ਜਾਨਸਨ (Boris Johnson) ਬੇਭਰੋਸਗੀ ਮਤਾ ਦਾ ਕਰਨਗੇ ਸਾਹਮਣਾ
(ਏਜੰਸੀ) ਲੰਦਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ (Boris Johnson) ਸੋਮਵਾਰ ਸ਼ਾਮ ਨੂੰ ਬੇਭੋਰਸਗੀ ਮਤਾ ਦਾ ਸਾਹਮਣਾ ਕਰਨਗੇ। ਸਾਂਸਦ ਸਰ ਗ੍ਰਾਹਮ ਬ੍ਰੈਡੀ ਨੇ ਇਹ ਜਾਣਕਾਰੀ ਦਿੱਤੀ। ਅਖਬਾਰ ਦ ਇੰਡੀਪੇਂਡੈਂਟ ਨੇ 1992 ਕਮੇਟੀ ਦੇ ਹਵਾਲੇ ਨਾਲ ਕਿਹਾ, ਕੰਜਰਵੇਟਿਵ ਪਾਰਟੀ ਦੇ ਆਗੂ ਨੂੰ ਵੋਟ ਹਾਸਲ ਕਰਨ ਲਈ ਸੰਸਦੀ ਦਲ ਦੀ 15 ਫੀਸਦੀ ਪਾਰਟੀਆਂ ਦੀ ਹੱਦ ਨੂੰ ਪਾਰ ਕਰ ਗਿਾ। ਉਨ੍ਹਾਂ ਅੱਗੇ ਕਿਹਾ ਕਿ ਬੇਭਰੋਸਗੀ ਮਤੇ ’ਤੇ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਤੋਂ 8 ਵਜੇ ਦਰਮਿਆਨ ਹੋਵੇਗਾ ਤੇ ਵੋਟਾਂ ਦੀ ਗਿਣਤੀ ਵੋਟਾਂ ਦੇ ਤੁਰੰਤ ਬਾਅਦ ਹੋਵੇਗੀ ਤੇ ਉਸ ਦੇ ਨਤੀਜੇ ਬਾਅਦ ’ਚ ਐਲਾਨੇ ਜਾਣਗੇ।
ਦ ਇੰਡੀਪੇਂਡੈਂਟ ਅਨੁਸਾਰ, ਪ੍ਰਧਾਨ ਮੰਤਰੀ ਦੇ ਲਾਕਡਾਊਨ ਦੌਰਾਨ ਡਾਊਨਿੰਗ ਸਟ੍ਰੀਟ ਪਾਰਟੀ ਦੇ ਖੁਲਾਸੇ ਤੋਂ ਬਾਅਦ ਕਈ ਸਾਂਸਦਾਂ ਨੇ ਉਨ੍ਹਾਂ ਤੋਂ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਸੀ, ਜਿਸ ਤੋਂ ਬਾਅਦ ਇਹ ਬੇਭਰੋਸਗੀ ਮਤਾ ਆਇਆ ਹੈ। ਇਸ ਦੌਰਾਨ ਸਾਬਕਾ ਮੰਤਰੀ ਜੇਸੀ ਨਾਰਮਨ ਨੇ ਸਖ਼ਤ ਸ਼ਬਦਾਂ ’ਚ ਇੱਕ ਚਿੱਠੀ ਲਿਖੀ ਹੈ, ਜਿਸ ’ਚ ਉਨ੍ਹਾਂ ਨੇ ਪਾਰਟੀ ’ਚ ਮਿਸ਼ਨ ਦੀ ਭਾਵਨਾ ਦੀ ਕਮੀ, ਤੇ ਸੂ ਗ੍ਰੇ ਰਿਪੋਟਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਤੋਂ ਆਪਣੀ ਹਮਾਇਤ ਵਾਪਸ ਲੈ ਰਹੇ ਹਨ। ਜਾਨਸਨ ਨੇ ਕਿਹਾ ਕਿ ਸਾਰੇ ਸਾਂਸਦਾਂ ਸਾਹਮਣੇ ਆਪਣਾ ਪੱਖ ਰੱਖਣ ਦਾ ਸਵਾਗਤ ਕਰਦੇ ਹਨ ਅੱਜ ਦੀ ਵੋਟਿੰਗ ਮਹੀਨਿਆਂ ਤੋਂ ਚੱਲ ਰਹੀ ਅਟਕਲਾਂ ’ਤੇ ਵਿਰਾਮ ਲਾਵੇਗਾ ਤੇ ਇਸ ਤੋਂ ਸਰਕਾਰ ਨੂੰ ਰੂਪਰੇਖਾ ਤਿਆਰ ਕਰਨ ਤੇ ਅੱਗੇ ਵਧਣ ਦਾ ਮੌਕਾ ਮਿਲੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ