Narendra Modi Assam: ਪੀਐੱਮ ਮੋਦੀ ਦੇ ਜਹਾਜ਼ ਦੀ ਹਾਈਵੇਅ ’ਤੇ ਲੈਂਡਿੰਗ

Sach Kahoon Punjabi Desk Picture
Published On

Narendra Modi Assam: ਗੁਹਾਟੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿੱਚਰਵਾਰ ਨੂੰ ਅਸਾਮ ਦੇ ਦੌਰੇ ’ਤੇ ਹਨ। ਪ੍ਰਧਾਨ ਮੰਤਰੀ ਚਾਬੂਆ ਏਅਰਫੀਲਡ ਪਹੁੰਚੇ ਤੇ ਫਿਰ ਏਅਰ ਫੋਰਸ ਦੇ ਸੀ-130 ਜਹਾਜ ਰਾਹੀਂ ਡਿਬਰੂਗੜ੍ਹ ਦੇ ਮੋਰਨ ਬਾਈਪਾਸ ’ਤੇ ਐਮਰਜੈਂਸੀ ਲੈਂਡਿੰਗ ਫੈਸਿਲਿਟੀ ਲਈ ਰਵਾਨਾ ਹੋਏ। ਪ੍ਰਧਾਨ ਮੰਤਰੀ ਦਾ ਜਹਾਜ ਡਿਬਰੂਗੜ੍ਹ ਦੇ ਨੇੜੇ ਮੋਰਨ ਬਾਈਪਾਸ ’ਤੇ ਬਣੇ ਈਐੱਲਐੱਫ ’ਤੇ ਉਤਰਿਆ। ਇਹ ਹਵਾਈ ਪੱਟੀ ਫੌਜੀ ਉਦੇਸ਼ਾਂ ਲਈ ਰਣਨੀਤਕ ਤੌਰ ’ਤੇ ਮਹੱਤਵਪੂਰਨ ਹੈ, ਕਿਉਂਕਿ ਇਹ ਚੀਨ ਸਰਹੱਦ ਤੋਂ ਲਗਭਗ 300 ਕਿਲੋਮੀਟਰ ਦੂਰ ਸਥਿਤ ਹੈ। Narendra Modi Assam

ਇਹ ਖਬਰ ਵੀ ਪੜ੍ਹੋ : Crime News Update: ਸੂਟਕੇਸ ’ਚ ਲੜਕੀ ਦੀ ਲਾਸ਼ ਪਾ ਕੇ ਸੁੱਟਣ ਵਾਲਾ ਮੁਲਜ਼ਮ ਕਾਬੂ

ਈਐੱਲਐੱਫ ਨੂੰ ਵਿਸ਼ੇਸ਼ ਤੌਰ ’ਤੇ ਹਵਾਈ ਸੈਨਾ ਵੱਲੋਂ ਉੱਤਰ-ਪੂਰਬੀ ਭਾਰਤ ’ਚ ਐਮਰਜੈਂਸੀ ਦੌਰਾਨ ਫੌਜੀ ਤੇ ਨਾਗਰਿਕ ਜਹਾਜਾਂ ਦੇ ਲੈਂਡਿੰਗ ਤੇ ਟੇਕਆਫ ਦੀ ਸਹੂਲਤ ਲਈ ਬਣਾਇਆ ਗਿਆ ਸੀ। ਇਹ ਈਐੱਲਐੱਫ ਕੁਦਰਤੀ ਆਫਤਾਂ ਤੇ ਯੁੱਧ ਵਰਗੀਆਂ ਸਥਿਤੀਆਂ ਦੌਰਾਨ ਉੱਤਰ-ਪੂਰਬ ’ਚ ਬਚਾਅ ਤੇ ਰਾਹਤ ਕਾਰਜਾਂ ਨੂੰ ਤੇਜ ਕਰੇਗਾ। ਪ੍ਰਧਾਨ ਮੰਤਰੀ ਦੀ ਮੌਜ਼ੂਦਗੀ ’ਚ, ਰਾਫੇਲ ਤੇ ਸੁਖੋਈ ਸਮੇਤ 16 ਲੜਾਕੂ ਜਹਾਜ ਈਐੱਲਐੱਫ ’ਤੇ ਹਵਾਈ ਪ੍ਰਦਰਸ਼ਨ ਕਰ ਰਹੇ ਹਨ। ਇਸ ਪ੍ਰਦਰਸ਼ਨ ਦੌਰਾਨ, ਜਹਾਜ ਹਾਈਵੇਅ ਤੋਂ ਲੈਂਡਿੰਗ ਤੇ ਟੇਕਆਫ ਦਾ ਪ੍ਰਦਰਸ਼ਨ ਕਰੇਗਾ। ਡੈਮੋ ਲਗਭਗ 30-40 ਮਿੰਟ ਚੱਲੇਗਾ। Narendra Modi Assam

About The Author

Related Posts