IndiGo: ਇੰਡੀਗੋ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਅਲਰਟ

Sach Kahoon Punjabi Desk Picture
Published On

ਟਾਇਲਟ ’ਚੋਂ ਮਿਲਿਆ ਪੱਤਰ | IndiGo

IndiGo: ਕੋਲਕਾਤਾ (ਏਜੰਸੀ)। ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸ਼ਨਿੱਚਰਵਾਰ ਸਵੇਰੇ ਸ਼ਿਲਾਂਗ ਜਾ ਰਹੀ ਇੰਡੀਗੋ ਦੀ ਫਲਾਈਟ 6ਈ 7304 ’ਤੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਹੰਗਾਮਾ ਹੋ ਗਿਆ। ਯਾਤਰੀਆਂ ਦੇ ਜਹਾਜ ’ਚ ਚੜ੍ਹਨ ਤੋਂ ਪਹਿਲਾਂ ਟਾਇਲਟ ਦੇ ਅੰਦਰ ਇੱਕ ਹੱਥ ਲਿਖਤ ਨੋਟ ਮਿਲਿਆ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਜਹਾਜ ’ਚ ਬੰਬ ਮੌਜ਼ੂਦ ਹੈ। IndiGo

ਇਹ ਖਬਰ ਵੀ ਪੜ੍ਹੋ : US Military Strike: ਕੈਰੇਬੀਅਨ ਸਾਗਰ ’ਚ ਨਸ਼ਾ ਤਸਕਰ ਜਹਾਜ਼ ’ਤੇ ਅਮਰੀਕਾ ਦਾ ਹਮਲਾ, ਤਿੰਨ ਦੀ ਮੌਤ

ਜਹਾਜ ਨੂੰ ਆਈਸੋਲੇਸ਼ਨ ਬੇ ’ਚ ਭੇਜਿਆ ਗਿਆ

ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਅਨੁਸਾਰ, ਸਵੇਰੇ ਇੱਕ ਚਾਲਕ ਦਲ ਦੇ ਮੈਂਬਰ ਨੇ ਇਹ ਨੋਟ ਵੇਖਿਆ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਸੁਚੇਤ ਕਰ ਦਿੱਤਾ ਗਿਆ। ਸਾਵਧਾਨੀ ਵਜੋਂ, ਜਹਾਜ ਨੂੰ ਆਈਸੋਲੇਸ਼ਨ ਬੇ ’ਚ ਤਬਦੀਲ ਕਰ ਦਿੱਤਾ ਗਿਆ ਹੈ, ਮਿਆਰੀ ਸੰਚਾਲਨ ਪ੍ਰਕਿਰਿਆਵਾਂ ਅਨੁਸਾਰ ਸਾਰੇ ਸੁਰੱਖਿਆ ਉਪਾਅ ਕੀਤੇ ਗਏ।

ਜਹਾਜ ਦੀ ਤਲਾਸ਼ੀ ਜਾਰੀ | IndiGo

ਅਧਿਕਾਰੀਆਂ ਨੇ ਦੱਸਿਆ ਕਿ ਬੰਬ ਸਕੁਐਡ ਤੇ ਸੁਰੱਖਿਆ ਏਜੰਸੀਆਂ ਜਹਾਜ ਦੀ ਪੂਰੀ ਤਲਾਸ਼ੀ ਲੈ ਰਹੀਆਂ ਹਨ। ਹੁਣ ਤੱਕ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਸੁਰੱਖਿਆ ਜਾਂਚ ਇਸ ਸਮੇਂ ਚੱਲ ਰਹੀ ਹੈ, ਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਜਰੂਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।

About The Author

Related Posts