ਪੁਲਵਾਮਾ: ਹੁਣ ਦੇਸ਼ ਚਾਹੁੰਦੈ ਫੈਸਲਾ

Pulwama, Country, Decision

ਡਾ. ਰਾਜਿੰਦਰ ਪ੍ਰਸਾਦ ਸ਼ਰਮਾ

ਪੁਲਵਾਮਾ ‘ਚ ਸੀਆਰਪੀਐੱਫ ਦੇ ਜਵਾਨਾਂ ‘ਤੇ ਅੱਤਵਾਦੀ ਹਮਲਾ ਅਤੇ ਇਸ ਹਮਲੇ ‘ਚ 40 ਤੋਂ ਜ਼ਿਆਦਾ ਫੌਜੀਆਂ ਦੇ ਸ਼ਹੀਦ ਹੋਣ ਅਤੇ ਬਹੁਤ ਸਾਰੇ ਫੌਜੀਆਂ ਦੇ ਜ਼ਖਮੀ ਹੋਣ ਕਰਕੇ ਸਮੁੱਚਾ ਦੇਸ਼ ਗੁੱਸੇ ‘ਚ ਹੈ ਦੇਸ਼ਵਾਸੀਆਂ ਦਾ ਗੁੱਸਾ ਇਸ ਸਮੇਂ ਸਿਖਰਾਂ ‘ਤੇ ਹੈ ਤੇ ਜੋ ਕਿ ਸਾਹਮਣੇ ਆ ਰਿਹਾ ਹੈ ਉਸ ‘ਚ ਖਾਸ ਇਹੀ ਕਿ ਹੁਣ ਟਿੱਪਣੀਆਂ ਦਾ ਕੋਈ ਸਥਾਨ ਨਹੀਂ ਹੈ ਸਗੋਂ ਹੁਣ ਤਾਂ ਕੁਝ ਕਰ ਵਿਖਾਉਣ ਦਾ ਸਮਾਂ ਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਫੌਜ ਨੂੰ ਕਾਰਵਾਈ ਕਰਨ ਦੀ ਪੂਰੀ ਛੋਟ ਦੇ ਦਿੱਤੀ ਹੈ ਸ਼ਨਿੱਚਰਵਾਰ ਨੂੰ ਹੋਈ ਸਰਬ-ਪਾਰਟੀ ਮੀਟਿੰਗ ‘ਚ ਵੀ ਇਹੀ ਗੱਲ ਸਾਹਮਣੇ ਆਈ ਹੈ ਕਿ ਸਰਹੱਦ ਪਾਰੋਂ ਅੱਤਵਾਦ ਦੀਆਂ ਚੁਣੌਤੀਆਂ ਨਾਲ ਲੜਨ ਲਈ ਪੂਰਾ ਦੇਸ਼ ਸਰਕਾਰ ਤੇ ਫੌਜ ਦੇ ਨਾਲ ਹੈ ਕਸ਼ਮੀਰ ਦੀ ਸਮੱਸਿਆ ਕਿਹਾ ਜਾਵੇ ਤਾਂ ਸਾਨੂੰ ਅਜ਼ਾਦੀ ਦੇ ਨਾਲ ਇੱਕ ਗੰਭੀਰ ਬਿਮਾਰੀ ਦੇ ਰੂਪ ‘ਚ ਮਿਲੀ ਤੇ ਪਿਛਲੇ 30 ਸਾਲਾਂ ‘ਚ ਇਸ ਸਮੱਸਿਆ ਨੇ ਹੋਰ ਵਿਕਰਾਲ ਰੂਪ ਧਾਰ ਲਿਆ ਹੈ ਦਰਅਸਲ ਪਾਕਿਸਤਾਨ ਦੇ ਸੱਤਾਧਾਰੀਆਂ ਤੇ ਫੌਜ ਦੀ ਹੋਂਦ ਤੇ ਅਹਿਮੀਅਤ ਪੂਰੀ ਤਰ੍ਹਾਂ ਕਸ਼ਮੀਰ ਨੂੰ ਹਵਾ ਦੇਣ ‘ਚ ਹੀ ਬਣੀ ਹੋਈ ਹੈ ।

ਪਿਛਲੇ ਕੁਝ ਅਦੂਰਦਰਸ਼ੀ ਫੈਸਲਿਆਂ ਜਾਂ ਇਹ ਕਹੀਏ ਕਿ ਪਾਕਿਸਤਾਨ ਖਿਲਾਫ ਸੁਹਿਰਦ ਬਣੇ ਰਹਿਣ ਦਾ ਹੀ ਨਤੀਜਾ ਰਿਹਾ ਹੈ ਕਿ ਇਹ ਸਮੱਸਿਆ ਦਿਨ-ਪ੍ਰਤੀਦਿਨ ਵਿਕਰਾਲ ਹੁੰਦੀ ਜਾ ਰਹੀ ਹੈ ਦੁੱਖ ਦੀ ਗੱਲ ਇਹ ਹੈ ਕਿ ਵੱਖਵਾਦੀ ਨੇਤਾਵਾਂ ਨੂੰ ਇੱਕ ਤਰ੍ਹਾਂ ਨਾਲ ਸੁਰੱਖਿਆ ਤੇ ਸਹੂਲਤਾਂ ਮੁਹੱਈਆ ਕਰਵਾ ਕੇ ਅਸੀਂ ਹੀ ਇਸ ਫੋੜੇ ਨੂੰ ਨਾਸੂਰ ਦਾ ਰੂਪ ਦੇਣ ‘ਚ ਕੋਈ ਕਮੀ ਨਹੀਂ ਛੱਡੀ ਹੈ ਇਸੇ ਦਾ ਨਤੀਜਾ ਹੈ ਕਿ ਦੇਸ਼ ਦੇ ਟੁਕੜਿਆਂ ‘ਤੇ ਪਲਣ ਵਾਲੇ ਵੱਖਵਾਦੀਆਂ ਨੇ ਨੱਕ ‘ਚ ਦਮ ਕਰ ਰੱਖਿਆ ਹੈ ਇਹ ਵੱਖਵਾਦੀ ਇੱਕ ਪਾਸੇ ਸਰਕਾਰੀ ਸਹੂਲਤਾਂ ਲੈ?ਕੇ ਐਸ਼ੋ-ਅਰਾਮ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ, ਦੂਜੇ ਪਾਸੇ ਕਸ਼ਮੀਰ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਤੇ ਆਏ ਦਿਨ ਨਵੇਂ-ਨਵੇਂ ਸ਼ਗੂਫੇ ਤੇ ਪ੍ਰਦਰਸ਼ਨਾਂ ਨਾਲ ਹਵਾ ਦੇ ਰਹੇ ਹਨ ਇੱਥੋਂ ਤੱਕ ਕਿ ਅੱਤਵਾਦੀਆਂ ਤੇ ਘੁਸਪੈਠੀਆਂ ਨੂੰ ਵੀ ਬਚਾਉਣ ‘ਚ ਕੋਈ ਕਸਰ ਨਹੀਂ ਛੱਡ ਰਹੇ ਹਨ ਪੱਥਰਬਾਜ਼ਾਂ ਦੀ ਨਵੀਂ ਖੇਪ ਤਿਆਰ ਕਰਕੇ ਫੌਜ ਸਾਹਮਣੇ ਦੂਹਰੀ ਪਰੇਸ਼ਾਨੀ ਪੈਦਾ ਕਰ ਰਹੇ ਹਨ ਉੱਧਰ ਫੌਜ ਵੱਲੋਂ ਪੱਥਰਬਾਜ਼ਾਂ ਖਿਲਾਫ ਜਾਂ ਕਿਸੇ ਕਾਰਨ ਕਿਸੇ ਨਾਗਰਿਕ ਦੀ ਮੌਤ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਦੱਸਦਿਆਂ ਸ਼ੋਰ-ਸ਼ਰਾਬਾ ਕਰਨ ਲੱਗਦੇ ਹਨ ਸਭ ਤੋਂ ਜ਼ਿਆਦਾ ਦੁਖਦਾਈ ਇਹ ਹੈ ਕਿ ਇਸ ਦੇਸ਼ ਦਾ ਨਮਕ ਖਾਣ ਵਾਲੇ, ਇੱਥੋਂ ਦੀਆਂ ਸਹੂਲਤਾਂ ਨਾਲ ਐਸ਼ੋ-ਅਰਾਮ ਕਰਨ ਵਾਲੇ ਕੁਝ ਕਥਿਤ ਬੁੱਧੀਜੀਵੀ, ਦੋਹਰੇ ਚਰਿੱਤਰ ਦੇ ਮਨੁੱਖਤਾਵਾਦੀ ਅਜ਼ਾਦੀ ਦੇ ਨਾਂਅ ‘ਤੇ ਵਰਗਲਾਉਣ ‘ਚ ਕੋਈ ਕਮੀ ਨਹੀਂ ਛੱਡਦੇ ਪੁਲਵਾਮਾ ‘ਚ 40 ਤੋਂ?ਜ਼ਿਆਦਾ ਨਿਰਦੋਸ਼ ਫੌਜੀਆਂ ਦੀ ਸ਼ਹਾਦਤ ‘ਤੇ ਅੱਜ ਕਥਿਤ ਤੌਰ ‘ਤੇ ਕਿੰਨੇ ਲੋਕ ਆਪਣੇ ਪਦਮਸ਼੍ਰੀ ਜਾਂ ਦੂਜੇ ਪੁਰਸਕਾਰ ਵਾਪਸ ਕਰਨ ਦੀ ਗੱਲ ਕਰ ਰਹੇ ਹਨ ਕੀ ਦੇਸ਼ ਲਈ ਸ਼ਹਾਦਤ ਦੇਣ ਵਾਲਿਆਂ ਲਈ ਦੋ ਸ਼ਬਦ ਵੱਖ-ਵੱਖ ਮੰਚਾਂ ‘ਤੇ ਜ਼ੋਰ-ਜ਼ੋਰ ਨਾਲ ਸੰਘ ਪਾੜਨ ਵਾਲਿਆਂ ਕੋਲ ਨਹੀਂ ਹਨ?

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਕਨ੍ਹੱਈਆ ਨਾਲ ਆ ਕੇ ਨਾਅਰੇ ਲਾਉਣ ਵਾਲੇ ਅੱਜ ਕਿੱਥੇ ਗਏ? ਹੋਰ ਯੂਨੀਵਰਸਿਟੀਆਂ ਤੇ ਮੰਚਾਂ ‘ਤੇ ਦੇਸ਼ ‘ਚ ਆਪਣੇ-ਆਪ ‘ਤੇ ਖਤਰਾ ਦੱਸਣ ਵਾਲੇ ਕਿੱਥੇ ਗਏ? ਨਿਆਂਪਾਲਿਕਾ ਅਤੇ ਹੋਰ ਸੰਸਥਾਵਾਂ ਦੀ ਅਜ਼ਾਦੀ ਦੇ ਨਾਂਅ ‘ਤੇ ਪ੍ਰੈਸ ਕਾਨਫਰੰਸ ਕਰਨ ਵਾਲੇ ਕਿੱਥੇ ਗਏ? ਪ੍ਰਗਟਾਵੇ ਦੀ ਅਜ਼ਾਦੀ ਦੇ ਘਾਣ ਦੇ ਨਾਂਅ ‘ਤੇ ਭਾਸ਼ਣ ਦੇਣ ਵਾਲੇ ਕਿੱਥੇ ਗਏ? ਕੀ ਦੇਸ਼ ਦੀ ਰੱਖਿਆ ਕਰਨ ਵਾਲੇ ਜਵਾਨਾਂ ਦੀ ਸ਼ਹੀਦੀ ‘ਤੇ ਉਨ੍ਹਾਂ ਦੀ ਕੋਈ ਜਿੰਮੇਵਾਰੀ ਨਹੀਂ ਬਣਦੀ? ਆਖਰ ਇਹ ਕਦੋਂ ਤੱਕ ਚੱਲੇਗਾ ਅੱਜ ਦੇਸ਼ ਦੇ ਜ਼ਿਆਦਾਤਰ ਨਾਗਰਿਕ ਸਰਕਾਰ ਤੋਂ ਦੂਹਰੀ ਉਮੀਦ ਰੱਖ ਰਹੇ ਹਨ ਇੱਕ ਪਾਸੇ ਵੱਖਵਾਦੀਆਂ ਨੂੰ ਪਨਾਹ ਦੇਣ ਵਾਲੇ ਸਰਕਾਰੀ ਪੈਸੇ ‘ਤੇ ਪਲ ਰਹੇ ਆਗੂਆਂ ਤੇ ਦੂਜਾ, ਇਨ੍ਹਾਂ ਕਥਿਤ ਮਨੁੱਖਤਾਵਾਦੀਆਂ ਤੇ ਪੁਰਸਕਾਰ ਵਾਪਸ ਕਰਨ ਦਾ ਐਲਾਨ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਦੀ ਜ਼ਰੂਰਤ ਹੈ ਤਾਂ ਦੂਜੇ ਪਾਸੇ ਪਾਕਿਸਤਾਨ ਖਿਲਾਫ ਕੁਝ ਕਰ ਗੁਜ਼ਰਨ ਦੀ ਉਮੀਦ ਹੈ ਦੇਸ਼ਵਾਸੀਆਂ ਨੂੰ ਆਖਰ ਇਸ ਤਰ੍ਹਾਂ ਕਦੋਂ ਤੱਕ ਅਸੀਂ ਜਵਾਨਾਂ ਦੀ ਸ਼ਹਾਦਤ ਦਿੰਦੇ ਰਹਾਂਗੇ ਸਗੋਂ ਹੋਣਾ ਤਾਂ ਇਹ ਚਾਹੀਦਾ ਹੈ ਕਿ ਫੌਜ ਦਾ ਵਿਰੋਧ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ ਤੇ ਇਸ ਦੇ ਪੱਖ ‘ਚ ਅਵਾਜ਼ ਉਠਾਉਣ ਵਾਲਿਆਂ ਨੂੰ ਦੇਸ਼ਧ੍ਰੋਹੀ ਮੰਨਦਿਆਂ ਜ਼ੇਲ੍ਹਾਂ ‘ਚ ਬੰਦ ਕਰ ਦਿੱਤਾ ਜਾਵੇ ਆਖਰ ਸਰਹੱਦ ‘ਤੇ ਸ਼ਹਾਦਤ ਦੇਣ ਵਾਲੇ ਵੀ ਕਿਸੇ ਮਾਂ ਦੇ ਪੁੱਤ, ਕਿਸੇ ਦੇ ਮੱਥੇ ਦੇ ਸੰਧੂਰ ਤੇ ਕਿਸੇ ਭੈਣ ਦੇ ਭਰਾ ਹਨ ।

ਸਿਰਫ ਸ਼ਹਾਦਤ ਨੂੰ ਗਲੈਮਰਸ ਬਣਾਉਣ ਨਾਲ ਕੁਝ ਹੋਣ ਵਾਲਾ ਨਹੀਂ ਹੈ ਕੁਝ ਐਲਾਨਾਂ ਨਾਲ ਉਨ੍ਹਾਂ ਸ਼ਹੀਦਾਂ ਦੀ ਪੂਰਤੀ ਉਨ੍ਹਾਂ ਦੇ ਪਰਿਵਾਰ ‘ਚ ਹੋਣ ਵਾਲੀ ਨਹੀਂ ਹੈ ਅਜਿਹੇ ‘ਚ ਦੇਸ਼ ‘ਚ ਬੈਠੇ ਦੁਸ਼ਮਣਾਂ ਤੋਂ ਜ਼ਿਆਦਾ ਤੇਜ਼ ਹੋਣਾ ਹੋਵੇਗਾ ਉਨ੍ਹਾਂ ਖਿਲਾਫ ਪੂਰੇ ਦੇਸ਼ ਨੂੰ ਅਵਾਜ ਚੁੱਕਣੀ ਹੋਵੇਗੀ ਦੇਸ਼ ਦੇ ਕਿਸੇ ਵੀ ਕੋਨੇ ਤੋਂ ਫੌਜ ਦੀ ਕਾਰਵਾਈ ਖਿਲਾਫ ਅਵਾਜ਼ ਉਠਾਉਣ ਵਾਲਿਆਂ ਤੇ ਪਾਕਿਸਤਾਨ ਜਾਂ ਵੱਖਵਾਦੀਆਂ ਜਾਂ ਅੱਤਵਾਦੀਆਂ ਦੇ ਨਾਂਅ ‘ਤੇ ਮਨੁੱਖਤਾ ਦੇ ਘਾਣ ਦੀ ਗੱਲ ਕਰਨ ਵਾਲਿਆਂ ਦਾ ਜਦੋਂ ਤੱਕ ਬਾਈਕਾਟ ਨਹੀਂ ਹੋਵੇਗਾ ਉਦੋਂ ਤੱਕ ਇਸ ਦੇਸ਼ ਦੇ ਚੰਗੇ ਦਿਨ ਆਉਣ ਵਾਲੇ ਨਹੀਂ ਹਨ ਪੁਰਸਕਾਰ ਵਾਪਸ ਕਰਨ ਜਾਂ ਦੇਸ਼ ‘ਚ ਵੰਡ-ਪਾਊ ਅਵਾਜ਼ ਨੂੰ ਹਵਾ ਦੇਣਾ ਕਿੱਥੋਂ ਦਾ ਨਿਆਂ ਹੈ, ਹੁਣ ਇਹ ਸੋਚਣ, ਸਮਝਣ ਦਾ ਸਮਾਂ ਆ ਗਿਆ ਹੈ।

ਦਰਅਸਲ ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਫੌਜ ਨੇ ਅੱਤਵਾਦੀਆਂ ‘ਤੇ ਸ਼ਿਕੰਜਾ ਕੱਸਿਆ ਹੈ ਉਸ ਦੇ ਨਤੀਜੇ ਹੁਣ ਹਤਾਸ਼ਾ ਦੇ ਰੂਪ ‘ਚ ਆ ਰਹੇ ਹਨ ਫੌਜੀਆਂ ਜਾਂ ਸਰਕਾਰੀ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਕੇ ਮਾਰਨਾ ਜਾਂ ਫੌਜੀਆਂ ਦੇ ਅੱਡਿਆਂ ‘ਤੇ ਕਾਇਰਾਨਾ ਹਮਲਾ ਜਾਂ ਪੁਲਵਾਮਾ ਵਰਗੀਆਂ ਘਟਨਾਵਾਂ ਇਸੇ ਦਾ ਨਤੀਜਾ ਹੈ ਇਹ ਸਮਾਂ ਇੱਕ-ਦੂਜੇ ‘ਤੇ ਦੋਸ਼ ਲਾਉਣ ਦਾ ਨਹੀਂ ਹੈ ਇਹ ਸਮਾਂ ਵੱਖਵਾਦੀਆਂ, ਅੱਤਵਾਦੀਆਂ, ਘੁਸਪੈਠੀਆਂ, ਪਾਕਿਸਤਾਨ ‘ਚ ਇਨ੍ਹਾਂ ਦੇ ਸਰਪ੍ਰਸਤਾਂ ਤੇ ਦੇਸ਼ ‘ਚ ਰਹਿ ਕੇ ਇਨ੍ਹਾਂ ਦੇ ਪੱਖ ‘ਚ ਹੰਝੂ ਕੇਰਨ ਵਾਲਿਆਂ ਨੂੰ ਸਬਕ ਸਿਖਾਉਣ ਦਾ ਹੈ ਦੇਸ਼ ਦਾ ਬੱਚਾ-ਬੱਚਾ ਅੱਜ ਗੁੱਸੇ ‘ਚ ਹੈ ਤੇ ਇਹੀ ਸਹੀ ਸਮਾਂ ਹੈ ਜਦੋਂ ਸਰਕਾਰ ਨੂੰ ਠੋਸ ਤੇ ਸਖ਼ਤ ਕਦਮ ਚੁੱਕਦਿਆਂ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਦੀ ਹਿੰਮਤ ਦੁਬਾਰਾ ਨਾ ਹੋ ਸਕੇ ।

ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਇੰਨੀ ਵੱਡੀ ਘਟਨਾ ਹੋਣ ਦੇ ਬਾਵਜ਼ੂਦ ਕੁਝ ਲੋਕ ਇਸ ਘਟਨਾ ‘ਚ ਪਾਕਿਸਤਾਨ ਦਾ ਹੱਥ ਹੋਣ ਦੀ ਚਰਚਾ ਕਰਨ ਲੱਗਦੇ ਹਨ ਤਾਂ ਉਨ੍ਹਾਂ ਨੂੰ ਸੱਪ ਸੁੰਘ ਜਾਂਦਾ ਹੈ ਆਖਰ ਅਜਿਹਾ ਕਿਉਂ ਹੈ? ਅੱਜ ਦੇਸ਼ ਲਾਲ ਬਹਾਦਰ ਸ਼ਾਸਤਰੀ ਤੇ ਇੰਦਰਾ ਗਾਂਧੀ ਜਾਂ ਅਟਲ ਬਿਹਾਰੀ ਵਰਗੇ ਅਟੱਲ ਸੰਦੇਸ਼ ਦੀ ਚਾਹ ਨਰਿੰਦਰ ਮੋਦੀ ਤੋਂ ਕਰ ਰਿਹਾ ਹੈ ਹੁਣ ਦੇਸ਼ਵਾਸੀਆਂ ਨੂੰ ਪਾਕਿਸਤਾਨ ਜਾਂ ਵੱਖਵਾਦੀਆਂ ਤੇ ਘੁਸਪੈਠੀਆਂ ਖਿਲਾਫ ਕਾਰਵਾਈ ਇੱਥੋਂ ਤੱਕ ਕਿ ਪਾਕਿਸਤਾਨ ਖਿਲਾਫ ਜੰਗ ਦੀਆਂ ਖਬਰਾਂ ਦੀ ਚਾਹਤ ਹੈ ਤੇ ਕੁਝ ਨਵਾਂ ਮਿਲੇਗਾ ਇਸੇ ਆਸ ‘ਚ ਉਹ ਨਿਊਜ਼ ਚੈਨਲਾਂ ਵੱਲ ਤੱਕ ਰਹੇ ਹਨ ਇਹ ਸਾਫ ਹੋ ਜਾਣਾ ਚਾਹੀਦਾ ਹੈ ਕਿ ਸਮੁੱਚਾ ਦੇਸ਼ ਹੁਣ ਆਖਰੀ ਕਦਮ ਭਾਵ ਕਿ ਅਜਿਹਾ ਸਬਕ ਸਿਖਾਉਣ ਦੀ ਗੱਲ ਕਰ ਰਿਹਾ ਹੈ ਜਿਸ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਤਾਂ ਦੂਰ ਸਰਹੱਦ ਵੱਲ ਵੇਖਣ ਦੀ ਵੀ ਹਿੰਮਤ ਨਾ ਕਰ ਸਕਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।