ਬ੍ਰਿਟਿਸ਼ ਰੈਪਰ ਟੀਓਨ ਵੇਨ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ, 5911 ਦੀ ਕੀਤੀ ਸਵਾਰੀ

Sidhu Moose Wala

 ਜਵਾਹਰਕੇ ਵੀ ਗੋਲੀ ਦੇ ਨਿਸ਼ਾਨ ਦੇਖਣ ਗਏ (Sidhu Moose Wala)

(ਸੱਚ ਕਹੂੰ ਨਿਊਜ਼) ਮਾਨਸਾ। ਬ੍ਰਿਟਿਸ਼ ਰੈਪਰ ਟਿਓਨ ਵੇਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਪਿੰਡ ਪਹੁੰਚੇ। ਵੇਨ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਮਿਲੇ। ਉਹ ਆਪਣੇ ਪਰਿਵਾਰ ਨਾਲ ਆਏ ਹੋਏ ਹਨ ਤੇ ਸਿੱਧੂ ਮੂਸੇਵਾਲਾ ਦੇ ਘਰ ਸਮਾਂ ਬਿਤਾ ਰਿਹਾ ਹੈ। ਵੇਨ ਪਿੰਡ ਜਵਾਹਰਕੇ ਵੀ ਗਏ ਜਿੱਥੇ ਸਿੱਧੂ ਮੂਸੇਵਾਲਾ ਨੂੰ ਸੜਕ ਦੇ ਵਿਚਕਾਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਕੰਧ ‘ਤੇ ਗੋਲੀ ਦੇ ਨਿਸ਼ਾਨ ਅਤੇ ਸਿੱਧੂ ਮੂਸੇਵਾਲਾ ਦਾ ਪੋਸਟਰ ਦੇਖ ਕੇ ਵੇਨ ਭਾਵੁਕ ਹੋ ਗਿਆ। ਇਸ ਤਸਵੀਰ ਨੂੰ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਵੀ ਸ਼ੇਅਰ ਕੀਤਾ ਹੈ।

ਇਹ ਵੀ ਪੜ੍ਹੋ : ਮੀਂਹ ਕਾਰਨ ਲਖਨਊ-ਚੇਨਈ ਮੈਚ ਰੱਦ, ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ

Sidhu Moose Wala

ਵੇਨ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਅਤੇ ਵੀਡੀਓਜ਼ ਵੀ ਪੋਸਟ ਕੀਤੀਆਂ ਹਨ। ਇਸ ਦੌਰਾਨ ਵੇਨ ਨੇ ਪਿਤਾ ਬਲਕੌਰ ਸਿੰਘ ਨਾਲ ਸਿੱਧੂ ਮੂਸੇਵਾਲਾ ਦੇ ਪਸੰਦੀਦਾ ਟਰੈਕਟਰ 5911 ਦੀ ਸਵਾਰੀ ਵੀ ਕੀਤੀ। ਉਸ ਨੇ 5911 ਟਰੈਕਟਰ ਦੇ ਸਟੰਟ ਨੂੰ ਵੀ ਦੇਖਿਆ ਅਤੇ ਕੈਮਰੇ ਵਿਚ ਕੈਦ ਕੀਤਾ। ਜਿਕਰਯੋਗ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ ਸੀ।  Sidhu Moose Wala

ਸੰਦੀਪ ਕੇਕੜਾ ਅਤੇ ਨਿੱਕੂ ਵੱਲੋਂ 29 ਮਈ ਨੂੰ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ

ਚੰਡੀਗੜ੍ਹ ਵਿਖੇ ਏਡੀਜੀਪੀ ਪ੍ਰਮੋਦ ਬਾਨ ਵੱਲੋਂ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਗਿਆ ਕਿ ਸਿੱਧੂ ਮੂਸੇਵਾਲਾ (Sidhu Moosewala) ਦਾ ਕਤਲ ਕਰਨ ਲਈ ਸੂਟਰ 25 ਮਈ ਨੂੰ ਹੀ ਮਾਨਸਾ ਪੁੱਜ ਗਏ ਸਨ ਅਤੇ ਉਹ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਦੀ ਫਿਰਾਕ ਵਿੱਚ ਸਨ। ਇਨਾਂ ਸ਼ੂਟਰਾਂ ਵੱਲੋਂ 27 ਮਈ ਨੂੰ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਇਸ ਵਾਰ ਕੋਸ਼ਿਸ਼ ਵਿੱਚ ਨਾਕਾਮਯਾਬ ਸਾਬਤ ਹੋਏ ਅਤੇ ਫਿਰ ਉਨ੍ਹਾਂ ਵੱਲੋਂ ਇਹ ਕਤਲ 29 ਮਈ ਨੂੰ ਕੀਤਾ ਗਿਆ। (Sidhu Moosewala)

ਉਨਾਂ ਦੱਸਿਆ ਕਿ ਸੰਦੀਪ ਕੇਕੜਾ ਅਤੇ ਨਿੱਕੂ ਵੱਲੋਂ 29 ਮਈ ਨੂੰ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ ਅਤੇ ਇਹ ਦੋਵੇਂ ਮੂਸੇਵਾਲਾ ਦੇ ਘਰ ਵਿੱਚ ਗਏ ਸਨ। ਇਨਾਂ ਵੱਲੋਂ ਮੂਸੇਵਾਲਾ ਨਾਲ ਪਹਿਲਾਂ ਸੈਲਫੀ ਲਈ ਗਈ ਤੇ ਬਾਅਦ ਵਿੱਚ ਵੀਡੀਓ ਕਾਲ ਕਰਦੇ ਹੋਏ ਗੋਲਡੀ ਬਰਾੜ ਅਤੇ ਸਚਿਨ ਥਾਪਨ ਨੂੰ ਸਿੱਧੂ ਮੂਸੇਵਾਲਾ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ। ਸਿੱਧੂ ਮੂਸੇਵਾਲਾ ਥਾਰ ਜੀਪ ਵਿੱਚ ਆਪਣੇ ਦੋ ਸਾਥੀਆਂ ਨਾਲ ਬਿਨਾ ਸੁਰੱਖਿਆ ਤੋਂ ਜਾ ਰਿਹਾ ਹੈ, ਇਹ ਜਾਣਕਾਰੀ ਇਨਾਂ ਦੋਵਾਂ ਨੇ ਹੀ ਦਿੱਤੀ ਸੀ। ਜਿਸ ਤੋਂ ਬਾਅਦ ਇਨਾਂ ਵੱਲੋਂ ਮੋਟਰਸਾਈਕਲ ਰਾਹੀਂ ਕੁਝ ਦੂਰ ਤੱਕ ਸਿੱਧੂ ਮੂਸੇਵਾਲਾ ਦਾ ਪਿੱਛਾ ਵੀ ਕੀਤੀ ਗਿਆ ਸੀ। ਜਿਸ ਤੋਂ ਬਾਅਦ ਇਹ ਦੋਵੇਂ ਪਹਿਲਾਂ ਤੋਂ ਸੜਕ ’ਤੇ ਖੜੀ ਕਰੋਲਾ ਅਤੇ ਬਲੈਰੋ ਗੱਡੀ ਨੂੰ ਇਸ਼ਾਰਾ ਕਰਕੇ ਚਲੇ ਗਏ। ਇਨਾਂ ਦੋਵੇਂ ਗੱਡੀਆਂ ਵਿੱਚ ਸ਼ੂਟਰ ਇੰਤਜ਼ਾਰ ਕਰ ਰਹੇ ਸਨ।

ਅਨਮੋਲ ਬਿਸ਼ਨੋਈ ਅਤੇ ਸਚਿਨ ਥਾਪਨ ਨੂੰ ਜਲਦ ਹੀ ਇਨਾਂ ਨੂੰ ਵੀ ਵਿਦੇਸ਼ ਤੋਂ ਵਾਪਸ ਲੈ ਕੇ ਆਉਣ ਦੀ ਕਾਰਵਾਈ ਉਲੀਕੀ ਜਾਏਗੀ (Sidhu Moose Wala)

ਏਡੀਜੀਪੀ ਪ੍ਰਮੋਦ ਬਾਨ ਵੱਲੋਂ ਅੱਗੇ ਦੱਸਿਆ ਗਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਰਚਣ ਵਾਲੇ ਅਨਮੋਲ ਬਿਸ਼ਨੋਈ ਅਤੇ ਸਚਿਨ ਥਾਪਨ ਨੂੰ ਲਾਰੈਂਸ ਬਿਸ਼ਨੋਈ ਸੇਫ਼ ਰੱਖਣਾ ਚਾਹੁੰਦਾ ਸੀ। ਇਸ ਲਈ ਇਨਾਂ ਦੋਵਾਂ ਦੇ ਪਾਸਪੋਰਟ ਪਹਿਲਾਂ ਹੀ ਜਾਅਲੀ ਨਾਂਅ ਅਤੇ ਪਤੇ ਅਨੁਸਾਰ ਬਣਾਏ ਗਏ ਸਨ ਅਤੇ ਇਨਾਂ ਪਾਸਪੋਰਟ ਰਾਹੀਂ ਹੀ ਇਨਾਂ ਨੂੰ ਜਨਵਰੀ ਵਿੱਚ ਵਿਦੇਸ਼ ਵੀ ਭੇਜਿਆ ਗਿਆ ਸੀ। ਇਨਾਂ ਦੋਵਾਂ ਖ਼ਿਲਾਫ਼ ਵੀ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਜਲਦ ਹੀ ਇਨਾਂ ਨੂੰ ਵੀ ਵਿਦੇਸ਼ ਤੋਂ ਵਾਪਸ ਲੈ ਕੇ ਆਉਣ ਦੀ ਕਾਰਵਾਈ ਉਲੀਕੀ ਜਾਏਗੀ। ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਪੁਲਿਸ ਜਾਂਚ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਸਚਿਨ ਥਾਪਨ ਵੱਲੋਂ ਕੀਤੀ ਗਈ। ਸਚਿਨ ਥਾਪਨ ਵੱਲੋਂ ਇੱਕ ਨਿੱਜੀ ਸਮਾਚਾਰ ਚੈਨਲ ਨੂੰ ਵਿਦੇਸ਼ ਤੋਂ ਬੈਠ ਕੇ ਫੋਨ ਕੀਤਾ ਗਿਆ ਕਿ ਉਸ ਨੇ ਹੀ ਇਹ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ, ਜਦੋਂਕਿ ਉਹ ਦੇਸ਼ ਵਿੱਚ ਹੀ ਨਹੀਂ ਸੀ ਅਤੇ ਵਿਦੇਸ਼ ਤੋਂ ਬੈਠ ਕੇ ਜਾਂਚ ਨੂੰ ਭਟਕਾਉਣਾ ਚਾਹੁੰਦਾ ਸੀ।

ਦੋਸਤ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ ਸੀ ਲਾਰੈਂਸ

ਲਾਰੈਂਸ ਬਿਸ਼ਨੋਈ ਅਤੇ ਵਿੱਕੀ ਮਿੱਡੂਖੇੜਾ ਕਿਸੇ ਸਮੇਂ ਕਾਲਜ ਵਿੱਚ ਇਕੱਠੇ ਪੜ੍ਹਦੇ ਹੁੰਦੇ ਸਨ ਅਤੇ ਦੋਵਾਂ ਵਿੱਚ ਚੰਗੀ ਦੋਸਤੀ ਵੀ ਸੀ। ਵਿੱਕੀ ਮਿੱਡੂਖੇੜਾ ਦਾ ਕਤਲ ਹੋਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਸ਼ੱਕ ਸੀ ਕਿ ਇਸ ਕਤਲ ਪਿੱਛੇ ਸਿੱਧੂ ਮੂਸੇਵਾਲਾ ਦਾ ਹੀ ਹੱਥ ਹੈ। ਜਿਸ ਕਾਰਨ ਹੀ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਵੱਲੋਂ ਸਾਜਿਸ਼ ਸ਼ੁਰੂ ਕਰ ਦਿੱਤੀ ਗਈ ਸੀ ਕਿ ਕਿਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਜਾਵੇ।

ਹਥਿਆਰਾਂ ਦੀ ਹੋਵੇਗੀ ਜਾਂਚ, ਏ ਐਨ 94 ਨਹੀਂ ਹੋਏ ਇਸਤੇਮਾਲ

ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਵਿਕੀ ਮਿੱਡੂਖੇੜਾ ਦੇ ਕਤਲ ਲਈ ਏਕੇ ਸੀਰੀਜ ਦੇ ਹਥਿਆਰਾਂ ਦਾ ਹੀ ਇਸਤੇਮਾਲ ਕੀਤਾ ਗਿਆ ਹੈ। ਇਸ ਵਿੱਚ ਏ ਐਨ 94 ਦਾ ਇਸਤੇਮਾਲ ਨਹੀਂ ਹੋਇਆ ਹੈ। ਦਿੱਲੀ ਪੁਲਿਸ ਵੱਲੋਂ ਕੀਤੇ ਜਾ ਰਹੇ ਦਾਅਵੇ ਅਨੁਸਾਰ ਫੜੇ ਗਏ ਏ ਐਨ 94 ਹਥਿਆਰਾਂ ਦੀ ਫੌਰੇਂਸਿਕ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕਦਾ ਹੈ ਕਿ ਇਨਾਂ ਦਾ ਇਸਤੇਮਾਲ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਕੀਤਾ ਗਿਆ ਜਾਂ ਫਿਰ ਨਹੀਂ ਕੀਤਾ ਗਿਆ।