(ਸੱਚ ਕਹੂੰ ਨਿਊਜ਼)
ਲੰਡਨ । ਬਿ੍ਰਟੇਨ ਦੀ ਮਹਾਰਾਣੀ ਐਲਿਜ਼ਾਬੇਥ ਦਾ ਵੀਰਵਾਰ ਰਾਤ ਨੂੰ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ। 96 ਸਾਲਾਂ ਮਹਾਰਾਣੀ ਸਕਾਟਲੈਂਡ ਦੇ ਬਾਲਮੋਰਲ ਕਾਸਲ ’ਚ ਰਹਿ ਰਹੀ ਸਨ। ਇੱਥੇ ਉਨ੍ਹਾਂ ਆਪਣੀ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੱਕ (70 ਸਾਲਾਂ) ਤੱਕ ਬਿ੍ਰਟੇਨ ਦੀ ਕਵੀਨ ਰਹੀ। ਹੁਣ ਪਿ੍ਰੰਸ ਵਿਲਿਯਮ 40 ਸਾਲ ਦੀ ਉਮਰ ’ਚ ਬਿ੍ਰਤਾਨੀ ਸਿੰਹਾਸਨ ਦੀ ਉੱਤਰਾਧਿਕਾਰ ਬਣ ਗਏ ਹਨ। ਉਨ੍ਹਾਂ ਦਾ ਪਿਤਾ ਪਿ੍ਰੰਸ ਚਾਰਲਸ (73 ਸਾਲ) ਹੁਣ ਕਿੰਗ ਹੋ ਗਏ ਹਨ।
ਪੀਐਮ ਮੋਦੀ ਨੇ ਜਤਾਇਆ ਦੁੱਖ, ਕਿਹਾ- ਉਹ ਮਹਾਨ ਸ਼ਾਸਕ ਸਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਿਜ਼ਾਬੈਥ II ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ- ਐਲਿਜ਼ਾਬੈਥ II ਨੂੰ ਸਾਡੇ ਸਮਿਆਂ ਦੀ ਮਹਾਨ ਸ਼ਾਸਕ ਵਜੋਂ ਯਾਦ ਕੀਤਾ ਜਾਵੇਗਾ। ਮੇਰੇ ਵਿਚਾਰ ਉਨ੍ਹਾਂ ਦੇ ਪਰਿਵਾਰ ਅਤੇ ਬਰਤਾਨੀਆ ਦੇ ਲੋਕਾਂ ਦੇ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਹਨ। ਉਸਨੇ ਦੱਸਿਆ- ਮੈਂ ਮਹਾਰਾਣੀ ਨੂੰ 2015 ਅਤੇ 2018 ਵਿੱਚ ਬ੍ਰਿਟੇਨ ਦੇ ਦੌਰੇ ਦੌਰਾਨ ਮਿਲਿਆ ਸੀ। ਇੱਕ ਮੁਲਾਕਾਤ ਦੌਰਾਨ, ਉਸਨੇ ਮੈਨੂੰ ਇੱਕ ਰੁਮਾਲ ਦਿਖਾਇਆ, ਜੋ ਮਹਾਤਮਾ ਗਾਂਧੀ ਨੇ ਆਪਣੇ ਵਿਆਹ ਵਿੱਚ ਗਿਫਟ ਕੀਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ