ਸਰਹੱਦੀ ਵਿਵਾਦ ਅਤੇ ਹੜ੍ਹ
ਅਸਾਮ ‘ਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਸੂਬੇ ਦੇ 33 ਜ਼ਿਲ੍ਹਿਆਂ ‘ਚੋਂ 27 ਜਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਭਾਵੇਂ ਸਰਕਾਰ ਵੱਲੋਂ ਰਾਹਤ ਕਾਰਜ ਜਾਰੀ ਹਨ ਫ਼ਿਰ ਵੀ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ ਭਾਰੀ ਵਰਖਾ ਨਾਲ 73 ਮੌਤਾਂ ਹੋਈਆਂ ਤੇ ਅਰਬਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਰਾਹਤ ਕਾਰਜ ਚਲਾਉਣੇ ਹੋਰ ਵੀ ਔਖੇ ਹਨ ਭਰਵੀਂ ਮਨਸੂਨ ਕਾਰਨ ਅਸਾਮ, ਬਿਹਾਰ, ਪੱਛਮੀ ਬੰਗਾਲ ਤੇ ਕਈ ਹੋਰ ਪੂਰਬੀ ਦੱਖਣੀ ਰਾਜਾਂ ‘ਚ ਨੁਕਸਾਨ ਹੁੰਦਾ ਹੈ ਇਸ ਸਮੱਸਿਆ ‘ਚ ਮੁਸ਼ਕਲ ਭਰਿਆ ਪਹਿਲੂ ਇਹ ਹੈ ਕਿ ਦਰਿਆ ਇੱਕ ਤੋਂ ਵੱਧ ਦੇਸ਼ਾਂ ‘ਚ ਵਹਿੰਦੇ ਹੋਣ ਕਾਰਨ ਇਹ ਮਾਮਲਾ ਪੇਚੀਦਾ ਹੋ ਗਿਆ ਹੈ
ਨੇਪਾਲ, ਚੀਨ ਤੇ ਭੂਟਾਨ ਤੋਂ ਦਰਿਆ ਭਾਰਤ ਵੱਲ ਵਹਿੰਦੇ ਹਨ ਨੇਪਾਲ ਤੋਂ ਵਹਿੰਦੇ 6 ਦਰਿਆ ਬਿਹਾਰ ‘ਚ ਤਬਾਹੀ ਮਚਾਉਂਦੀਆਂ ਹਨ ਇਸੇ ਤਰ੍ਹਾਂ ਚੀਨ-ਤਿੱਬਤ ਤੋਂ ਬ੍ਰਹਮਪੁੱਤਰ ਦਰਿਆ ਅਸਾਮ ‘ਚ ਭਾਰੀ ਨੁਕਸਾਨ ਕਰਦਾ ਹੈ ਇਹਨਾਂ ਦੇਸ਼ਾਂ ਨਾਲ ਦਰਿਆਵਾਂ ਦੇ ਵਹਾਅ, ਬੰਨ੍ਹ ਸਬੰਧੀ ਵਿਵਾਦ ਅਕਸਰ ਮੀਡੀਆ ‘ਚ ਆਉਂਦੇ ਰਹਿੰਦੇ ਹਨ ਦੂਜੇ ਦੇਸ਼ ਦਾ ਮਸਲਾ ਹੋਣ ਕਰਕੇ ਕੋਈ ਵੀ ਕਾਰਵਾਈ ਸਮੇਂ ਸਿਰ ਪੂਰੀ ਨਹੀਂ ਹੁੰਦੀ ਚੀਨ ਤੇ ਨੇਪਾਲ ਨਾਲ ਭਾਰਤ ਦੇ ਵਿਵਾਦ ਹੋਰ ਵਧੇ ਹਨ ਨੇਪਾਲ ਇੱਕ ਪਾਸੇ ਭਾਰਤ ਨੂੰ ਕਈ ਥਾਂ ਦਰਿਆ ਦੇ ਕਿਨਾਰੇ ਬੰਨ੍ਹ ਨਹੀਂ ਬਣਾਉਣ ਦੇ ਰਿਹਾ,
ਦੂਜੇ ਪਾਸੇ ਭਾਰਤ ਨੂੰ ਹੜ੍ਹਾਂ ਲਈ ਦੋਸ਼ੀ ਠਹਿਰਾ ਰਿਹਾ ਹੈ ਇਸੇ ਤਰ੍ਹਾਂ ਬ੍ਰਹਮਪੁੱਤਰ ਦਰਿਆ ਦੇ ਮਾਮਲੇ ‘ਚ ਚੀਨ ਨਾਲ ਵੀ ਵਿਵਾਦ ਰਿਹਾ ਹੈ ਹੁਣ ਅਸਾਮ ‘ਚ ਭੂਟਾਨ ਵੱਲੋਂ ਪਾਣੀ ਛੱਡੇ ਜਾਣ ਦੀ ਚਰਚਾ ਹੈ ਦਰਿਆਵਾਂ ਦੇ ਮਾਮਲੇ ਦੂਜੇ ਮੁਲਕਾਂ ਨਾਲ ਸਬੰਧਿਤ ਹੋਣ ਤੇ ਕਈ ਮੁਲਕਾਂ ਨਾਲ ਵਿਵਾਦ ਹੋਣ ਦੀ ਸਜ਼ਾ ਆਮ ਲੋਕਾਂ ਨੂੰ ਭੁਗਤਣੀ ਪੈਂਦੀ ਹੈ ਹਰ ਕੋਈ ਦੇਸ਼ ਚਾਹੁੰਦਾ ਹੈ ਕਿ ਉਹ ਦੂਜੇ ਦੇਸ਼ ‘ਤੇ ਦਬਾਅ ਬਣਾਉਣ ਲਈ ਕੁਦਰਤੀ ਆਫ਼ਤਾਂ ਮੌਕੇ ਸਹਿਯੋਗ ਦੇਣ ਤੋਂ ਪਾਸਾ ਵੱਟੇ ਅਜਿਹਾ ਕਰਨਾ ਮਾਨਵਤਾ ਦੇ ਖਿਲਾਫ਼ ਤੇ ਸੰਵੇਦਨਹੀਣਤਾ ਦੀ ਹੀ ਮਿਸਾਲ ਹੈ
ਇਸ ਮਾਮਲੇ ‘ਚ ਸਿਆਸੀ ਹਿੱਤਾਂ ਨੂੰ ਪਾਸੇ ਰੱਖ ਕੇ ਮਾਨਵਤਾ ਦੇ ਹਿੱਤ ‘ਚ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਕੁਦਰਤੀ ਆਫ਼ਤਾਂ ਦਾ ਮਾਮਲਾ ਜਿੱਥੇ ਦੋ ਜਾਂ ਦੋ ਵੱਧ ਦੇਸ਼ਾਂ ਨਾਲ ਜੁੜਿਆ ਉਸ ਸਬੰਧੀ ਅੰਤਰਰਾਸ਼ਟਰੀ ਨੀਤੀ ਤੇ ਨਿਯਮ ਬਣਨੇ ਚਾਹੀਦੇ ਹਨ ਪਿਛਲੇ ਸਮੇਂ ‘ਚ ਅਜਿਹੀਆਂ ਮਿਸਾਲਾਂ ਸਾਹਮਣੇ ਆਈਆਂ ਹਨ ਜਦੋਂ ਭਾਰਤ ਤੇ ਪਾਕਿਸਤਾਨ ਨੇ ਭੁਚਾਲ ਆਉਣ ‘ਤੇ ਇੱਕ-ਦੂਜੇ ਦੀ ਮੱਦਦ ਦੀ ਪੇਸ਼ਕਸ਼ ਕੀਤੀ ਫ਼ਿਰ ਹੜ੍ਹਾਂ ਦਾ ਮਾਮਲਾ ਤਾਂ ਦੋਵਾਂ ਮੁਲਕਾਂ ਨਾਲ ਸਬੰਧਿਤ ਹੈ, ਇੱਥੇ ਚੁੱਪ ਕਰਕੇ ਤਬਾਹੀ ਦਾ ਤਮਾਸ਼ਾ ਵੇਖਣਾ ਜਾਇਜ਼ ਨਹੀਂ ਹੈ ਮਨੁੱਖਤਾ ਦੇ ਭਲੇ ਲਈ ਹੜ੍ਹਾਂ ਵਰਗੀ ਸਮੱਸਿਆ ਦੇ ਹੱਲ ਲਈ ਸਾਰੇ ਦੇਸ਼ਾਂ ਨੂੰ ਰਲ਼ ਕੇ ਚੱਲਣ ਦੀ ਲੋੜ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ