ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Murder : ਅਮਰੀ...

    Murder : ਅਮਰੀਕਾ ‘ਚ ਭਾਰਤੀ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ, ਮੁਲਜ਼ਮ ਗ੍ਰਿਫਤਾਰ

    Murder
    ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ

    ਜਿਸ ਬੇਘਰੇ ਵਿਅਕਤੀ ਨੂੰ ਪਨਾਹ ਦਿੱਤੀ ਉਸ ਨੇ ਹੀ 50 ਵਾਰ ਹਥੌੜੇ ਨਾਲ ਕੀਤਾ ਹਮਲਾ | Murder

    ਅਮਰੀਕਾ (ਏਜੰਸੀ)। ਅਮਰੀਕਾ ਦੇ ਜਾਰਜੀਆ ’ਚ ਇੱਕ ਭਾਰਤੀ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ। ਅਮਰੀਕੀ ਮੀਡੀਆ ਫੌਕਸ ਨਿਊਜ਼ ਮੁਤਾਬਕ 25 ਸਾਲਾਂ ਦੇ ਵਿਦਿਆਰਥੀ ਵਿਵੇਕ ਸੈਣੀ ਦਾ ਕਤਲ ਇੱਕ ਬੇਘਰ ਵਿਅਕਤੀ ਨੇ ਕੀਤਾ ਹੈ। ਉਸ ਨੇ ਵਿਵੇਕ ਦੇ ਸਿਰ ’ਤੇ ਹਥੌੜੇ ਨਾਲ 50 ਵਾਰ ਕੀਤੇ। ਵਿਵੇਕ ਇੱਕ ਫੂਡ ਮਾਰਟ ’ਚ ਕੰਮ ਕਰਦਾ ਸੀ। ਇੱਕ ਬੇਘਰ ਆਦਮੀ ਸਟੋਰ ਦੇ ਬਾਹਰ ਆਉਂਦਾ ਸੀ। ਵਿਵੇਕ ਅਤੇ ਸਟੋਰ ਦੇ ਹੋਰ ਕਰਮਚਾਰੀਆਂ ਨੇ ਇਸ ਬੇਘਰ ਵਿਅਕਤੀ ਨੂੰ ਰਹਿਣ ਲਈ ਜਗ੍ਹਾ ਦਿੱਤੀ ਸੀ। ਉਹ ਇੱਥੇ ਰਹਿੰਦਾ ਸੀ ਪਰ 16 ਜਨਵਰੀ ਨੂੰ ਜਦੋਂ ਵਿਵੇਕ ਨੇ ਉਸ ਨੂੰ ਜਗ੍ਹਾ ਖਾਲੀ ਕਰਨ ਲਈ ਕਿਹਾ ਤਾਂ ਉਸ ਨੇ ਗੁੱਸੇ ’ਚ ਆ ਕੇ ਵਿਵੇਕ ਦਾ ਕਤਲ ਕਰ ਦਿੱਤਾ। ਅੱਜ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਜਾਰਜੀਆ ’ਚ ਇੱਕ ਭਾਰਤੀ ਵਿਦਿਆਰਥੀ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। (Murder)

    ਵਿਦਿਆਰਥੀ ਬੇਘਰ ਵਿਅਕਤੀ ਨੂੰ ਖਾਣਾ ਵੀ ਦਿੰਦਾ ਸੀ | Murder

    ਫੂਡ ਮਾਰਟ ’ਚ ਵਿਵੇਕ ਦੇ ਨਾਲ ਕੰਮ ਕਰਨ ਵਾਲੇ ਇੱਕ ਕਰਮਚਾਰੀ ਨੇ ਪੁਲਿਸ ਨੂੰ ਦੱਸਿਆ – ਜੂਲੀਅਨ ਫਾਕਨਰ ਨਾਂਅ ਦਾ ਇੱਕ ਬੇਘਰ ਵਿਅਕਤੀ ਅਕਸਰ ਸਾਡੇ ਸਟੋਰ ਦੇ ਬਾਹਰ ਆ ਕੇ ਬੈਠਦਾ ਸੀ। ਅਸੀਂ ਉਸ ਨੂੰ ਛੱਡਣ ਲਈ ਕਦੇ ਨਹੀਂ ਕਿਹਾ। ਵਿਵੇਕ ਨੇ ਉਸ ਨੂੰ ਭੋਜਨ ਅਤੇ ਪਾਣੀ ਵੀ ਦਿੱਤਾ। ਇੱਕ ਵਾਰ ਜੂਲੀਅਨ ਨੇ ਇੱਕ ਕੰਬਲ ਮੰਗਿਆ, ਸਾਡੇ ਕੋਲ ਨਹੀਂ ਸੀ, ਪਰ ਅਸੀਂ ਉਸ ਨੂੰ ਇੱਕ ਜੈਕਟ ਦੇ ਦਿੱਤੀ ਸੀ। ਉਸ ਨੂੰ ਰਹਿਣ ਲਈ ਜਗ੍ਹਾ ਵੀ ਦਿੱਤੀ ਕਿਉਂਕਿ ਸਰਦੀਆਂ ਦਾ ਮੌਸਮ ਹੈ। ਜਿੰਨਾ ਅਸੀਂ ਕਰ ਸਕਦੇ ਸੀ, ਅਸੀਂ ਕੀਤਾ। (Murder)

    Indian Currency : 500 ਰੁਪਏ ਦੇ ਨੋਟ ਤੋਂ ਹਟੇਗੀ ਲਾਲ ਕਿਲੇ ਦੀ ਫੋਟੋ? RBI ਨੇ ਦਿੱਤਾ ਸਪੱਸ਼ਟੀਕਰਨ!

    ਸਟੋਰ ਦੇ ਅੰਦਰ ਜੂਲੀਅਨ ਦਾ ਆਉਣਾ-ਜਾਣਾ ਵਧ ਗਿਆ ਸੀ। 16 ਜਨਵਰੀ ਨੂੰ ਵਿਵੇਕ ਨੇ ਉਸ ਨੂੰ ਕਿਸੇ ਹੋਰ ਥਾਂ ਜਾਣ ਲਈ ਕਿਹਾ। ਉਸ ਨੂੰ ਧਮਕੀ ਵੀ ਦਿੱਤੀ ਗਈ ਕਿ ਜੇਕਰ ਉਹ ਨਾ ਗਿਆ ਤਾਂ ਪੁਲਿਸ ਬੁਲਾ ਲਈ ਜਾਵੇਗੀ। ਇਸ ਤੋਂ ਬਾਅਦ ਜੂਲੀਅਨ ਵਿਵੇਕ ’ਤੇ ਹਮਲਾ ਕਰਕੇ ਉਸ ਨੂੰ ਮਾਰ ਦਿੰਦਾ ਹੈ। ਵਿਵੇਕ 2 ਸਾਲ ਪਹਿਲਾਂ ਪੜ੍ਹਾਈ ਲਈ ਅਮਰੀਕਾ ਆਇਆ ਸੀ। ਉਸ ਨੇ ਹਾਲ ਹੀ ’ਚ ਆਪਣੀ ਮਾਸਟਰਸ ਪੂਰੀ ਕੀਤੀ ਸੀ। (Murder)

    ਪੁਲਿਸ ਨੂੰ ਮੁਲਜ਼ਮ ਕੋਲੋਂ ਚਾਕੂ ਵੀ ਮਿਲੇ | Murder

    ਫੌਕਸ ਨਿਊਜ ਮੁਤਾਬਕ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਇਕ ਅਧਿਕਾਰੀ ਨੇ ਦੱਸਿਆ- ਜਦੋਂ ਅਸੀਂ ਫੂਡ ਮਾਰਟ ਦੇ ਬਾਹਰ ਪਹੁੰਚੇ ਤਾਂ ਅਸੀਂ ਵਿਦਿਆਰਥੀ ਨੂੰ ਸਟੋਰ ਦੇ ਦਰਵਾਜੇ ’ਤੇ ਪਿਆ ਵੇਖਿਆ। 53 ਸਾਲਾ ਮੁਲਜ਼ਮ ਨੇੜੇ ਹੀ ਖੜ੍ਹਾ ਸੀ। ਜਮੀਨ ’ਤੇ ਬਹੁਤ ਖੂਨ ਸੀ। ਮੁਲਜਮ ਦੇ ਹੱਥ ’ਚ ਖੂਨ ਨਾਲ ਲੱਥਪੱਥ ਹਥੌੜਾ ਸੀ। ਅਸੀਂ ਐਂਬੂਲੈਂਸ ਬੁਲਾਈ ਅਤੇ ਮੁਲਜ਼ਮ ਨੂੰ ਹਥਿਆਰ ਰੱਖਣ ਲਈ ਕਿਹਾ। ਅਧਿਕਾਰੀ ਨੇ ਕਿਹਾ- ਵਿਵੇਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਦੋ ਚਾਕੂ ਵੀ ਮਿਲੇ ਹਨ। ਇੱਕ ਹੋਰ ਹਥੌੜਾ ਵੀ ਮਿਲਿਆ ਹੈ। ਅਸੀਂ ਤੁਰੰਤ ਜੂਲੀਅਨ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਮੁਲਜ਼ਮ ਜ਼ੇਲ੍ਹ ’ਚ ਹੈ। (Murder)

    LEAVE A REPLY

    Please enter your comment!
    Please enter your name here