕੰਟਰੋਲ ਰੂਮ ਦਾ ਨੰਬਰ 01633—262175 ਹੈ। ਜਖਮੀਆਂ ਦਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਚ ਇਲਾਜ ਕੀਤਾ ਜਾ ਰਿਹਾ ਹੈ। (Bus In Canal)

ਜਖਮੀਆਂ ਦੀ ਸੂਚੀ | Bus In Canal

ਜ਼ਖਮੀ ਸਵਾਰੀਆਂ ’ਚ ਸੁਖਜੀਤ ਕੌਰ ਪਤਨੀ ਬੂਟਾ ਸਿੰਘ ਵਾਸੀ ਬਠਿੰਡਾ, ਤਾਰਾ ਸਿੰਘ ਪੁੱਤਰ ਪਿਆਰਾ ਸਿੰਘ ਪਿੰਡ ਕੱਟਿਆਂ ਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਹਰਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਦੋਦਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਮਨਪ੍ਰੀਤ ਕੌਰ ਪੁੱਤਰੀ ਕੇਵਲ ਸਿੰਘ ਦੋਦਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਤੀਰਥ ਸਿੰਘ ਪੁੱਤਰ ਬਲਬੀਰ ਸਿੰਘ ਸ੍ਰੀ ਮੁਕਤਸਰ ਸਾਹਿਬ, ਵਕੀਲ ਸਿੰਘ ਪੁੱੱਤਰ ਗੁਰਪ੍ਰੀਤ ਸਿੰਘ ਪਿੰਡ ਲੰਡੇ ਰੋਡੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਕੁਲਵੰਤ ਸਿੰਘ ਪੁੱਤਰ ਸੁਜਾਨ ਸਿੰਘ ਆਨੰਦਪੁਰ ਸਾਹਿਬ, ਜ਼ਸਵੰਤ ਸਿੰਘ ਪੁੱਤਰ ਠਾਣਾ ਸਿੰਘ ਪਿੰਡ ਹਰਾਜ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਬੀਰੋ ਪਤਨੀ ਪਾਲਾ ਸਿੰਘ ਪਿੰਡ ਗਿੱਦੜਾਂਵਾਲੀ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਘਰ ਗਏ) , ਪਾਲਾ ਸਿੰਘ ਪੁੱਤਰ ਪੂਰਨ ਰਾਮ ਗਿੱਦੜਾਂਵਾਲੀ ਅਬੋਹਰ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਘਰ ਗਏ) ਅਤੇ ਗਗਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਟਿੱਬੀ ਸਾਹਿਬ ਰੋਡ ਸ੍ਰੀ ਮੁਕਤਸਰ ਸਾਹਿਬ ਸ਼ਾਮਿਲ ਹਨ।

ਮੁੱਖ ਮੰਤਰੀ ਨੇ ਹਾਦਸੇ ’ਤੇ ਪ੍ਰਗਟਾਇਆ ਅਫਸੋਸ | Bus In Canal

ਉੱਧਰ ਇਸ ਘਟਨਾ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸਲ ਮੀਡੀਆ ਰਾਹੀਂ ਇਸ ਘਟਨਾ ’ਤੇ ਅਫਸੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਰੋਡ ’ਤੇ ਪੈਂਦੀ ਨਹਿਰ ’ਚ ਇੱਕ ਨਿੱਜੀ ਕੰਪਨੀ ਦੀ ਬੱਸ ਹਾਦਸਾਗ੍ਰਸਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪ੍ਰਸ਼ਾਸ਼ਨ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਬਚਾਅ ਕਾਰਜ਼ਾਂ ਦੀ ਪਲ-ਪਲ ਦੀ ਅਪਡੇਟ ਲੈ ਰਹੇ ਹਨ ਅਤੇ ਪ੍ਰਮਾਤਮਾ ਅੱਗੇ ਸਭ ਦੀ ਤੰਦਰੁਸਤੀ, ਸਲਾਮਤੀ ਦੀ ਕਾਮਨਾ ਕਰਦੇ ਹਨ।

ਤੰਗ ਪੁਲ ਅਤੇ ਮੀਂਹ ਦੇ ਚਿੱਕੜ ਕਾਰਨ ਵਾਪਰਿਆ ਹਾਦਸਾ : ਬੱਸ ਮਾਲਕ

ਦੀਪ ਬੱਸ ਸਰਵਿਸ ਦੇ ਮਾਲਕ ਅਤੇ ਅਕਾਲੀ ਆਗੂ ਡਿੰਪੀ ਢਿੱਲੋਂ ਨੇ ਇਸ ਹਾਦਸੇ ’ਤੇ ਅਫਸੋਸ ਜਾਹਿਰ ਕਰਦਿਆਂ ਆਖਿਆ ਕਿ ਤੰਗ ਪੁਲ ਅਤੇ ਮੀਂਹ ਕਾਰਨ ਬਣੇ ਚਿੱਕੜ ਕਰਕੇ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਹਾਦਸੇ ਲਈ ਆਪਣੀ ਜਿੰਮੇਵਾਰੀ ਮੰਨਦੇ ਹਨ ਕਿ ਉਨ੍ਹਾਂ ਦੇ ਸਟਾਫ ਤੋਂ ਇਹ ਭਾਰੀ ਗਲਤੀ ਹੋਈ ਹੈ । ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਇਸ ਨਾ ਮੁਆਫ ਕਰਨਯੋਗ ਗਲਤੀ ਲਈ ਉਹ ਆਪਣੀ ਕੰਪਨੀ ਵੱਲੋਂ ਮੁਆਫ਼ੀ ਮੰਗਦੇ ਹਨ।

ਜਖਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਰਾਬਤੇ ਲਈ ਅਧਿਕਾਰੀਆਂ ਦੀ ਲਗਾਈ ਡਿਊਟੀ

ਜ਼ਿਲ੍ਹਾ ਪ੍ਰਸ਼ਾਸ਼ਨ ਨੇ ਬੱਸ ਹਾਦਸੇ ਵਿੱਚ ਜਖਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਅਤੇ ਹੋਰ ਲੋੜੀਦੀ ਜਾਣਕਾਰੀ ਸਾਂਝੀ ਕਰਨ ਲਈ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ।ਜਿਲ੍ਹਾ ਭਲਾਈ ਅਫਸਰ ਜਗਮੋਹਨ ਸਿੰਘ ਜਿਹਨਾਂ ਦਾ ਮੋਬਾਇਲ ਨੰ. 94179-33324 ਹੈ ਅਤੇ ਗੁਰਵਿੰਦਰ ਸਿੰਘ ਵਿਰਕ ਨਾਇਬ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਮੋਬਾਇਲ ਨੰ. 95049-00003 ਹਾਦਸੇ ਦੌਰਾਨ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਤਾਲਮੇਲ ਤੇ ਹੋਰ ਲੋੜੀਦੀ ਕਾਰਵਾਈ ਕਰਨਗੇ। (Bus In Canal)

ਇਹ ਵੀ ਪੜ੍ਹੋ : ਮਾਨਸੂਨ : ਪੱਛਮੀ ਰਾਜਸਥਾਨ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ

ਇਸੇ ਤਰ੍ਹਾਂ ਹੀ ਰਵਿੰਦਰ ਸਿੰਘ ਉਪ ਕਪਤਾਨ ਪੁਲਿਸ ( ਸਥਾਨਕ) ਸ੍ਰੀ ਮੁਕਤਸਰ ਸਾਹਿਬ ਮੋਬਾਇਲ ਨੰ. 98768-00290 ਅਤੇ ਡਾ. ਰਾਹੁਲ ਜਿੰਦਲ ਐਸ.ਐਮ.ਓ ਸਿਵਿਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਮੋਬਾਇਲ ਨੰ. 98764-68866 ਹੈ ਨੂੰ ਮ੍ਰਿਤਕਾਂ ਦੇ ਪੋਸਟ ਮਾਰਟਮ ਸਬੰਧੀ ਓਵਰਆਲ ਇੰਚਾਰਜ ਲਗਾਏ ਗਏ ਹਨ। ਸੁਖਬੀਰ ਸਿੰਘ ਬਰਾੜ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਜਿਹਨਾਂ ਦਾ ਮੋਬਾਇਲ ਨੰ. 92219-00001 ਹੈ, ਨੂੰ ਹਾਦਸੇ ਦੌਰਾਨ ਮ੍ਰਿਤਕ ਜ਼ਖਮੀਆਂ ਅਤੇ ਲਾਪਤਾ ਵਿਅਕਤੀਆਂ ਦੀ ਸੂਚੀ ਸਮੇਤ ਘਰ ਦਾ ਪਤਾ ਅਤੇ ਮੋਬਾਇਲ ਨੰਬਰ ਪਤਾ ਕਰਨ ਸਬੰਧੀ ਡਿਊਟੀ ਲਗਾਈ ਗਈ ਹੈ।