ਪਟਨ ਸੰਦੀਪ ਸੰਧੂ, ਅੰਕਿਤ ਬਾਂਸਲ ਅਤੇ ਦਮਨ ਮੋਹੀ ਨੂੰ ਬਰਖਾਸਤ ਕਰਕੇ ਖੁਦ ਵੀ ਅਸਤੀਫਾ ਦੇਣ ਮੁੱਖ ਮੰਤਰੀ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੀ ਸੱਤਾ ਬਦਲਦੇ ਹੀ ਨਸ਼ਾ ਤਸਕਰ ਆਪਣੇ ”ਬੌਸ” ਵੀ ਬਦਲਨ ਦਾ ਦੌਰ ਚੱਲ ਰਿਹਾ ਹੈ, ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਬਾਦਲਾਂ ਅਤੇ ਬਿਕਰਮ ਮਜੀਠੀਆਂ ਨਸ਼ਾ ਤਸਕਰਾਂ ਨੂੰ ਪਾਲ ਰਹੇ ਸਨ ਤਾਂ ਹੁਣ ਪਿਛਲੇ 4 ਸਾਲਾਂ ਤੋਂ ਕਾਂਗਰਸ ਸਰਕਾਰ ਨੇ ਉਨਾਂ ਨਸ਼ਾਂ ਤਸਕਰਾਂ ਨੂੰ ਗੋਦ ਲੈ ਕੇ ਨਸ਼ੇ ਦਾ ਕਾਰੋਬਾਰ ਪੰਜਾਬ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਗੰਭੀਰ ਦੋਸ਼ ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਲੀਡਰ ਹਰਪਾਲ ਚੀਮਾ ਨੇ ਚੰਡੀਗੜ ਵਿਖੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਲਾਏ ਹਨ। ਹਰਪਾਲ ਚੀਮਾ ਨੇ ਦੋਸ਼ ਲਗਾਇਆ ਗਿਆ ਕਿ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ, ਓਐਸਡੀ ਅੰਕਿਤ ਬਾਂਸਲ ਅਤੇ ਦਮਨ ਮੋਹੀ ਨਸ਼ਾ ਤਸਕਰਾਂ ਨਾਲ ਮਿਲ ਕੇ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ,
ਜਿਸ ਨਾਲ ਮੋਟੀ ਕਮਾਈ ਕੀਤੀ ਜਾ ਰਹੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2007 ਤੋਂ ਲੈ ਕੇ 2017 ਤੱਕ ਬਾਦਲ ਸਰਕਾਰ ਨੇ ਜਿਸ ਡਰੱਗ ਮਾਫੀਆ ਨੂੰ ਪਾਲ-ਪੋਸ ਕੇ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਸੀ, ਅੱਜ ਉਸੇ ਡਰੱਗ ਮਾਫੀਆ ਨੂੰ ਅਮਰਿੰਦਰ ਸਿੰਘ ਖੁਦ ਚਲਾ ਰਹੇ ਹਨ। ਰਾਣੋ (ਖੰਨਾ) ਦੇ ਸਰਪੰਚ ਅਤੇ ਸਾਬਕਾ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਨਾਲ ਮੁੱਖ ਮੰਤਰੀ ਦੇ ਅਧਿਕਾਰਤ ਸਿਆਸੀ ਸਕੱਤਰ ਸੰਦੀਪ ਸੰਧੂ, ਓਐਸਡੀ ਅੰਕਿਤ ਬਾਂਸਲ ਅਤੇ ਦਮਨ ਮੋਹੀ ਦੀ ਗੂੜੀ ਸਾਂਝ ਇਨਾਂ ਦੋਸ਼ਾਂ ਦੀ ਪੁਸ਼ਟੀ ਕਰਦੀ ਹੈ।
ਚੀਮਾ ਨੇ ਤਿੰਨਾਂ ਗੁਰਦੀਪ ਰਾਣੋ ਨਾਲ ਇਨਾਂ ਦੀਆਂ ਫੋਟੋਆਂ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਫੋਟੋਆਂ ਵੀ ਮੀਡੀਆ ਨੂੰ ਜਾਰੀ ਕੀਤੀਆਂ। ਚੀਮਾ ਮਾਤਾਬਿਕ, ”ਐਨਾ ਹੀ ਨਹੀਂ ਇਨਾਂ ਦੀਆਂ ਅਨੇਕਾਂ ਫੋਟੋਆਂ ਤੇ ਵੀਡੀਓਜ਼ ਸੋਸ਼ਲ ਮੀਡੀਆ ਰਾਹੀਂ ਜਨਤਕ (ਪਬਲਿਕ ਡੋਮੇਨ) ਵਿੱਚ ਹਨ। ਹਰਪਾਲ ਸਿੰਘ ਚੀਮਾ ਨੇ ਨਸ਼ਾ ਤਸਕਰ ਗੁਰਦੀਪ ਰਾਣੋ ਨੂੰ ਮਿਲੀ ਪੁਲਸ ਸਕਿਉਰਿਟੀ ਬਾਰੇ ਮੁੱਖ ਮੰਤਰੀ ਨੂੰ ਘੇਰਿਆ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦ ਗੁਰਦੀਪ ਰਾਣੋ ਰਾਹੀਂ ਮੁੱਖ ਮੰਤਰੀ ਦਫਤਰ ਦਾ ਹੀ ਪਰਦਾਫਾਸ਼ ਹੋ ਗਿਆ ਤਾਂ ਆਪਣੇ ਓਐਸਡੀਜ਼ ਨੂੰ ਕਲੀਨ ਚਿੱਟ ਦੇਣ ਲਈ ਸਪੈਸ਼ਲ ਟਾਸਕ ਫੋਰਮ (ਐਸਟੀਐਫ) ਦੇ ਬਰਾਬਰ ਇਕ ਹੋਰ ਪੁਲਸ ਅਫਸਰ ਦੀ ਜਾਂਚ ਸ਼ੁਰੂ ਕਰਵਾ ਦਿੱਤੀ।
ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਨੂੰ 10 ਦਿਨਾਂ ਦੀ ਮੋਹਲਤ ਦਿੰਦਿਆਂ ਕਿਹਾ ਕਿ ਜੇਕਰ ਕੈਪਟਨ ਨੇ ਆਪਣੇ ਦਫਤਰ ‘ਚ ਬੈਠੇ ਡਰੱਗ ਮਾਫੀਆ ਸਰਗਨਿਆਂ ਨੂੰ ਜਾਂਚ ਦੇ ਹਵਾਲੇ ਨਾ ਕੀਤਾ ਤਾਂ ਪਾਰਟੀ ਸਰਕਾਰ ਦੇ ਨੱਕ ‘ਚ ਦਮ ਕਰ ਦੇਵੇਗੀ।
ਉਹਨਾ ਨੇ ਇਹ ਵੀ ਦੱਸਿਆ ਕਿ ਉਹ ਚਿੱਠੀ ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਇਸ ਪੂਰੇ ਕੱਚੇ-ਚੱਠੇ ਦੀ ਜਾਣਕਾਰੀ ਦੇਣਗੇ ਅਤੇ ਜਾਂਚ ਦੀ ਮੰਗ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.