ਫੌਜ ਵਿਰੋਧੀ ਹੈ ਮੋਦੀ ਸਰਕਾਰ : ਕਾਂਗਰਸ
ਕੇਂਦਰੀ ਸਿੱਖਿਆ ਸੰਸਥਾਨ ਰਾਖਵਾਂਕਰਨ ਬਿੱਲ ਲੋਕ ਸਭਾ ‘ਚ ਪੇਸ਼
ਨਵੀਂ ਦਿੱਲੀ, ਏਜੰਸੀ
ਫੌਜੀ ਮੁਹਿੰਮਾਂ ‘ਚ ਅੰਗ ਗਵਾਉਣ ਕਾਰਨ ਸੇਵਾ ‘ਚੋਂ ਬਾਹਰ ਹੋਏ ਅਪਾਹਿਜ਼ ਫੌਜੀਆਂ ਦੀ ਪੈਨਸ਼ਨ ‘ਤੇ ਟੈਕਸ ਲਾਏ ਜਾਣ ਸਬੰਧੀ ਲੋਕ ਸਭਾ ‘ਚ ਬੁੱਧਵਾਰ ਨੂੰ ਹੰਗਾਮਾ ਹੋਇਆ ਤੇ ਸਰਕਾਰ ‘ਤੇ ਫੌਜ ਦੇ ਦਮਨ ਦੇ ਦੋਸ਼ ਲਾਏ ਗਏ ਪਹਿਲੇ ਪ੍ਰਸ਼ਨ ਕਾਲ ‘ਚ ਤੇ ਫਿਰ ਸਿਫ਼ਰ ਕਾਲ ਦੀ ਸ਼ੁਰੂਆਤ ‘ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕੰਮ ਰੋਕੋ ਮਤੇ ਰਾਹੀਂ ਇਹ ਮੰਗ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪਹਿਲੇ ਸਦਨ ‘ਚ ਨਵੇਂ ਮੈਂਬਰਾਂ ਨੂੰ ਬੋਲਣ ਦਾ ਮੌਕਾ ਮਿਲੇਗਾ ਇਸ ਤੋਂ ਬਾਅਦ ਉਨ੍ਹਾਂ ਨੂੰ ਬੋਲਣ ਦਿੱਤਾ ਜਾਵੇਗਾ ਇਸ ਨਾਲ ਕਾਂਗਰਸ ਦੇ ਮੈਂਬਰਾਂ ‘ਚ ਨਾਰਾਜ਼ਗੀ ਛਾ ਗਈ ਤੇ ਉਹ ਆਸਣ ਕੋਲ ਜਾ ਕੇ ਨਾਅਰੇਬਾਜ਼ੀ ਕਰਨ ਲੱਗੇ ਉਨ੍ਹਾਂ ‘ਫੌਜ ਨੂੰ ਕੁਚਲਣਾ ਬੰਦ ਕਰੋ’, ਫੌਜ ਨੂੰ ਇਨਸਾਫ ਦਿਓ’ ਤੇ ‘ਫੌਜ ਵਿਰੋਧੀ ਮੋਦੀ ਸਰਕਾਰ ਹਾਏ-ਹਾਏ’ ਦੇ ਨਾਅਰੇ ਲਾਏ ਬਾਅਦ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਸਦਨ ‘ਚ ਆਏ ਤੇ ਇਹ ਨਾਅਰੇ ਸੁਣ ਕੇ ਉਨ੍ਹਾਂ ਦਾ ਚਿਹਰਾ ਤਣਾਅ ‘ਚ ਦਿਖਾਈ ਦਿੱਤਾ ਉਨ੍ਹਾਂ ਸੰਸਦੀ ਕਾਰਜ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਗੱਲਬਾਤ ਕੀਤੀ ਸਪੀਕਰ ਨੇ ਮੇਘਵਾਲ ਦਾ ਨਾਂਅ ਪੁਕਾਰਿਆ ਤਾਂ ਸੰਸਦੀ ਕਾਰਜ ਮੰਤਰੀ ਨੇ ਇਸ ਵਿਸ਼ੇ ‘ਤੇ ਅਧੀਰ ਰੰਜਨ ਚੌਧਰੀ ਨੂੰ ਗੱਲ ਕਹਿਣ ਦਾ ਮੌਕਾ ਦੇਣ ਦੀ ਅਪੀਲ ਕੀਤੀ ਇਸ ‘ਤੇ ਸਪੀਕਰ ਨੇ ਨਾਅਰੇਬਾਜ਼ੀ ਕਰ ਰਹੇ ਕਾਂਗਰਸ ਮੈਂਬਰਾਂ ਨੂੰ ਉਨ੍ਹਾਂ ਦੇ ਸਥਾਨ ‘ਤੇ ਜਾਣ ਲਈ ਕਿਹਾ ਤੇ ਸਖ਼ਤ ਕਾਰਵਾਈ ਦੀ ਚਿਤਾਨਵੀ ਦਿੰਦਿਆਂ ਕਿਹਾ ਕਿ ਸਦਨ ਦੇ ਦਰਮਿਆਨ ਆਸਣ ਕੋਲ ਜਾ ਕੇ ਹੰਗਾਮਾ ਕਰਨ ਵਾਲੇ ਮੈਂਬਰਾਂ ਨੂੰ ਅੰਤਿਮ ਮੌਕਾ ਦਿੱਤਾ ਜਾ ਰਿਹਾ ਹੈ ਸਰਕਾਰ ਨੇ ਉੱਚ ਸਿੱਖਿਆ ਸੰਸਥਾਨਾਂ ‘ਚ ਅਧਿਆਪਕਾਂ ਦੀ ਭਰਤੀ ‘ਚ ਰਾਖਵਾਂਕਰਨ ਲਈ ਦੋ ਸੌ ਅੰਕ ਵਾਲੀ ਰੋਸਟਰ ਪ੍ਰਣਾਲੀ ਲਾਗੂ ਕਰਨ ਨਾਲ ਸਬੰਧਿਤ ਬਿੱਲ ਲੋਕ ਸਭਾ ‘ਚ ਪੇਸ਼ ਕੀਤਾ ਮਨੁੱਖੀ ਵਸੀਲੇ ਵਿਕਾਸ ਰਾਜ ਮੰਤਰੀ ਸੰਜੈ ਸ਼ਾਮਰਾਵ ਧੋਰਤਰੇ ਨੇ ਸਦਨ ‘ਚ ਪ੍ਰਸ਼ਨਕਾਲ ਸਮਾਪਤ ਹੋਣ ਤੋਂ ਬਾਅਦ ਕੇਂਦਰੀ ਸਿੱਖਿਆ ਸੰਸਥਾਨ (ਸਿੱਖਿਆ ਕੈਡਰ ‘ਚ ਰਾਖਵਾਂਕਰਨ) ਬਿੱਲ ਪੇਸ਼ ਕੀਤਾ ਇਹ ਬਿੱਲ ਸਬੰਧਿਤ ਆਰਡੀਨੈਂਸ ਦਾ ਸਥਾਨ ਲਵੇਗਾ ਬਿੱਲ ਦਾ ਮਕਸਦ ਉੱਚ ਸਿੱਖਿਆ ਸੰਸਥਾਵਾਂ ‘ਚ ਅਧਿਆਪਕਾਂ ਦੇ ਅਹੁਦਿਆਂ ‘ਤੇ ਨਿਯੁਕਤੀ ‘ਚ ਰਾਖਵਾਂਕਰਨ ਲਈ ਫਿਰ ਤੋਂ 200 ਅੰਕਾਂ ਦੀ ਰੋਸਟਰ ਪ੍ਰਣਾਲੀ ਲਾਗੂ ਕਰਨਾ ਹੈ।
ਮੈਡੀਕਲ ਸਬੰਧੀ ਦੋ ਸੋਧ ਬਿੱਲ ਲੋਕ ਸਭਾ ‘ਚ ਪੇਸ਼
ਨਵੀਂ ਦਿੱਲੀ ਸਰਕਾਰ ਨੇ ਭਾਰਤੀ ਮੈਡੀਕਲ ਪ੍ਰੀਸ਼ਦ ਨੂੰ ਸਮਾਪਤ ਕਰਕੇ ਨਵੇਂ ਪ੍ਰੀਸ਼ਦ ਦੀ ਚੋਣ ਤੇ ਡੈਂਟਲ ਮੈਡੀਕਲ ਪ੍ਰੀਸ਼ਦ ਨੂੰ ਹੋਰ ਜ਼ਿਆਦਾ ਪ੍ਰਭਾਵੀ ਬਣਾਉਣ ਵਾਲੇ ਦੋ ਸੋਧ ਬਿੱਲ ਅੱਜ ਪੇਸ਼ ਕੀਤੇ ਸਿਹਤ ਤੇ ਪਰਿਵਾਰ ਕਲਿਆਣ ਰਾਜ ਮੰਤਰੀ ਅਸ਼ਵਿਨੀ ਚੌਬੇ ਨੇ ਪ੍ਰਸ਼ਨਕਾਲ ਤੋਂ ਬਾਅਦ ਭਾਰਤੀ ਮੈਡੀਕਲ ਪ੍ਰੀਸ਼ਦ (ਸੋਧ) ਬਿੱਲ ਤੇ ਡੈਂਟਲ ਮੈਡੀਕਲ (ਸੋਧ) ਬਿੱਲ, 2019 ਪੇਸ਼ ਕੀਤੇ ਭਾਰਤੀ ਮੈਡੀਕਲ ਪ੍ਰੀਸ਼ਦ ਨੂੰ ਸਮਾਪਤ ਕਰਕੇ ਨਵੇਂ ਪ੍ਰੀਸ਼ਦ ਦੀ ਚੋਣ ਲਈ ਬਿੱਲ ਲਿਆਂਦਾ ਜਾ ਰਿਹਾ ਹੈ ਇਸ ਨਾਲ ਜੁੜੇ ਆਰਡੀਨੈਂਸ ਰਾਹੀਂ ਪਹਿਲਾਂ ਹੀ ਪ੍ਰੀਸ਼ਦ ਨੂੰ ਸਮਾਪਤ ਕੀਤਾ ਜਾ ਚੁੱਕਿਆ ਹੈ ਇਹ ਬਿੱਲ ਦੂਜੇ ਆਰਡੀਨੈਂਸ ਦਾ ਸਥਾਨ ਲਵੇਗਾ ਬਿੱਲ ‘ਚ 25 ਸਤੰਬਰ 2020 ਤੱਕ ਉਸ ਨੂੰ ਸਮਾਪਤ ਰੱਖਣ ਤੇ ਇਸ ਦੌਰਾਨ ਸੰਚਾਲਨ ਮੰਡਲ ਵੱਲੋਂ ਪ੍ਰੀਸ਼ਦ ਦਾ ਕੰਮਕਾਜ ਚਲਾਉਣ ਦੀ ਤਜਵੀਜ਼ ਹੋਵੇਗੀ ਦੰਤ ਮੈਡੀਕਲ ਸੋਧ ਬਿੱਲ, 2019 ਰਾਹੀਂ ਉਸ ਦੇ ਲਈ ਵੀ ਮੈਡੀਕਲ ਪ੍ਰੀਸ਼ਦ ਵਰਗੀ ਵਿਵਸਥਾ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।