Patiala News: ਬੰਬ ਲਾਂਚਰਾਂ ਦੀ ਗਿਣਤੀ ਨੌ ਦੇ ਕਰੀਬ
- ਪੁਲਿਸ ਇਹਨਾਂ ਬੰਬ ਲਾਚਰਾ ਨੂੰ ਈ ਰਿਕਸ਼ੇ ਵਿੱਚ ਹੀ ਲੈ ਕੇ ਗਈ
Patiala News: ਪਟਿਆਲਾ (ਖੁਸਵੀਰ ਸਿੰਘ ਤੂਰ)। ਪਟਿਆਲਾ ਦੇ ਰਾਜਪੁਰਾ ਰੋਡ ਤੇ 9 ਦੇ ਕਰੀਬ ਬੰਬ ਲਾਂਚਰ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਇਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਰਾਜਪੁਰਾ ਰੋਡ ਤੇ ਸਥਿਤ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਨੇੜੇ ਖਾਲੀ ਪਈ ਜਗ੍ਹਾ ਤੇ ਇਹ ਬੰਬ ਲਾਚਰ ਪਏ ਸਨ। ਇਸ ਸਬੰਧੀ ਕਿਸੇ ਵੱਲੋਂ ਥਾਣਾ ਲਹੌਰੀ ਗੇਟ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਜਿਸ ਤੋਂ ਬਾਅਦ ਪੁਲਿਸ ਦੀ ਟੀਮ ਮੌਕੇ ਤੇ ਪੁੱਜੀ ਅਤੇ ਇਹਨਾਂ ਬੰਬ ਲਾਂਚਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ । ਇਸ ਮੌਕੇ ਇਸ ਮੌਕੇ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇਹਨਾਂ ਦੀ ਜਾਂਚ ਲਈ ਬੰਬ ਸ਼ਕਾਇਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਦੇਖੇਗਾ ਕੀ ਇਹ ਚਲਦੀ ਅਵਸਥਾ ਵਿੱਚ ਹਨ ਜਾਂ ਖਰਾਬ ਹਨ। ਇਸ ਦੌਰਾਨ ਵੱਡੀ ਗੱਲ ਇਹ ਦੇਖੀ ਗਈ ਕਿ ਪੁਲਿਸ ਇਨਾ ਬੰਬ ਲਾਜਰਾਂ ਨੂੰ ਕਿਸੇ ਗੱਡੀ ਵਿੱਚੋਂ ਜਾਣ ਦੀ ਥਾਂ ਇੱਕ ਈ ਰਿਕਸ਼ੇ ਵਿੱਚ ਹੀ ਇਥੋਂ ਲੈ ਕੇ ਗਈ। ਦੱਸੋ ਯੋਗ ਹੈ ਕਿ ਨੇੜੇ ਹੀ ਕਬਾੜੀਆਂ ਦੀਆਂ ਦੁਕਾਨਾਂ ਹਨ ਹੋ ਸਕਦਾ ਹੈ ਕਿ ਕਬਾੜੀਆਂ ਵੱਲੋਂ ਲਿਆਂਦੇ ਹੋਣ ਅਤੇ ਇੱਥੇ ਲਾਵਾਰਸ ਥਾਂ ਤੇ ਸੁੱਟ ਦਿੱਤੇ ਗਏ ਹੋਣ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Patiala News