ਸਾਡੇ ਨਾਲ ਸ਼ਾਮਲ

Follow us

16.9 C
Chandigarh
Tuesday, February 10, 2026
More
    Home Breaking News ਮੋਹਾਲੀ ਦੇ ਖਰੜ...

    ਮੋਹਾਲੀ ਦੇ ਖਰੜ ‘ਚ ਇਮਾਰਤ ਡਿੱਗੀ

    Building, Construction, Fell, Mohali

    6 ਮਜ਼ਦੂਰ ਮਲਬੇ ਹੇਠਾਂ ਦਬੇ, ਦੋ ਨੂੰ ਕੱਢਿਆ ਬਾਹਰ | Building
    ਰਾਹਤ ਕਾਰਜ ਜਾਰੀ

    ਮੋਹਾਲੀ (ਸੱਚ ਕਹੂੰ ਨਿਊਜ਼)। ਮੋਹਾਲੀ ਦੇ ਖਰੜ ਤੋਂ ਇੱਕ ਇਮਾਰਤ ਡਿੱਗਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ Building ਨਿਰਮਾਣ ਅਧੀਨ ਸੀ। ਉਕਤ ਨਿਰਮਾਣ ਅਧੀਨ ਇਮਾਰਤ Building ਲਾਡਰਾ-ਖਰੜ ਰੋਡ ‘ਤੇ ਸਥਿੱਤ ਹੈ। ਜਾਣਕਾਰੀ ਅਨੁਸਾਰ ਇਹ ਇਮਾਰਤ ਉਦੋਂ ਡਿੱਗੀ ਜਦੋਂ ਮਜ਼ਦੂਰ ਇਸ ਵਿੱਚ ਕੰਮ ਕਰ ਰਹੇ ਸਨ। 6 ਮਜ਼ਦੂਰਾਂ ਦੇ ਇਮਾਰਤ ਦੇ ਮਲਬੇ ਹੇਠ ਦੱਬੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਜਿਨ੍ਹਾਂ ਵਿੱਚੋਂ ਦੋ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਜਿਨ੍ਹਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਇਮਾਰਤ ਦੇ ਅੰਦਰ ਜੇਸੀਬੀ ਨਾਲ ਖੁਦਾਈ ਕੀਤੀ ਜਾ ਰਹੀ ਸੀ। ਮਲਬੇ ਹੇਠ ਦੱਬੀ ਜੇਸੀਬੀ ਦਾ ਆਪ੍ਰੇਟਰ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਸ਼ਾਸਨ ਤੇ ਸਥਾਨਕ ਲੋਕਾਂ ਵੱਲੋਂ ਰਾਹਤ ਕਾਰਜ ਜਾਰੀ ਹਨ।

    • ਲਾਡਰਾ-ਖਰੜ ਰੋਡ ‘ਤੇ ਸਥਿੱਤ ਹੈ ਇਮਾਰਤ।
    • 4 ਮਜ਼ਦੂਰਾਂ ਦਾ ਮਲਬੇ ‘ਚ ਦੱਬੇ ਹੋਣ ਦਾ ਖਦਸ਼ਾ।
    • ਮਲਬੇ ਹੇਠ ਇੱਕ ਜੇਸੀਬੀ ਵੀ ਦੱਬੀ ਗਈ ਹੈ।
    • ਜੇਸੀਬੀ ਦਾ ਆਪ੍ਰੇਟਰ ਵੀ ਉਸ ਦੇ ਅੰਦਰ ਹੀ ਹੈ।

    ਮਲਬੇ ਹੇਠ ਦੱਬੀ ਜੇਸੀਬੀ ਦਾ ਆਪ੍ਰੇਟਰ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਸ਼ਾਸਨ ਤੇ ਸਥਾਨਕ ਲੋਕਾਂ ਵੱਲੋਂ ਰਾਹਤ ਕਾਰਜ ਜਾਰੀ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here