ਰਿਸ਼ਵਤ ਲੈਂਦਾ ਐੱਸਐੱਚਓ ਵਿਜੀਲੈਂਸ ਵੱਲੋਂ ਕਾਬੂ

bribe

ਫਿਰੋਜ਼ਪੁਰ (ਸੱਤਪਾਲ ਥਿੰਦ)। ਪੰਜਾਬ ਸਰਕਾਰ ਦੀਆਂ ਭਿ੍ਰਸਟਾਚਾਰ ਦੇ ਖਿਲਾਫ਼ ਸਖਤ ਹਦਾਇਤਾਂ ’ਤੇ ਵਿਜੀਲੈਸ ਵੱਲੋਂ ਇੱਕ ਐੱਸਐੱਚਓ ਨੂੰ ਰਿਸ਼ਵਤ ਲੈਣ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਬਿਉਰੋ ਪੰਜਾਬ ਦੇ ਮੁਖੀ ਵਰਿੰਦਰ ਕੁਮਾਰ ਅਤੇ ਐਸਐਸਪੀ ਵਿਜੀਲੈਸ ਬਿਊਰੋ ਫਿਰੋਜ਼ਪੁਰ ਗੁਰਮੀਤ ਸਿੰਘ ਦੇ ਦਿਸਾ ਨਿਰਦੇਸਾਂ ’ਤੇ ਐਕਸ਼ਨ ਲੈਦੇ ਹੋਏ ਡੀਐਸਪੀ ਰਾਜ ਕੁਮਾਰ ਸਾਮਾ ਅਤੇ ਇੰਸਪੈਕਟਰ ਮੋਹਿਤ ਧਵਨ ਦੀ ਟੀਮ ਨੇ ਮੁਦਈ ਸੁਖਵਿੰਦਰ ਸਿੰਘ ਵਾਸੀ ਨੂਰਪੁਰ ਹਕੀਮਾਂ, ਜ਼ਿਲ੍ਹਾ ਮੋਗਾ ਦੀ ਸ਼ਿਕਾਇਤ ’ਤੇ ਧਰਮਕੋਟ ਦੇ ਐਸਐਚਓ/ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੂੰ ਥਾਣੇ ਵਿੱਚ ਹੀ 10000 ਰੁਪਏ ਰਿਸ਼ਵਤ ਲੈਂਦੇ ਨੂੰ ਸਰਕਾਰੀ ਗਵਾਹਾਂ ਸੁਧੀਰ ਕੁਮਾਰ ਵਾਟਰ ਸਪਲਾਈ ਫਿਰੋਜਪੁਰ ਅਤੇ ਗੁਰਪ੍ਰੀਤ ਸੋਢੀ ਦੀ ਹਾਜ਼ਰੀ ਵਿੱਚ ਰੰਗੇ ਹੱਥੀ ਗਿ੍ਰਫ਼ਤਾਰ ਕੀਤਾ ਹੈ। (Vigilance)

ਮੁਦੱਈ ਨੇ ਦੱਸਿਆ ਕਿ ਉਸ ਦਾ ਘੋੜਾ/ਟਰਾਲਾ ਚੋਰੀ ਹੋ ਗਿਆ ਸੀ ਤੇ ਚੋਰਾਂ ਦੀ ਜਾਣਕਾਰੀ ਦੇਣ ਦੇ ਬਾਵਜ਼ੂਦ ਨੇ ਬਰਾਮਦ ਕਰਨ ਲਈ ਇਕ ਲੱਖ ਰੁਪਏ ਰਿਸਵਤ ਦੀ ਡਿਮਾਡ ਕੀਤੀ ਤੇ ਸੌਦਾ 80000 ਰੁ ’ਚ ਤਹਿ ਹੋ ਗਿਆ ਜਿਸ ’ਤੇ 50 ਹਜਾਰ ਪਹਿਲਾ ਦਿੱਤੇ ਫਿਰ 20 ਹਜਾਰ ਤੇ ਹੁਣ ਤੀਜੀ ਕਿਸਤ 10000 ਰੁ ਦੇਣ ਸਮੇਂ ਵਿਜੀਲੈਸ ਫਿਰੋਜਪੁਰ ਨਾਲ ਸੰਪਰਕ ਕੀਤਾ। ਜਿਨ੍ਹਾਂ ਨੇ ਥਾਣੇ ਧਰਮਕੋਟ ਵਿੱਚ ਹੀ ਰੰਗੇ ਹੱਥੀ ਗਿ੍ਰਫਤਾਰ ਕੀਤਾ ਹੈ। ਜਿਸ ਸੰਬੰਧੀ ਭਿ੍ਰਸ਼ਟਾਚਾਰ ਰੋਕੂ ਐਕਟ 2018 ਤਹਿਤ ਥਾਣਾ ਵਿਜੀਲੈਸ ਬਿਊਰੋ ਰੇਂਜ ਫਿਰੋਜਪੁਰ ਵਿਖੇ ਮੁਕੱਦਮਾਂ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਾਣੋਂ ਕਿਉਂ ਹਨ ED ਦੀ ਰਡਾਰ ’ਤੇ ਕਪਿਲ ਸ਼ਰਮਾ, ਰਣਬੀਰ ਕਪੂਰ, ਸਨੀ ਲਿਓਨੀ, ਬਾਲੀਵੁੱਡ ’ਚ ਕਿਉਂ ਹੋ ਰਿਹਾ ਹੰਗਾਮਾਂ

LEAVE A REPLY

Please enter your comment!
Please enter your name here