ਅਸਟਰੇਲੀਆ ਵੱਲੋਂ ਟਾਪ ਸਕੋਰਰ ਬਣੇ ਡੇਵਿਡ ਵਾਰਨਰ | AUS Vs PAK
- ਤਿੰਨ ਮੈਚਾਂ ਦੀ ਲੜੀ ’ਚ ਅਸਟਰੇਲੀਆ 1-0 ਨਾਲ ਅੱਗੇ | AUS Vs PAK
ਮੈਲਬੌਰਨ (ਏਜੰਸੀ)। ਮੈਲਬੌਰਨ ’ਚ ਖੇਡੇ ਜਾ ਰਹੇ ਬਾਕਸਿੰਗ-ਡੇ ਟੈਸਟ ਮੈਚ ’ਚ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਮੇਜ਼ਬਾਨ ਅਸਟਰੇਲੀਆ ਨੇ 3 ਵਿਕਟਾਂ ਗੁਆ ਕੇ 187 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਅਸਟਰੇਲੀਆਈ ਟੀਮ ਮਜ਼ਬੂਤ ਸਥਿਤੀ ’ਚ ਹੈ। ਮੀਂਹ ਕਾਰਨ ਤਿੰਨ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਮੰਗਲਵਾਰ ਨੂੰ ਦੇਰ ਨਾਲ ਸ਼ੁਰੂ ਹੋਇਆ। ਪਹਿਲੇ ਦਿਨ ਸਿਰਫ 66 ਓਵਰ ਹੀ ਖੇਡੇ ਜਾ ਸਕੇ। ਮਾਰਨਸ ਲਾਬੂਸ਼ੇਨ 44 ਦੌੜਾਂ ਅਤੇ ਟ੍ਰੈਵਿਸ ਹੈਡ ਨੌਂ ਦੌੜਾਂ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ। ਪਾਕਿਸਤਾਨ ਦੇ ਕਪਤਾਨ ਮਸੂਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। (AUS Vs PAK)
ਪਹਿਲਾਂ ਬੱਲੇਬਾਜੀ ਕਰਨ ਆਏ ਅਸਟਰੇਲੀਆ ਦੇ ਸਲਾਮੀ ਬੱਲੇਬਾਜ ਡੇਵਿਡ ਵਾਰਨਰ ਅਤੇ ਉਸਮਾਨ ਖਵਾਜਾ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਵਾਰਨਰ ਅਤੇ ਖਵਾਜਾ ਵਿਚਕਾਰ ਪਹਿਲੀ ਵਿਕਟ ਲਈ 163 ਗੇਂਦਾਂ ’ਚ 90 ਦੌੜਾਂ ਦੀ ਸਾਂਝੇਦਾਰੀ ਹੋਈ। ਡੇਵਿਡ ਵਾਰਨਰ 27.1 ਓਵਰਾਂ ’ਚ ਸਲਮਾਨ ਅਲੀ ਆਗਾ ਦੀ ਗੇਂਦ ’ਤੇ ਬਾਬਰ ਆਜਮ ਹੱਥੋਂ ਕੈਚ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਵਾਰਨਰ ਨੇ 83 ਗੇਂਦਾਂ ਦਾ ਸਾਹਮਣਾ ਕਰਦਿਆਂ 38 ਦੌੜਾਂ ਬਣਾਈਆਂ। ਉਥੇ ਹੀ ਖਵਾਜਾ ਨੇ 101 ਗੇਂਦਾਂ ’ਤੇ ਪੰਜ ਚੌਕਿਆਂ ਦੀ ਮਦਦ ਨਾਲ 42 ਦੌੜਾਂ ਦੀ ਪਾਰੀ ਖੇਡੀ। ਖਵਾਜਾ ਨੂੰ ਹਸਨ ਅਲੀ ਨੇ ਕੈਚ ਆਊਟ ਕੀਤਾ। ਸਟੀਵ ਸਮਿਥ 75 ਗੇਂਦਾਂ ’ਚ 26 ਦੌੜਾਂ ਬਣਾ ਕੇ ਆਮਿਰ ਜਮਾਲ ਦੀ ਗੇਂਦ ’ਤੇ ਆਊਟ ਹੋਏ। ਪਾਕਿਸਤਾਨ ਵੱਲੋਂ ਹਸਨ ਅਤੇ ਸਲਮਾਨ ਨੂੰ ਇੱਕ-ਇੱਕ ਵਿਕਟ ਮਿਲੀ ਹੈ। (AUS Vs PAK)
ਵਾਰਨਰ ਅਸਟਰੇਲੀਆ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਦੂਜੇ ਟੈਸਟ ਮੈਚ ’ਚ 38 ਦੌੜਾਂ ਦੀ ਆਪਣੀ ਪਾਰੀ ਨਾਲ ਡੇਵਿਡ ਵਾਰਨਰ ਕੌਮਾਂਤਰੀ ਕ੍ਰਿਕੇਟ ’ਚ ਅਸਟਰੇਲੀਆ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ ਬਣ ਗਏ ਹਨ। ਵਾਰਨਰ ਨੇ ਸਟੀਵ ਵਾ ਨੂੰ ਪਿੱਛੇ ਛੱਡ ਦਿੱਤਾ ਹੈ। ਸਟੀਵ ਵਾ ਨੇ ਆਪਣੇ ਕੌਮਾਂਤਰੀ ਕਰੀਅਰ ’ਚ 18,496 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਹੁਣ ਵਾਰਨਰ ਸਟੀਵ ਵਾ ਤੋਂ ਵੀ ਅੱਗੇ ਨਿਕਲ ਗਏ ਹਨ। ਵਾਰਨਰ ਨਾਂਅ ਇਸ ਸਮੇਂ ਤਿੰਨਾਂ ਫਾਰਮੈਟਾਂ ਸਮੇਤ 18,502 ਦੌੜਾਂ ਹਨ। ਉਹ ਹੁਣ ਅਸਟਰੇਲੀਆਈ ਕ੍ਰਿਕੇਟਰਾਂ ’ਚ ਰਿਕੀ ਪੋਂਟਿੰਗ ਤੋਂ ਪਿੱਛੇ ਹੈ। ਪੋਂਟਿੰਗ ਨੇ ਕੌਮਾਂਤਰੀ ਕ੍ਰਿਕੇਟ ’ਚ ਕੁੱਲ 27,368 ਦੌੜਾਂ ਬਣਾਈਆਂ ਸਨ। (AUS Vs PAK)
ਪਾਕਿਸਤਾਨ ਨੇ ਪਲੇਇੰਗ ਇਲੈਵਨ ’ਚ ਕੀਤੇ ਹਨ ਤਿੰਨ ਬਦਲਾਅ
ਮੈਲਬੋਰਨ ਟੈਸਟ ’ਚ ਪਾਕਿਸਤਾਨ ਨੇ ਤਿੰਨ ਬਦਲਾਅ ਕੀਤੇ ਹਨ। 14 ਤੋਂ 18 ਦਸੰਬਰ ਤੱਕ ਪਰਥ ਟੈਸਟ ’ਚ ਖੇਡੇ ਗਏ ਪਹਿਲੇ ਮੈਚ ’ਚ ਵਿਕਟਕੀਪਰ ਬੱਲੇਬਾਜ ਸਰਫਰਾਜ ਅਹਿਮਦ ਦੀ ਥਾਂ ਮੁਹੰਮਦ ਰਿਜਵਾਨ ਨੂੰ ਪਲੇਇੰਗ ਇਲੈਵਨ ’ਚ ਸ਼ਾਮਲ ਕੀਤਾ ਗਿਆ ਸੀ। ਹਸਨ ਅਲੀ ਅਤੇ ਮੀਰ ਹਮਜਾ ਨੂੰ ਸੱਟ ਕਾਰਨ ਬਾਹਰ ਹੋਏ ਖੁਰਰਮ ਸਹਿਜਾਦ ਅਤੇ ਫਹੀਮ ਅਸਰਫ ਦੀ ਜਗ੍ਹਾ ਪਲੇਇੰਗ ਇਲੈਵਨ ’ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਸਟਰੇਲੀਆਈ ਕਪਤਾਨ ਪੈਟ ਕਮਿੰਸ ਨੇ ਆਪਣੇ ਪਲੇਇੰਗ-11 ’ਚ ਕੋਈ ਬਦਲਾਅ ਨਹੀਂ ਕੀਤਾ ਹੈ।
ਇਸ ਲੜੀ ’ਚ ਅਸਟਰੇਲੀਆ 1-0 ਨਾਲ ਅੱਗੇ | AUS Vs PAK
ਪਾਕਿਸਤਾਨ ਅਤੇ ਅਸਟਰੇਲੀਆ ਵਿਚਕਾਰ ਤਿੰਨ ਟੈਸਟ ਮੈਚਾਂ ਦੀ ਲੜੀ ਖੇਡੀ ਜਾ ਰਹੀ ਹੈ। ਪਹਿਲਾ ਟੈਸਟ ਮੈਚ 14 ਤੋਂ 18 ਦਸੰਬਰ ਤੱਕ ਪਰਥ ’ਚ ਖੇਡਿਆ ਗਿਆ ਸੀ, ਜਿਸ ਨੂੰ ਅਸਟਰੇਲੀਆ ਨੇ ਆਪਣੇ ਨਾਂਅ ਕੀਤਾ ਸੀ। ਹੁਣ ਦੂਜਾ ਮੈਚ ਮੈਲਬੌਰਨ ’ਚ ਖੇਡਿਆ ਜਾ ਰਿਹਾ ਹੈ। ਤਿੰਨ ਟੈਸਟ ਮੈਚਾਂ ਦੀ ਲੜੀ ’ਚ ਅਸਟਰੇਲੀਆ 1-0 ਨਾਲ ਅੱਗੇ ਹੈ। ਪਰਥ ’ਚ ਖੇਡੇ ਗਏ ਟੈਸਟ ’ਚ ਅਸਟਰੇਲੀਆ ਨੇ ਪਾਕਿਸਤਾਨ ਨੂੰ 360 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। (AUS Vs PAK)