ਏਸ਼ੀਆਡ 6ਵਾਂ ਦਿਨ : ਬੋਪੰਨਾ-ਦਿਵਿਜ ਨੇ ਦਿਵਾਇਆ ਸੋਨ ਤਮਗਾ

PALEMBANG, AUG 24:- Tennis - 2018 Asian Games - Men's Doubles - Final - JSC Tennis Court - Palembang, Indonesia - August 24, 2018. Gold medallists Rohan Manchanda Bopanna and Divij Sharan of India celebrate with their medals and plush mascots. REUTERS-15R

ਕਜਾਖਿਸਤਾਨ ਦੀ ਜੋੜੀ ਨੂੰ 2-0 ਨਾਲ ਹਰਾਇਆ

ਪਾਲੇਮਬੰਗ, (ਏਜੰਸੀ)। ਅੱਵਲ ਦਰਜਾ ਪ੍ਰਾਪਤ ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਣ ਦੀ ਤਜ਼ਰਬੇਕਾਰ ਜੋੜੀ ਨੇ ਕਜ਼ਾਖਿਸਤਾਨ ਵਿਰੁੱਧ 2-0 ਦੀ ਜਿੱਤ ਨਾਲ 18ਵੀਆਂ ਏਸ਼ੀਆਈ ਖੇਡਾਂ ‘ਚ ਪੁਰਸ਼ ਡਬਲਜ਼ ਦਾ ਸੋਨ ਤਗਮਾ ਜਿੱਤ ਕੇ ਭਾਰਤ ਨੂੰ ਚਾਰ ਸਾਲ ਬਾਅਦ ਫਿਰ ਤੋਂ ਏਸ਼ੀਆਡ ‘ਚ ਖ਼ਿਤਾਬ ਦਿਵਾ ਦਿੱਤਾ ਡਬਲਜ਼ ਮਾਹਿਰ ਬੋਪੰਨਾ ਅਤੇ ਦਿਵਿਜ ਨੇ ਫਾਈਨਲ ਮੁਕਾਬਲੇ ‘ਚ ਕਜ਼ਾਖ਼ਿਸਤਾਨ ਦੇ ਅਲੇਕਸਾਂਦਰ ਬੁਬਲਿਕ ਅਤੇ ਡੇਨਿਸ ਯੇਵ ਨੂੰ ਲਗਾਤਾਰ ਸੈੱਟਾਂ ‘ਚ 6-3, 6-4 ਨਾਲ ਹਰਾ ਕੇ ਸਿਰਫ਼ 52 ਮਿੰਟ ‘ਚ ਸੋਨ ਤਗਮਾ ਜਿੱਤ ਲਿਆ ਜੋ ਇੰਡੋਨੇਸ਼ੀਆ ‘ਚ ਭਾਰਤ ਲਈ ਟੈਨਿਸ ਮੁਕਾਬਲਿਆਂ ਦਾ ਪਹਿਲਾ ਸੋਨ ਤਗਮਾ ਹੈ ਮਹਿਲਾ ਸਿੰਗਲ ‘ਚ ਅੰਕਿਤਾ ਰੈਨਾ ਨੇ ਕਾਂਸੀ ਤਗਮਾ ਦਿਵਾਇਆ ਹੇ ਭਾਂਰਤ ਨੇ ਆਖ਼ਰੀ ਪੰਜ ਏਸ਼ੀਆਈ ਖੇਡਾਂ ‘ਚ ਚਾਰ ‘ਚ ਪੁਰਸ਼ ਡਬਲਜ਼ ਵਰਗ ਦਾ ਸੋਨ ਤਗਮਾ ਜਿੱਤਿਆ ਹੈ। (Asiad Games)

ਇਹ ਵੀ ਪੜ੍ਹੋ : ਅਸ਼ਵਨੀ ਸੇਖੜੀ ਹੋਏ ਭਾਜਪਾ ‘ਚ ਸ਼ਾਮਲ

ਮਹੇਸ਼ ਭੂਪਤੀ ਅਤੇ ਲਿਏਂਡਰ ਪੇਸ ਦੀ ਜੋੜੀ ਨੇ ਸਾਲ 2002 ਅਤੇ 2006 ‘ਚ ਅਤੇ ਸੋਮਦੇਵ ਦੇਵਵਰਮਨ ਅਤੇ ਸਨਮ ਸਿੰਘ ਨੇ 2010 ‘ ਡਬਲਜ਼ ਦਾ ਸੋਨ ਤਗਮਾ ਜਿੱਤਿਆ ਸੀ ਚਾਰ ਸਾਲ ਪਹਿਲਾਂ 2014 ਦੀਆਂ ਇੰਚੀਓਨ ਖੇਡਾਂ ‘ਚ ਸਾਕੇਤ ਮਿਨੈਨੀ ਅਤੇ ਸਨਮ ਚਾਂਦੀ ਤਗਮਾ ਜਿੱਤ ਸਕੇ ਸਨ ਬੋਪੰਨਾ ਲਈ ਇਹ ਏਸ਼ੀਆਈ ਖੇਡਾਂ ਦਾ ਪਹਿਲਾ ਤਗਮਾ ਹੈ ਜਦੋਂਕਿ ਸ਼ਰਣ ਨੇ ਇੰਚੀਓਨ ‘ਚ ਯੂਕੀ ਭਾਂਬਰੀ ਨਾਲ ਡਬਲਜ਼ ਵਰਗ ਦਾ ਕਾਂਸੀ ਜਿੱਤਿਆ ਸੀ ਅਤੇ ਇਹ ਉਸਦਾ ਲਗਾਤਾਰ ਦੂਸਰਾ ਤਗਮਾ ਹੈ ਭਾਰਤੀ ਖਿਡਾਰੀਆਂ ਲਈ ਮੈਚ ਲਗਭੱਗ ਇਕਤਰਫ਼ਾ ਰਿਹਾ ਅਤੇ ਉਹਨਾਂ ਪਹਿਲੇ ਸੈਂਟ ‘ਚ ਵਿਰੋਧੀ ਖਿਡਾਰੀਆਂ ਦੀ ਸਰਵਿਸ ਬੇਕ ਕਰਕੇ 4-1 ਦਾ ਵਾਧਾ ਬਣਾ ਲਿਆ।

ਫਿਰ ਸਕੋਰ 5-3 ਕੀਤਾ ਜਦੋਂਕਿ ਬੋਪੰਨਾ ਨੇ ਜ਼ਬਰਦਸਤ ਸਰਵ ਕਰਦੇ ਹੋਏ ਪਹਿਲਾ ਸੈੱਟ ਜਿੱਤ ਕੇ ਭਾਰਤ ਨੂੰ 1-0 ਦਾ ਵਾਧਾ ਦਿਵਾ ਦਿੱਤਾ ਬੋਪੰਨਾ-ਦਿਵਿਜ ਨੇ ਆਪਣੇ ਤਜ਼ਰਬੇ ਦਾ ਫ਼ਾਇਦਾ ਉਠਾਉਂਦੇ ਹੋਏ ਕਿਤੇ ਬਿਹਤਰ ਰਣਨੀਤੀ ਨਾਲ ਖੇਡਿਆ ਬੋਪੰਨਾ ਬੇਸਲਾਈਨ ‘ਤੇ ਮੋਰਚਾ ਸੰਭਾਲ ਰਹੇ ਸਨ ਤਾਂ ਸ਼ਰਣ ਨੇ ਕੋਰਟ ‘ਤੇ ਚੰਗਾ ਕਾਬੂ ਦਿਖਾਇਆ ਦੂਸਰੇ ਸੈੱਟ ‘ਚ 5-3 ਦਾ ਵਾਧਾ ਲੈਣ ਤੋਂ ਬਾਅਦ 40-0 ‘ਤੇ ਬੋਪੰਨਾ ਨੇ ਫਿਰ ਬਿਹਤਰੀਨ ਸਰਵਿਸ ਕੀਤੀ ਜਿਸਨੂੰ ਕਜ਼ਾਖਿਸਤਾਨੀ ਖਿਡਾਰੀ ਨੈੱਟ ‘ਚ ਮਾਰ ਬੈਠਾ ਜਿਸ ਦੇ ਨਾਲ ਹੀ ਭਾਰਤ ਨੇ ਦੂਸਰਾ ਸੈੱਟ ਜਿੱਤਣ ਦੇ ਨਾਲ ਸੋਨ ‘ਤੇ ਕਬਜ਼ਾ ਕਰ ਲਿਆ।

ਏਸ਼ੀਆਡ ‘ਚ ਸੋਨ ਜਿੱਤਣਾ ਸੁਖ਼ਾਵਾਂ ਅਹਿਸਾਸ : ਬੋਪੰਨਾ | Asiad Games

ਭਾਰਤ ਦੇ ਅੱਵਲ ਡਬਲਜ਼ ਖਿਡਾਰੀ ਰੋਹਨ ਬੋਪੰਨਾ ਨੇ ਏਸ਼ੀਆਈ ਖੇਡਾਂ ‘ਚ ਆਪਣੇ ਪਹਿਲੇ ਤਗਮੇ ਦੀ ਜਿੱਤ ਨੂੰ ਸੁਖ਼ਾਵਾਂ ਅਹਿਸਾਸ ਦੱਸਿਆ ਹੈ ਬੋਪੰਨਾ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅਸੀਂ ਚਾਰ ਸਾਲਾਂ ਬਾਅਦ ਫਿਰ ਸੋਨ ਤਗਮਾ ਜਿੱਤ ਲਿਆ ਭਾਰਤੀ ਖਿਡਾਰੀ ਨੇ ਕਿਹਾ ਕਿ ਮੇਰੀ ਅਤੇ ਦਿਵਿਜ ਦੀ ਜੋੜੀ ਦਾ ਤਾਲਮੇਲ ਚੰਗਾ ਰਿਹਾ ਅਤੇ ਅਸੀਂ ਇੱਕ ਦੂਸਰੇ ਦੀ ਖੇਡ ਨੂੰ ਸਰਾਹਿਆ ਇਹ ਸਾਡੀ ਸਫ਼ਲਤਾ ਦਾ ਸਭ ਤੋਂ ਵੱਡਾ ਰਾਜ਼ ਸੀ 38 ਸਾਲ ਦੇ ਬੋਪੰਨਾ ਨੇ ਏਸ਼ੀਆਈ ਖੇਡਾਂ ਤੋਂ ਪਹਿਲਾਂ ਆਲ ਇੰਡੀਆ ਟੈਨਿਸ ਸੰਘ (ਏਆਈਟੀਏ) ਨੂੰ ਚਿੱਠੀ ਲਿਖ ਕੇ ਦਿਵਿਜ ਨਾਲ ਜੋੜੀ ਬਣਾਉਣ ਦੀ ਆਪਣੀ ਇੱਛਾ ਪ੍ਰਗਟ ਕੀਤੀ ਸੀ ਇਹਨਾਂ ਖੇਡਾਂ ‘ਚ 45 ਸਾਲ ਦੇ ਤਜ਼ਰਬੇਕਾਰ ਟੈਨਿਸ ਖਿਡਾਰੀ ਲਿਏਂਡਰ ਪੇਸ ਵੀ ਭਾਰਤੀ ਟੀਮ ‘ਚ ਸ਼ਾਮਲ ਸਨ ਪਰ ਉਹਨਾਂ ਸੁਮਿਤ ਨਾਗਲ ਨਾਲ ਜੋੜੀ ਬਣਾਉਣ ‘ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਖ਼ੁਦ ਨੂੰ ਇਹਨਾਂ ਖੇਡਾਂ ਤੋਂ ਹਟਾ ਲਿਆ ਸੀ ਬੋਪੰਨਾ ਨੇ ਆਪਣੇ ਫੈਸਲੇ ਨੂੰ ਸਹੀ ਸਾਬਤ ਕੀਤਾ ਅਤੇ ਦਿਵਿਜ ਨਾਲ ਖ਼ਿਤਾਬ ਜਿੱਤਿਆ। (Asiad Games)