Punjab Holidays: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਨੇ ਸਾਲ 2026 ਲਈ ਛੁੱਟੀਆਂ ਦਾ ਕੈਲੰਡਰ ਜਾਰੀ ਕੀਤਾ ਹੈ। ਕੈਲੰਡਰ ਅਨੁਸਾਰ, 2026 ’ਚ 31 ਸਰਕਾਰੀ ਛੁੱਟੀਆਂ ਹੋਣਗੀਆਂ, ਜਿਨ੍ਹਾਂ ਵਿੱਚੋਂ 5 ਐਤਵਾਰ ਨੂੰ ਪੈ ਰਹੀਆਂ ਹਨ। ਸਰਕਾਰੀ ਦਫ਼ਤਰ, ਨਗਰ ਨਿਗਮ ਦਫ਼ਤਰ, ਸਕੂਲ, ਕਾਲਜ ਤੇ ਹੋਰ ਸਰਕਾਰੀ ਸ਼ਾਖਾਵਾਂ ਇਨ੍ਹਾਂ ਛੁੱਟੀਆਂ ’ਤੇ ਬੰਦ ਰਹਿਣਗੀਆਂ। ਜਨਵਰੀ ਮਹੀਨੇ ਵਿੱਚ ਇੱਕ ਸਰਕਾਰੀ ਛੁੱਟੀ ਹੈ। ਇਸ ਵਾਰ 26 ਜਨਵਰੀ ਸੋਮਵਾਰ ਨੂੰ ਹੋਵੇਗੀ। ਫਰਵਰੀ ਮਹੀਨੇ ’ਚ ਦੋ ਛੁੱਟੀਆਂ ਹੋਣਗੀਆਂ, ਪਰ ਦੋਵੇਂ ਐਤਵਾਰ ਨੂੰ ਪੈ ਰਹੀਆਂ ਹਨ। ਸ਼੍ਰੀ ਗੁਰੂ ਰਵਿਦਾਸ ਜਯੰਤੀ 1 ਫਰਵਰੀ ਨੂੰ ਹੈ ਤੇ ਮਹਾਸ਼ਿਵਰਾਤਰੀ 15 ਫਰਵਰੀ ਨੂੰ ਹੈ। ਮਾਰਚ ਤੇ ਅਪਰੈਲ ’ਚ 5-5 ਸਰਕਾਰੀ ਛੁੱਟੀਆਂ ਹਨ। ਇਹ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਵਿੱਚ 13 ਰਾਖਵੀਆਂ ਛੁੱਟੀਆਂ ਹੋਣਗੀਆਂ। Punjab Holidays

ਇਹ ਖਬਰ ਵੀ ਪੜ੍ਹੋ : IND vs SA: ਪਾਕਿਸਤਾਨ ਤੋਂ ਵੀ ਕਮਜ਼ੋਰ ਹੋਈ ਟੀਮ ਇੰਡੀਆ, ਪਹਿਲੀ ਵਾਰ ਟੈਸਟ ਕ੍ਰਿਕੇਟ ਦੀ ਸਭ ਤੋਂ ਵੱਡੀ ਹਾਰ














