ਪੰਜਾਬ ਸਰਕਾਰ ਦਾ 2019-20 ਦਾ ਬਜਟ ਵੀ ਕੇਂਦਰੀ ਬਜਟ ਵਾਂਗ ‘ਚੋਣਾਂ’ ਦੇ ਪਰਛਾਵੇਂ ਤੋਂ ਨਹੀਂ ਬਚ ਸਕਿਆ ਖਜ਼ਾਨਾ ਵਜੀਰ ਮਨਪ੍ਰੀਤ ਬਾਦਲ ਦੀ ਵਿੱਤੀ ਮਾਮਲਿਆਂ ਪ੍ਰਤੀ ਸਮਝ ਰਵਾਇਤੀ ਸਿਆਸਤ ਅੱਗੇ ਕੋਈ ਰੰਗ ਨਹੀਂ ਵਿਖਾ ਸਕੀ ਸਬਸਿਡੀਆਂ ਤੇ ਰਾਹਤਾਂ ਦੇ ਵਿਰੋਧੀ ਮੰਨੇ ਜਾਂਦੇ ਮਨਪ੍ਰੀਤ ਬਾਦਲ ਨੇ ਆਪਣੇ ਲਗਾਤਾਰ ਤਿੰਨ ਬਜਟਾਂ ‘ਚ ਨਾ ਸਿਰਫ ਰਾਹਤਾਂ ਵਾਲੇ ਨਵੇਂ ਐਲਾਨ ਕੀਤੇ ਸਗੋਂ ਉਨ੍ਹਾਂ ਕਿਸਾਨਾਂ ਨੂੰ ਮਿਲਦੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਦਾ ਬਜਟ ‘ਚ ਉਚੇਚੇ ਤੌਰ ‘ਤੇ ਪ੍ਰਸੰਸਾ ਵੀ ਕੀਤੀ ਜਿਸ ਦਾ ਕਦੇ ਉਹ ਅਕਾਲੀ-ਭਾਜਪਾ ਸਰਕਾਰ ‘ਚ ਖ਼ਜਾਨਾ ਵਜੀਰ ਹੁੰਦਿਆਂ ਵਿਰੋਧ ਕਰਦੇ ਰਹੇ ਸਨ ਸਰਕਾਰ ਨੇ ਖੁੱਲ੍ਹਦਿਲੀ ਵਿਖਾਉਂਦਿਆਂ ਪੈਟਰੋਲ ‘ਤੇ 5 ਰੁਪਏ ਤੇ ਡੀਜ਼ਲ ਇੱਕ ਰੁਪਏ ਸਸਤਾ ਕੀਤਾ ਹੈ ਪਰ ਸੂਬੇ ਦੀ ਆਰਥਿਕ ਸਿਹਤ ਨਾਸਾਜ਼ ਹੋਣ ਕਰਕੇ ਅਜਿਹੀ ਰਿਆਇਤ ਦੀ ਆਗਿਆ ਨਹੀਂ ਦਿੰਦੀ ਸੂਬੇ ‘ਚ ਤੇਲ ਕੀਮਤਾਂ ਨਾਲੋਂ ਵੀ ਜ਼ਿਆਦਾ ਵੱਡੇ ਮੁੱਦੇ ਕਿਸਾਨਾਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਤੇ ਉਦਯੋਗਾਂ ਨੂੰ ਬਚਾਉਣ ਦੇ ਹਨ ਬਿਨਾ ਸ਼ੱਕ ਤੇਲ ਕੀਮਤਾਂ ‘ਚ ਕਟੌਤੀ ਜਾਇਜ਼ ਹੈ ਪਰ ਸਰਕਾਰ ਨੇ ਇਸ ਦਾ ਬੋਝ ਝੱਲਣ ਲਈ ਕੀ ਪ੍ਰਬੰਧ ਕੀਤਾ ਹੈ ਇਸ ਦਾ ਕਿਧਰੇ ਵੀ ਜਿਕਰ ਨਹੀਂ ਕੀਤਾ।
ਬਜਟ ਦਾ ਸਿੱਧਾ ਜਿਹਾ ਅਰਥ ਹੁੰਦਾ ਹੈ ਕਿ ਖਰਚਿਆਂ ਤੇ ਆਮਦਨ ਦਾ ਸੰਤੁਲਨ ਬਿਠਾਇਆ ਜਾਵੇ ਖਜ਼ਾਨਾ ਮੰਤਰੀ ਨੇ ਸਰਕਾਰੀ ਖਰਚਿਆਂ ਨੂੰ ਘਟਾਉਣ ਬਾਰੇ ਵੀ ਕੋਈ ਕਦਮ ਨਹੀਂ ਉਠਾਇਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਵੀਆਈਪੀ ਕਲਚਰ ਖਤਮ ਕਰਨ ਤੇ ਖਰਚੇ ਘਟਾਉਣ ਬਰੇ ਜੋ ਐਲਾਨ ਕੀਤੇ ਸਨ ਉਸ ਦੀ ਪਾਲਣਾ ਹੁੰਦੀ ਨਜ਼ਰ ਨਹੀਂ ਆ ਰਹੀ ਛੋਟੇ ਕਿਸਾਨਾਂ ਲਈ ਕਰਜ਼ਾ ਮੁਆਫੀ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਪਰ ਖੇਤ ਮਜ਼ਦੂਰਾਂ ਤੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਰੁਝਾਨ ਜਾਰੀ ਹੈ, ਜਿਸ ਤੋਂ ਜਾਹਿਰ ਹੈ ਕਿ ਖੇਤੀ ਸੰਕਟ ਨਾਲ ਨਜਿੱਠਣ ਲਈ ਅਜੇ ਕਾਫੀ ਕੁਝ ਕਰਨਾ ਪਵੇਗਾ ਇਸ ਵੇਲੇ ਦੁਆਬੇ ਦਾ ਆਲੂ ਉਤਪਾਦਕ ਕਿਸਾਨ ਜਿਣਸ ਦੀਆਂ ਘੱਟ ਕੀਮਤਾਂ ਕਰਕੇ ਪ੍ਰੇਸ਼ਾਨ ਹੈ ਪੰਜਾਬ ਦੇ ਅੱਧੀ ਦਰਜ਼ਨ ਜ਼ਿਲ੍ਹਿਆਂ ‘ਚ ਅਵਾਰਾ ਪਸ਼ੂਆਂ ਦਾ ਸਮੱਸਿਆ ਕਿਸਾਨਾਂ ਲਈ ਸਰੀਰਕ, ਮਾਨਸਿਕ ਤੇ ਆਰÎਥਕ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ ਇਨ੍ਹਾਂ ਪਸ਼ੂਆਂ ਲਈ ਗਊਸ਼ਾਲਾਵਾਂ ਖੋਲ੍ਹਣ ਜਿਸ ਦਾ ਬਜਟ ‘ਚ ਜ਼ਿਕਰ ਨਹੀਂ ਸ਼ਹਿਰੀਆਂ ਲਈ ਨਰੇਗਾ ਦੀ ਤਰਜ ‘ਤੇ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਪਰ 90 ਕਰੋੜ ਦੀ ਰਾਸ਼ੀ ਇਸ ਸਕੀਮ ਵਾਸਤੇ ਨਾਕਾਫ਼ੀ ਹੈ ਨੌਜਵਾਨਾ ਨੂੰ ਵਿਦੇਸ਼ਾਂ ਭੇਜਣ ਦੇ ਨਾਂਅ ‘ਤੇ ਠੱਗਿਆ ਜਾ ਰਿਹਾ ਹੈ ਨੌਜਵਾਨ ਨੂੰ ਠੱਗ ਏਜੰਟਾਂ ਤੋਂ ਬਚਾਉਣ ਲਹੀ ਕੋਈ ਢਾਂਚਾ ਉਸਾਰਨ ਦੀ ਜ਼ਰੂਰਤ ਸੀ ਸਿਹਤ ਤੇ ਸਿੱਖਿਆ ਲਈ ਕੇਂਦਰੀ ਸਕੀਮਾਂ ਨੂੰ ਹੀ ਪੇਸ਼ ਕੀਤਾ ਗਿਆ ਹੈ ਸੂਬੇ ਨੂੰ ਆਰਥਿਕ ਮੰਦਹਾਲੀ ‘ਚੋਂ ਕੱਢਣ ਲਈ ਕੋਈ ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ ਬਜਟ ‘ਚੋਂ ਉੱਭਰ ਕੇ ਨਹੀਂ ਆਉਂਦਾ ਸੰਤੁਲਿਤ ਤੇ ਠੋਸ ਨੀਤੀਆਂ ਲਈ ਚੁਣਾਵੀ ਮਜ਼ਬੂਰੀਆਂ ਤੋਂ ਬਾਹਰ ਆਉਣਾ ਜ਼ਰੂਰੀ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।