ਬਜਟ 2022-23 : ਜਾਣੋ, ਕੀ ਹੋਇਆ ਸਸਤਾ ਤੇ ਬਜਟ ’ਚ ਕਿਸਾਨਾਂ ਨੂੰ ਕੀ ਕੁਝ ਮਿਲਿਆ

nirmala-sitharaman-2

ਬਜਟ 2022-23 : ਜਾਣੋ, ਕੀ ਹੋਇਆ ਸਸਤਾ ਤੇ ਬਜਟ ’ਚ ਕਿਸਾਨਾਂ ਨੂੰ ਕੀ ਕੁਝ ਮਿਲਿਆ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਦੇ ਸੜਕ, ਰੇਲ, ਬੰਦਰਗਾਹ ਸਮੇਤ ਸੱਤ ਇੰਜਣ ਹਨ, ਜਿਸ ਦੇ ਸਹਾਰੇ ਤੇਜ਼ ਆਰਥਿਕ ਵਾਧੇ ਨੂੰ ਗਤੀ ਮਿਲੇਗੀ। ਸ੍ਰੀਮਤੀ ਸੀਤਾਰਮਨ ਨੇ ਮੰਗਲਵਾਰ ਨੂੰ ਲੋਕ ਸਭਾ ’ਚ ਵਿੱਤੀ ਵਰ੍ਹੇ 2022-23 ਦਾ ਆਮ ਬਜਟ ਪੇਸ਼ ਕਰਦਿਆਂ ਕਿਹਾ ਕਿ ਭਾਰਤੀ ਅਰਥਵਿਵਸਥਾ ਪ੍ਰਧਾਨ ਮੰਤਰੀ ਗਤੀ ਸ਼ਕਤੀ ਤੇ ਸੱਤ ਅਧਾਰਾਂ ਸੜਾ, ਰੇਲ, ਹਵਾਏ ਅੱਡੇ, ਬੰਦਰਗਾਹ, ਜਨਤਕ ਟਰਾਂਸਪੋਰਟ, ਜਲ ਮਾਰਗ ਤੇ ਢੋਆ-ਢੁਆਈ ਦੇ ਬਲ ’ਤੇ ਅੱਗੇ ਵਧੇਗੀ।

ਉਨਾਂ ਕਿਹਾ ਕਿ ਇਹ ਸੱਤ ਅਧਾਰ ਅਰਥਵਿਵਸਥਾ ਦੇ ਸੱਤ ਇੰਜਣ ਹਨ। ਉਨਾਂ ਕਿਹਾ ਕਿ ਅਰਥਵਿਵਸਥਾ ਮਜ਼ਬੂਤ ਸਥਿਤੀ ’ਚ ਹੇ ਤੇ ਇਸ ਊਰਜਾ, ਸੂਚਨਾ ਤਕਨੀਕੀ ਤੇ ਸਮਾਜਿਕ ਢਾਂਚੇ ਤੋਂ ਹੋਰ ਗਤੀ ਮਿਲੇਗੀ। ਉਨਾਂ ਕਿਹਾ ਕਿ ਆਤਮ ਨਿਰਭਰ ਅਭਿਆਨ ਨੂੰ ਉਤਸ਼ਾਹ ਦੇਣ ਲਈ ਉਤਪਾਦਨ ਆਧਾਰਿਤ ਪ੍ਰੋਤਸਾਹਨ ਯੋਗਨਾ ਨੂੰ ਬਹੁਤ ਚੰਗ ਰਿਸਪਾਂਸ ਮਿਲਿਆ ਹੈ, ਜਿਸ ਨਾਲ ਅਗਲੇ ਪੰਜ ਸਾਲਾਂ ’ਚ 30 ਲੱਖ ਕਰੋੜ ਰੁਪਏ ਦਾ ਉਤਪਾਦਨ ਹੋਵੇਗਾ ਤੇ 60 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਆਓ ਜਾਣਦੇ ਹਾਂ ਬਜਟ ’ਚ ਕੀ ਸਸਤਾ ਹੋਇਆ ਤੇ ਕੀ ਮਹਿੰਗਾ ਹੋਇਆ।

ਸਸਤਾ ਹੋਣ ਵਾਲਾ ਸਾਮਾਨ

  • ਵਿਦੇਸ਼ ਤੋਂ ਆਉਣ ਵਾਲੀਆਂ ਮਸ਼ੀਨਾਂ ਹੋਣਗੀਆਂ ਸਸਤੀਆਂ
  • ਮੋਬਾਇਲ ਫੋਨ, ਚਾਰਜ ਹੋਣਗੇ ਸਸਤੇ
  • ਖੇਤੀ ਦਾ ਸਮਾਨ ਹੋਵੋਗਾ ਸਸਤਾ
  • ਕੱਪੜਾ ਹੋਵੋਗਾ ਸਸਤਾ
  • ਹੀਰੇ ਦੇ ਗਹਿਣੇ ਹੋਣਗੇ ਸਸਤੇ

ਮਹਿੰਗਾ ਹੋਣ ਵਾਲਾ ਸਮਾਨ

  • ਛੱਤਰੀ

ਅਨਬਲੇਂਡੇਡ ਤੇਲ ਅਕਤੂਬਰ 22 ਤੋਂ ਹੋਵੇਗਾ ਦੋ ਰੁਪਏ ਮਹਿੰਗਾ
ਸਰਕਾਰ ਨੇ ਅੱਜ ਸੰਸਦ ’ਚ ਅਗਲੇ ਵਿੱਤ ਵਰ੍ਹੇ ਦਾ ਆਮ ਬਜਟ ਪੇਸ਼ ਕਰਦਿਆਂ ਅਨਬਲੇਂਡੇਡ ਪੈਟਰੋਲ ਤੇ ਡੀਜਲ ਦੋ ਰੁਪਏ ਪ੍ਰਤੀ ਲੀਟਰ ਵਾਧੂ ਉਤਪਾਦ ਟੈਕਸ ਲਾਉਣ ਦਾ ਮਤਾ ਦਿੱਤਾ ਹੈ, ਜਿਸ ਨਾਲ ਇਹ ਦੋਵੇਂ ਈਂਧਣ ਮਹਿੰਗੇ ਹੋ ਜਾਣਗੇ. ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ’ਚ ਬਜਟ ਨੂੰ ਪੇਸ਼ ਕਰਦਿਆਂ ਕਿਹਾ ਕਿ ਈਥੇਨਾਲ ਬਲੇਂਡਿੰਗ ਨੂੰ ਉਤਸ਼ਾਹ ਦੇਣ ਲਈ ਇਹ ਮਤਾ ਦਿੱਤਾ ਗਿਆ ਹੈ। ਇਹ ਮਤਾ ਇੱਕ ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਜਿਕਰਯੋਗ ਹੈ ਕਿ ਹਾਲੇ ਇਥੇਨਾਲ ਮਿਸ਼ਰਿਤ ਪੈਟਰੋਲ ਤੇ ਡੀਜਲ ਨੂੰ ਉਤਸ਼ਾਹ ਦੇਣ ਲਈ ਕਈ ਉਪਾਅ ਕੀਤੇ ਗੀਏ ਹਨ ਤਾਂ ਕਿ ਕੱਚੇ ਤੇਲ ਦੇ ਆਯਾਤ ’ਤੇ ਨਿਰਭਰਤਾ ਘੱਟ ਹੋ ਸਕੇ ਤੇ ਵਿਦੇਸ਼ੀ ਕਰੰਸੀ ਖਰਚ ’ਚ ਕਮੀ ਆ ਸਕੇ।

ਬਜਟ ਵਿੱਚ ਕਿਸਾਨ

  • ਸਾਲ 2023 ਨੂੰ ਮੋਟੇ ਅਨਾਜ ਦਾ ਸਾਲ ਐਲਾਨਿਆ ਗਿਆ ਹੈ।
  • ਹਾੜੀ 2021-22 ਵਿੱਚ 163 ਲੱਖ ਕਿਸਾਨਾਂ ਤੋਂ 1208 ਮੀਟ੍ਰਿਕ ਟਨ ਕਣਕ ਅਤੇ ਝੋਨੇ ਦੀ ਖਰੀਦ ਕੀਤੀ ਜਾਵੇਗੀ।
  • ਕਿਸਾਨਾਂ ਨੂੰ ਡਿਜੀਟਲ ਸੇਵਾਵਾਂ ਦਿੱਤੀਆਂ ਜਾਣਗੀਆਂ ਅਤੇ ਭਾਰਤ ਵਿੱਚ ਗਰੀਬੀ ਦੂਰ ਕਰਨ ਦੇ ਟੀਚੇ ‘ਤੇ ਜ਼ੋਰਦਾਰ ਕੰਮ ਕੀਤਾ ਜਾਵੇਗਾ।
  • ਡਰੋਨ ਰਾਹੀਂ ਖੇਤੀ ਸੈਕਟਰ ਨੂੰ ਉਤਸ਼ਾਹਿਤ ਕਰੇਗਾ। 100 ਗਤੀ ਸ਼ਕਤੀ ਕਾਰਗੋ ਟਰਮਿਨਲ ਬਣਾਏ ਜਾਣਗੇ।
  • ਕਿਸਾਨਾਂ ਨੂੰ ਡਿਜੀਟਲ ਅਤੇ ਹਾਈਟੈਕ ਸੇਵਾਵਾਂ ਪ੍ਰਦਾਨ ਕਰਨ ਲਈ ਇਹ ਯੋਜਨਾ ਪੀਪੀਪੀ ਮਾਡਲ ਵਿੱਚ ਸ਼ੁਰੂ ਕੀਤੀ ਜਾਵੇਗੀ।
  • ਜ਼ੀਰੋ ਬਜਟ ਖੇਤੀ ਅਤੇ ਕੁਦਰਤੀ ਖੇਤੀ, ਆਧੁਨਿਕ ਖੇਤੀ, ਮੁੱਲ ਜੋੜਨ ਅਤੇ ਪ੍ਰਬੰਧਨ ‘ਤੇ ਜ਼ੋਰ ਦਿੱਤਾ ਜਾਵੇਗਾ।
  • ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ, ਰਾਜ ਸਰਕਾਰਾਂ ਅਤੇ MSME ਦੀ ਸ਼ਮੂਲੀਅਤ ਲਈ ਇੱਕ ਵਿਆਪਕ ਪੈਕੇਜ ਪੇਸ਼ ਕੀਤਾ ਜਾਵੇਗਾ।
  • ਗੰਗਾ ਦੇ ਨਾਲ-ਨਾਲ 5 ਕਿਲੋਮੀਟਰ ਚੌੜੇ ਗਲਿਆਰਿਆਂ ਵਿੱਚ ਕਿਸਾਨਾਂ ਦੀ ਜ਼ਮੀਨ ‘ਤੇ ਧਿਆਨ ਕੇਂਦ੍ਰਿਤ ਕਰਕੇ ਰਸਾਇਣ ਮੁਕਤ ਕੁਦਰਤੀ ਖੇਤੀ ਨੂੰ ਦੇਸ਼ ਭਰ ਵਿੱਚ ਉਤਸ਼ਾਹਿਤ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ