ਸਾਡੇ ਨਾਲ ਸ਼ਾਮਲ

Follow us

14.5 C
Chandigarh
Saturday, January 31, 2026
More
    Home ਸੂਬੇ ਪੰਜਾਬ ਚੋਣਾਂ ਪਿੱਛੋਂ ...

    ਚੋਣਾਂ ਪਿੱਛੋਂ ਬੈਂਗਣੀ ਉੱਘੜਿਆ, ਪੁਲਿਸ ਨੇ ਡਾਂਗਾਂ ਨਾਲ ਝੰਬਿਆ ਨੌਜਵਾਨ

    Brunettes, Election, Police shoot, Young men

    ਐਸਐਸਪੀ ਵੱਲੋਂ ਥਾਣੇਦਾਰ ਮੁਅੱਤਲ

    ਬਠਿੰਡਾ (ਅਸ਼ੋਕ ਵਰਮਾ) | ਫਰੀਦਕੋਟ ਪੁਲਿਸ ਵੱਲੋਂ ਕਥਿਤ ਵਹਿਸ਼ੀਆਨਾ ਢੰਗ ਨਾਲ ਤਸ਼ੱਦਦ ਕਰਕੇ ਕਤਲ ਕੀਤੇ ਨੌਜਵਾਨ ਜਸਪਾਲ ਸਿੰਘ ਦਾ ਮਾਮਲਾ ਹਾਲੇ ਕਿਸੇ ਤਣ ਪੱਤਣ ਨਹੀਂ ਲੱਗਿਆ ਸੀ ਕਿ ਬਠਿੰਡਾ ਪੁਲਿਸ ਵੀ ਅਜਿਹੇ ਹੀ ਤਸ਼ੱਦਦ ਦੇ ਵਿਵਾਦ ‘ਚ ਉਲਝਦੀ ਨਜ਼ਰ ਆ ਰਹੀ ਹੈ ਜਿਲ੍ਹੇ ਦੀ ਕਿਲੀ ਨਿਹਾਲ ਸਿੰਘ ਵਾਲਾ ਚੌਕੀ ਪੁਲਿਸ ਦੇ ਏਐਸਆਈ ਕੌਰ ਸਿੰਘ ਨੇ ਸਾਰੇ ਹੱਦਾਂ ਬੰਨੇ ਟੱਪ ਕੇ ਇੱਕ ਨੌਜਵਾਨ ਨੂੰ ਇੰਨਾ ਕੁਟਾਪਾ ਚਾੜ੍ਹ ਦਿੱਤਾ ਕਿ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਪੁਲਿਸ ਦੀ ਕੁੱਟਮਾਰ ਦੇ ਸ਼ਿਕਾਰ ਨੌਜਵਾਨ ਦੀਆਂ ਚੋਟਾਂ ਦੀ ਗੰਭੀਰਤਾ ਨੂੰ ਦੇਖਦਿਆਂ ਉਸ ਦੇ ਸਾਥੀ ਕਿਸੇ ਹੋਰ ਹਸਪਤਾਲ ਲੈ ਗਏ ਹਨ ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਉਪਰੰਤ ਜਿਲ੍ਹਾ ਪੁਲਿਸ ਦੇ ਉੱਚ ਅਫਸਰਾਂ ਨੇ ਸਬੰਧਤ ਏ ਐਸ ਆਈ ਨੂੰ ਮੁਅੱਤਲ ਕਰਨ ਦੇ ਹੁਕਮ
    ਦਿੱਤੇ ਹਨ
    ਸੋਸ਼ਲ ਮੀਡੀਆ ‘ਤੇ ਲਗਾਤਰ ਵਾਇਰਲ ਹੋ ਰਹੀ ਇਸ ਵੀਡੀਓ ‘ਚ ਨੌਜਵਾਨ ਦੀ ਹਾਲਤ ਕਾਫੀ ਖਰਾਬ ਦਿਖਾਈ ਦੇ ਰਹੀ ਹੈ ਅਤੇ ਉਸ ਨੇ ਆਪਣੀ ਗਰਦਨ ਨੂੰ ਫੜਿਆ ਹੋਇਆ ਹੈ ਪੁਲਿਸ ਦੀ ਬੇਰਹਿਮ ਕੁੱਟਮਾਰ ਦਾ ਸ਼ਿਕਾਰ ਹੋਏ ਮਨਵੀਰ ਸਿੰਘ ਨਾਮਕ ਨੌਜਵਾਨ ਨੂੰ ਨਿੱਜੀ ਹਸਪਤਾਲ ਦਾ ਸਟਾਫ ਟੀਕਾ ਲਾਕੇ ਮੁਢਲੀ ਸਹਾਇਤਾ ਦੇ ਰਿਹਾ ਹੈ ਵੀਡੀਓ ‘ਚ ਨੌਜਵਾਨ ਦੇ ਇਲਾਜ ਅਤੇ ਮੌਕੇ ‘ਤੇ ਪੀੜਤ ਦੇ ਸਾਥੀਆਂ ਨਾਲ ਤਕਰਾਰ ਦੌਰਾਨ ਵੀ ਏਐਸਆਈ ਕਾਫੀ ਤਲਖੀ ਦਿਖਾ ਰਿਹਾ ਨਜ਼ਰ ਆਉਂਦਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਮਨਵੀਰ ਸਿੰਘ ਨਵਾਂ ਕਿਲਾ ਜਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਸ ਨੂੰ ਕਿਸੇ ਮਹਿਲਾ ਨਾਲ ਸਬੰਧਤ ਮਾਮਲੇ ‘ਚ ਪੁੱਛ ਪੜਤਾਲ ਲਈ ਕਿਲੀ ਨਿਹਾਲ ਸਿੰਘ ਪੁਲਿਸ ਨੇ ਸੱਦਿਆ ਸੀ ਪੁਲਿਸ ਵੱਲੋਂ ਸੱਦੇ ਜਾਣ ‘ਤੇ ਪੰਚਾਇਤ ਹੀ ਕਿਲੀ ਨਿਹਾਲ ਸਿੰਘ ਵਾਲਾ ਪੁਲਿਸ ਕੋਲ ਪੇਸ਼ ਕਰਨ ਲਈ ਲਿਆਈ ਸੀ ਸੂਤਰ ਦੱਸਦੇ ਹਨ ਕਿ ਏਐਸਆਈ ਕੌਰ ਨੇ ਮਨਵੀਰ ਸਿੰਘ ਨੂੰ ਥਰਡ ਡਿਗਰੀ ਦਿੱਤੀ ਅਤੇ ਡਾਂਗ ਵੀ ਫੇਰੀ ਹੈ ਹਾਲਤ ਖਰਾਬ ਹੋਣ ‘ਤੇ ਕੁੱਟਮਾਰ ਦੇ ਸ਼ਿਕਾਰ ਨੌਜਵਾਨ ਨੂੰ ਉਸ ਦੇ ਨਜ਼ਦੀਕੀ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਲਿਆਏ ਸਨ ਪ੍ਰੰਤੂ ਉਸ ਦੀ ਹਾਲਤ ਨੂੰ ਦੇਖਦਿਆਂ ਫਰੀਦਕੋਟ ਲੈ ਗਏ ਦੱਸੇ ਜਾ ਰਹੇ ਹਨ ਵੀਡੀਓ ‘ਚ ਏਐਸਆਈ ਨਾਲ ਜੋ ਵਿਅਕਤੀ ਗੱਲ ਕਰ  ਰਿਹਾ ਹੈ ਉਸ ਨੇ ਮਨਵੀਰ ਸਿੰਘ ਦੇ ਗੁਪਤ ਅੰਗਾਂ ‘ਤੇ ਸੱਟਾਂ ਹੋਣ ਬਾਰੇ ਆਖਿਆ ਹੈ ਵੀਡੀਓ ਅਨੁਸਾਰ ਪੀੜਤ ਨੌਜਵਾਨ ਦੀ ਗਰਦਨ ‘ਤੇ ਵੀ ਸੱਟਾਂ ਜਾਪਦੀਆਂ ਹਨ, ਜਿਸ ਕਰਕੇ ਉਸ ਨੇ ਆਪਣਾ ਸਿਰ ਵੀ ਫੜਿਆ ਹੋਇਆ ਹੈ ਗੱਲਬਾਤ ਕਰ ਰਹੇ ਵਿਅਕਤੀ ਨਾਲ ਏਐਸਆਈ ਕੌਰ ਸਿੰਘ ਤਲਖੀ ਦੇ ਰੌਂਅ ‘ਚ ਮੌਕੇ ਤੋਂ ਜਾਂਦਾ ਹੋਇਆ ਵੀ ਨਜ਼ਰ ਆਉਂਦਾ ਹੈ ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ‘ਤੇ ਏਐਸਆਈ ਕੌਰ ਸਿੰਘ ਨੇ ਦੱਸਿਆ ਕਿ ਮਨਵੀਰ ਸਿੰਘ ਨੂੰ ਸ਼ੱਕੀ ਹਾਲਾਤਾਂ ‘ਚ ਗੁੰਮ ਹੋਈ ਇੱਕ ਵਿਆਹੁਤਾ ਦੇ ਮਾਮਲੇ ਵਿਚ ਪੁੱਛਗਿਛ ਲਈ ਬੁਲਾਇਆ ਸੀ ਪਰ ਉਸ ਨਾਲ ਕਿਸੇ ਕਿਸਮ ਦੀ ਕੋਈ ਕੁੱਟਮਾਰ ਨਹੀਂ ਕੀਤੀ ਗਈ ਹੈ ਏਐਸਆਈ ਨੇ ਦੱਸਿਆ ਕਿ ਮਨਵੀਰ ਸਿੰਘ ਬਿਨਾਂ ਵਜ੍ਹਾ ਡਰਾਮਾ ਕਰ ਰਿਹਾ ਹੈ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here