ਨਸ਼ੇ ਦੀ ਜਕੜ ’ਚ ਬਾਲੀਵੁੱਡ

ਨਸ਼ੇ ਦੀ ਜਕੜ ’ਚ ਬਾਲੀਵੁੱਡ

ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਨੂੰ ਬੀਤੇ ਦਿਨੀਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਉਨ੍ਹਾਂ ਨੂੰ ਰੱਖਣ ਦੇ ਗੰਭੀਰ ਦੋਸ਼ਾਂ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਗ੍ਰਿਫ਼ਤਾਰ ਕੀਤਾ ਇਸ ਮਾਮਲੇ ’ਚ ਪਹਿਲਾਂ ਵੀ ਕਈ ਵਾਰ ਬਾਲੀਵੁੱਡ ਦੀਆਂ ਤਾਰਾਂ ਨਸ਼ੇ ਦੇ ਸੌਦਾਗਰਾਂ ਨਾਲ ਜੁੜੀਆਂ ਹਨ ਬਾਲੀਵੁੱਡ ਦੇ ਕਈ ਕਲਾਕਾਰ ਡਰੱਗ ਵਰਤੋਂ ਅਤੇ ਉਨ੍ਹਾਂ ਨੂੰ ਰੱਖਣ ਦੇ ਦੋਸ਼ਾਂ ’ਚ ਕੇਸ ਭੁਗਤ ਰਹੇ ਹਨ ਨੌਜਵਾਨ ਆਰੀਅਨ ਵੀ ਨਸ਼ੇ ਸੌਦਾਗਰਾਂ ਅਤੇ ਸਿੰਡੀਕੇਟ ਦੇ ਜਾਲ ’ਚ ਫਸ ਗਿਆ ਹੈ, ਇਹ ਆਪਣੇ-ਆਪ ’ਚ ਬੇਹੱਦ ਗੰਭੀਰ ਮਾਮਲਾ ਹੈ

ਇਸ ਮਾਮਲੇ ਨਾਲ ਇਸ ਵੀ ਖੁਲਾਸਾ ਹੋਇਆ ਹੈ ਕਿ ਨਸ਼ੇ ਦੇ ਸੌਦਾਗਰਾਂ ਦੀ ਪਹੁੰਚ ਬਾਲੀਵੁੱਡ ਸਟਾਰ ਦੇ ਬੱਚਿਆਂ ਤੱਕ ਹੋ ਚੁੱਕੀ ਹੈ ਆਰੀਅਨ ਜਰੀਏ ਸਮੁੱਚੇ ਬਾਲੀਵੁੱਡ ’ਤੇ ਨਸ਼ੇ ਦਾ ਕਲੰਕ ਨਹੀਂ ਥੋਪਿਆ ਜਾ ਸਕਦਾ, ਪਰ ਇਹ ਵੀ ਬਾਲੀਵੁੱਡ ਦਾ ਹੀ ਇੱਕ ਸੰਵੇਦਨਸ਼ੀਲ ਮਾਮਲਾ ਹੈ ਆਰੀਅਨ ਤੋਂ ਸ਼ਾਹਰੁਖ ਖਾਨ ਦੀ ਸ਼ਖ਼ਸੀਅਤ ਜੁਦਾ ਨਹੀਂ ਕੀਤੀ ਜਾ ਸਕਦੀ

ਸੁਸ਼ਾਂਤ ਸਿੰਘ ਰਾਜਪੂਤ ਦੇ ਕਥਿਤ ਖੁਦਕੁਸ਼ੀ ਮਾਮਲੇ ’ਚ ਇਹ ਗੱਲ ਸਿੱਧ ਹੋ ਗਈ ਸੀ ਕਿ ਪੂਰਾ ਬਾਲੀਵੁੱਡ ਨਸ਼ੇ ਦੀ ਚਪੇਟ ’ਚ ਹੈ, ਤਾਜ਼ਾ ਮਾਮਲੇ ’ਚ ਇਹ ਤੱਥ ਹੋਰ ਪੁਸ਼ਟ ਹੋਇਆ ਹੈ ਸ਼ਾਹਰੁਖ ਖਾਨ ਨੂੰ ਬਾਲੀਵੁੱਡ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ, ਜਦੋਂ ਬਾਦਾਸ਼ਾਹ ਆਪਣੀ ਹੀ ਔਲਾਦ ਦਾ ਮਾਰਗਦਰਸ਼ਨ ਨਹੀਂ ਕਰ ਸਕਿਆ, ਤਾਂ ਸਮਾਜ ਦਾ ਕੀ ਮਾਰਗਦਰਸ਼ਨ ਕਰੇਗਾ?

ਫ਼ਿਲਮੀ ਦੁਨੀਆ ਬਾਹਰੋਂ ਜਿੰਨੀ ਚਕਾਚੌਂਧ ਅਤੇ ਗਲੈਮਰਸ ਲੱਗਦੀ ਹੈ ਅੰਦਰੋਂ ਓਨੀ ਹੀ ਕਾਲੀ ਅਤੇ ਵੀਰਾਨ ਹੁੰਦੀ ਹੈ ਨਸ਼ਾ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਹਮੇਸ਼ਾ ਤੋਂ ਬਾਲੀਵੁੱਡ ਹਾਲੀਵੁੱਡ ਦੇ ਸਿਤਾਰਿਆਂ ’ਤੇ ਹਾਵੀ ਰਿਹਾ ਹੈ ਅਕਸਰ ਸਾਨੂੰ ਕਈ ਕਹਾਣੀਆਂ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ ਕਿ ਬਾਲੀਵੁੱਡ ਜਾਂ ਹਾਲੀਵੁੱਡ ਦੇ ਇਸ ਕਲਾਕਾਰ ਨੂੰ ਡਰੱਗ ਦੀ ਲੱਤ ਹੈ ਪਿਛਲੇ ਕਈ ਸਾਲਾਂ ਤੋਂ ਨਸ਼ੀਲੇ ਪਦਾਰਥਾਂ ਦੀ ਜਾਂਚ ’ਚ ਵਾਰ-ਵਾਰ ਬਾਲੀਵੁੱਡ ਹਸਤੀਆਂ ਦਾ ਨਾਂਅ ਆਉਂਦਾ ਰਿਹਾ ਹੈ ਇੱਕ ਸਾਲ ਪਹਿਲਾਂ ਸੁਸ਼ਾਂਤ ਰਾਜਪੂਤ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ ’ਚ ਵੀ ਕਈ ਖੁਲਾਸੇ ਹੋਏ ਇਸ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਜਾਂਚ ਦੌਰਾਨ ਲਗਾਤਾਰ ਬਾਲੀਵੁੱਡ ਨਾਲ ਜੁੜੀਆਂ ਤਾਰਾਂ ਸਾਹਮਣੇ ਆਈਆਂ ਨਸ਼ੀਲੇ ਪਦਾਰਥਾਂ ਦੇ ਇਸਤੇਮਾਲ ਅਤੇ ਲੈਣ-ਦੇਣ ਮਾਮਲੇ ’ਚ ਕਈ ਵੱਡੀਆਂ ਅਭਿਨੇਤਰੀਆਂ ਦੇ ਨਾਂਅ ਸਾਹਮਣੇ ਆ ਚੁੱਕੇ ਹਨ, ਜੋ ਹੈਰਾਨ ਕਰਨ ਵਾਲੇ ਹਨ

ਸੁਸ਼ਾਂਤ ਰਾਜਪੂਤ ਮਾਮਲੇ ਦੀ ਸੀਬੀਆਈ ਜਾਂਚ ਦੌਰਾਨ ਅਭਿਨੇਤਰੀ ਰੀਆ ਚੱਕਰਵਰਤੀ ਦੀਆਂ ਤਾਰਾਂ ਨਸ਼ੀਲੇ ਪਦਾਰਥਾਂ ਤਸਕਰਾਂ ਨਾਲ ਜੁੜੀਆਂ ਮਿਲੀਆਂ ਮਾਮਲੇ ਦੀ ਮੁੱਖ ਮੁਲਜ਼ਮ ਰਹੀ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਨੇ ਸਵੀਕਾਰ ਕੀਤਾ ਕਿ ਉਸ ਨੇ ਆਪਣੀ ਭੈਣ ਰੀਆ ਲਈ ਨਸ਼ੀਲਾ ਪਦਾਰਥ ਖਰੀਦਿਆ ਸੀ ਨਾਲ ਹੀ ਐਨਸੀਬੀ ਨੇ ਦੱਸਿਆ ਸੀ ਕਿ ਪੁੱਛਗਿੱਛ ਤੋਂ ਬਾਅਦ ਰੀਆ ਨੇ ਬਾਲੀਵੁੱਡ ਦੇ ਕਰੀਬ 25 ਲੋਕਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਸੀ ਜਿਸ ’ਚ ਕਈ ਵੱਡੇ ਸਿਤਾਰੇ ਵੀ ਸ਼ਾਮਲ ਸਨ ਰੀਆ ਨੇ ਇਸ ਗੱਲ ਨੂੰ ਵੀ ਸਵੀਕਾਰਿਆ ਸੀ ਕਿ ਉਹ ਖੁਦ ਨਸ਼ੀਲੇ ਪਦਾਰਥ ਲੈਂਦੀ ਸੀ ਰੀਆ ਨੂੰ ਇਸ ਮਾਮਲੇ ’ਚ ਜੇਲ੍ਹ ਵੀ ਜਾਣਾ ਪਿਆ ਸੀ

ਬਾਲੀਵੁੱਡ ’ਚ ਨਸ਼ੇ ਦੀ ਖੇਡ ਕਿੰਨੀ ਵੱਡੀ ਹੈ? ਇਸ ਬਾਰੇ ਗੱਲਾਂ ਤਾਂ ਸਾਰੇ ਕਰਦੇ ਹਨ, ਪਰ ਖੁੱਲ੍ਹ ਕੇ ਕੋਈ ਇਸ ਖਿਲਾਫ਼ ਆਵਾਜ਼ ਨਹੀਂ ਉਠਾਉਂਦਾ ਸੁਸ਼ਾਂਤ ਮੌਤ ਮਾਮਲੇ ਦੀ ਜਾਂਚ ਵਿਚ ਜਿਸ ਤਰ੍ਹਾਂ ਡਰੱਗ ਐਂਗਲ ’ਤੇ ਵੱਡੇ ਖੁਲਾਸੇ ਹੋਏ ਸਨ ਉਹ ਹੈਰਾਨ ਕਰਨ ਵਾਲੇ ਸਨ ਤਾਜ਼ਾ ਮਾਮਲਾ ਸ਼ਾਹਰੁਖ ਖਾਨ ਦੇ ਬੇਟੇ ਦਾ ਹੈ ਪਰ ਇਹ ਪਹਿਲੀ ਵਾਰ ਨਹੀਂ ਹੈ ਬਾਲੀਵੁੱਡ ’ਚ ਫਿਲਮੀ ਸਟਾਰ ਦੇ ਡਰੱਗ ਇਸਤੇਮਾਲ ਕਰਨ ਦੀ ਗੱਲ ਪਹਿਲਾਂ ਵੀ ਸਾਹਮਣੇ ਆ ਚੁੱਕੀ ਹੈ ਅਤੇ ਹਰ ਵਾਰ ਦੋ-ਚਾਰ ਦਿਨ ਦੇ ਰੌਲੇ-ਰੱਪੇ ਤੋਂ ਬਾਅਦ ਮਾਮਲਾ ਠੰਢੇ ਬਸਤੇ ’ਚ ਪਾ ਦਿੱਤਾ ਜਾਂਦਾ ਹੈ ਆਰੀਅਨ ਵਰਗੇ ਅਣਗਿਣਤ ਨੌਜਵਾਨ ਦੇਸ਼ ਦੇ ਕਾਲਜਾਂ, ਯੂਨੀਵਰਸਿਟੀਆਂ, ਆਈਆਈਟੀ, ਲਾਅ ਸਕੂਲ ਆਦਿ ਸਿੱਖਿਆ ਸੰਸਥਾਨਾਂ ’ਚ ਚਰਸ, ਗਾਂਜਾ, ਭੰਗ, ਕੋਕੀਨ ਆਦਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਆਮ ਜਿਹਾ ਚਲਣ ਹੋ ਗਿਆ ਹੈ ਨੌਜਵਾਨ ਖੋਖਲੇ ਹੋ ਰਹੇ ਹਨ

ਸਾਡੀਆਂ ਨੌਜਵਾਨ ਪੀੜ੍ਹੀਆਂ ਬਰਬਾਦ ਹੋ ਰਹੀਆਂ ਹਨ ਕਈ ਨਸ਼ੀਲੇ ਪਦਾਰਥ ਤਾਂ ਬੇਹੱਦ ਮਹਿੰਗੇ ਹੁੰਦੇ ਹਨ ਅਤੇ ਖੁੱਲ੍ਹੇਆਮ ਬਜ਼ਾਰ ’ਚ ਵੇਚਣਾ ਵੀ ਗੈਰ-ਕਾਨੂੰਨੀ ਹੈ, ਲਿਹਾਜ਼ਾ ਗੰਭੀਰ ਸਵਾਲ ਹੈ ਕਿ ਨੌਜਵਾਨਾਂ ਤੱਕ ਨਸ਼ੇ ਦੀ ਸਪਲਾਈ ਕੌਣ ਕਰ ਰਹੇ ਹਨ? ਬੇਸ਼ੱਕ ਵਿਸ਼ੇਸ਼ ਪੁਲਿਸ ਅਤੇ ਐਨਸੀਬੀ ਤੱਕ ਇਨ੍ਹਾਂ ਨਸ਼ੇੜੀ ਪੀੜ੍ਹੀਆਂ ਦੀਆਂ ਜਾਣਕਾਰੀਆਂ ਜ਼ਰੂਰ ਹੋਣਗੀਆਂ, ਪਰ ਕਦੇ-ਕਦਾਈਂ ਖ਼ਬਰ ਆਉਂਦੀ ਹੈ, ਤਾਂ ਬਾਲੀਵੁੱਡ ਅਤੇ ਟੀਵੀ ਸੀਰੀਅਲ ਵਾਲਿਆਂ ਦੀਆਂ ਸੁਰਖੀਆਂ ਬਣਦੀਆਂ ਹਨ ਮੰਨੋ ਉੱਥੇ ਨਸ਼ੇ ਦੇ ਤਮਾਮ ਸਰੋਤ ਹਾਜ਼ਰ ਹਨ ਇਹ ਵੀ ਅਧੂਰਾ ਸੱਚ ਹੈ
ਨਸ਼ੇ ਦੀਆਂ ਬੰਦਰਗਾਹਾਂ ਕਿਤੇ ਹੋਰ ਹਨ, ਜਿੱਥੇ ਢੇਰਾਂ ਨਸ਼ੀਲੇ ਪਦਾਰਥ ਹੋਣਗੇ ਅਤੇ ਉੱਥੋਂ ਤਸਕਰੀ, ਦਲਾਲੀ ਕੀਤੀ ਜਾਂਦੀ ਹੋਵੇਗੀ! ਐਨਸੀਬੀ ਨੂੰ ਅਜਿਹੇ ਚੱਕਰਵਿਊ ਤੋੜਨੇ ਚਾਹੀਦੇ ਹਨ ਅੰਤਰਰਾਸ਼ਟਰੀ ਏਜੰਸੀਆਂ ਦੇ ਨਾਲ ਤਾਲਮੇਲ, ਗਠਜੋੜ ਕੀਤੇ ਜਾ ਸਕਦੇ ਹਨ

ਬਾਲੀਵੁੱਡ ਲਈ ਵੀ ਇੱਕ ਨਿਸ਼ਚਿਤ ਵਿਹਾਰ ਜਾਬਤਾ ਬਣਨਾ ਚਾਹੀਦਾ ਕਿ ਸ਼ੂਟਿੰਗ ਤੋਂ ਪਹਿਲਾਂ ਜਾਂਚ ਕੀਤੀ ਜਾਵੇ ਕਿ ਕਿਸੇ ਨਸ਼ੇ ਦਾ ਸੇਵਨ ਕੀਤਾ ਹੈ ਜਾਂ ਨਹੀਂ ਜੇਕਰ ਨਸ਼ੇ ਦੀ ਪੁਸ਼ਟੀ ਹੁੰਦੀ ਹੈ, ਤਾਂ ਕਲਾਕਾਰ ਜਾਂ ਡਾਇਰੈਕਟਰ ’ਤੇ ਸੰਕੇਤਿਕ ਪਾਬੰਦੀ ਦੀ ਸਜਾ ਹੋਣੀ ਚਾਹੀਦੀ ਹੈ ਅਜਿਹੀ ਰੈਗੂਲੇਟਰੀ ਖੁਦ ਬਾਲੀਵੁੱਡ ਹੀ ਤੈਅ ਕਰੇ ਬਾਲੀਵੁੱਡ ਹੀ ਨਹੀਂ ਦੇਸ਼ ਭਰ ’ਚ ਡਰੱਗ ਸਿੰਡੀਕੇਟ ਦਾ ਜਾਲ ਫੈਲਿਆ ਹੋਇਆ ਹੈ ਦੇਸ਼ ਦੇ ਲਗਭਗ ਹਰ ਛੋਟੇ-ਵੱਡੇ ਸ਼ਹਿਰ ’ਚ ਕੁਝ ਨਸ਼ਾ ਤਸਕਰ ਬੇਖੌਫ਼ ਹੋ ਕੇ ਨਸ਼ਾ ਵੇਚਦੇ ਹਨ ਇਨ੍ਹਾਂ ਲੋਕਾਂ ਨੂੰ ਕਿਸੇ ਨਾ ਕਿਸੇ ਦੀ ਸੁਰੱਖਿਆ ਪ੍ਰਾਪਤ ਹੁੰਦੀ ਹੈ ਜਿਸ ਦੇ ਦਮ ’ਤੇ ਇਹ ਬੇਧੜਕ ਹੋ ਕੇ ਕੰਮ ਕਰਦੇ ਹਨ ਅਜਿਹੇ ਲੋਕਾਂ ਦੀ ਜਾਣਕਾਰੀ ਪੁਲਿਸ ਨੂੰ ਵੀ ਹੈ, ਪਰ ਫ਼ਿਰ ਵੀ ਉਹ ਇਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕਰਦੇ ਨਸ਼ੇ ਦੇ ਚੁੰਗਲ ’ਚ ਹਰ ਵਰਗ ਦੇ ਲੋਕ ਹਨ ਨਸ਼ਾ ਅਸਾਨੀ ਨਾਲ ਮਿਲ ਰਿਹਾ ਹੈ

ਇਸ ਲਈ ਲੋਕ ਇਸ ਦੀ ਵਰਤੋਂ ਕਰਦੇ ਹਨ ਪਹਿਲਾਂ ਇਹ ਸ਼ੌਂਕ ਹੁੰਦਾ ਹੈ ਪਰ ਬਾਅਦ ’ਚ ਇਹ ਆਦਤ ਬਣ ਜਾਂਦੀ ਹੈ ਸਮੇਂ ਦੀ ਮੰਗ ਹੈ ਕਿ ਨਸ਼ੇ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇ, ਤਾਂ ਕਿ ਇਹ ਆਪਣੀਆਂ ਜੜ੍ਹਾਂ ਨੂੰ ਹੋਰ ਨਾ ਫੈਲਾ ਸਕੇ ਸਾਰੇ ਸਕੂਲ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਕੂਲ ’ਚ ਬੱਚਿਆਂ ਨੂੰ ਨਸ਼ੇ ਦੇ ਬੁਰੇ ਪ੍ਰਭਾਵ ਬਾਰੇ ਰੈਗੂਲਰ ਜਾਣਕਾਰੀ ਦੇਣ ਸਾਡੇ ਧਾਰਮਿਕ ਆਗੂਆਂ ਨੂੰ ਵੀ ਚਾਹੀਦਾ ਕਿ ਉਹ ਨਸ਼ੇ ਖਿਲਾਫ਼ ਚਲਾਈਆਂ ਜਾ ਰਹੀਆਂ ਮੁਹਿੰਮਾਂ ’ਚ ਆਪਣਾ ਯੋਗਦਾਨ ਜ਼ਰੂਰ ਦੇਣ ਸੋਚ ਬਦਲਣ ਦੀ ਲੋੜ ਹੈ ਸ਼ਰਾਬ ਪੀਣਾ ਇੱਕ ਸਟੇਟਸ ਸਿੰਬਲ ਬਣਦਾ ਜਾ ਰਿਹਾ ਹੈ ਕਾਨੂੰਨ ’ਚ ਵੀ ਬਦਲਾਅ ਦੀ ਜ਼ਰੂਰਤ ਹੈ

ਭਾਰਤ ’ਚ ਨਸ਼ੇ ਦੇ ਨਾਸੂਰ ਨਾਲ ਜਖ਼ਮੀ ਪਰਿਵਾਰਾਂ ਦਾ ਹਿਸਾਬ ਲਾਉਣ ਬੈਠੀਏ ਤਾਂ ਅੰਕੜੇ ਸਾਨੂੰ ਰੁਆ ਦੇਣ ਵਾਲੇ ਹਨ ਭਾਰਤ ਦੀ 30 ਫੀਸਦੀ ਅਬਾਦੀ ਨਸ਼ੇ ਦੀ ਦਲਦਲ ’ਚ ਫਸੀ ਹੋਈ ਹੈ, ਉੱਥੇ ਵਿਸ਼ਵ ’ਚ ਇਹ ਕੁੱਲ ਫੀਸਦੀ 38.3 ਹੈ ਨਸ਼ੇ ਦੇ ਉਮੜਦੇ ਇਸ ਜੰਜਾਲ ਨੂੰ ਹੁਣ ਅਣਦੇਖਿਆ ਨਹੀਂ ਕੀਤਾ ਜਾ ਸਕਦਾ, ਜਦੋਂ ਇਹ ਸਾਡੀ ਨਵੀਂ ਪੀੜ੍ਹੀ ਨੂੰ ਨਿਗਲ ਰਿਹਾ ਹੋਵੇ ਨੌਜਵਾਨ ਵਰਗ ਨਸ਼ੇ ਦੀ ਜਕੜ ਤੋਂ ਬਚਾਉਣਾ ਸਰਕਾਰ ਦਾ ਫ਼ਰਜ਼ ਹੈ ਆਰੀਅਨ ਮਾਮਲੇ ’ਚ ਏਜੰਸੀਆਂ ਨੂੰ ਇਮਾਨਦਾਰੀ ਅਤੇ ਨਿਰਪੱਖ ਤਰੀਕੇ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਕਿ ਸਮਾਜ ਲਈ ਇੱਕ ਉਦਾਹਰਨ ਬਣ ਸਕੇ

ਰਾਜੇਸ਼ ਮਾਹੇਸ਼ਵਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ