Punjabi University ਵਿਖੇ ਇਸਾਰਿਆਂ ਦੀ ਭਾਸ਼ਾ ’ਚ ਵਿਖਾਈ ਬਾਲੀਵੁੱਡ ਫਿਲਮ

Movie 83

Punjabi University : ਸਮੁੱਚੇ ਉੱਤਰੀ ਭਾਰਤ ਤੋਂ 800 ਦੇ ਕਰੀਬ ਵਿਸ਼ੇਸ਼ ਲੋੜਾਂ ਵਾਲੇ ਲੋਕ ਆਏ ਫਿਲਮ 

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਦੇਖਣ ਸਮਝਣ ਦੀ ਵੱਖਰੀ ਸਮਝ ਅਤੇ ਸਮਰੱਥਾ ਰੱਖਣ ਵਾਲੇ ਜੀਆਂ ਦੀ ਵਿਸ਼ੇਸ਼ ਸਹੂਲਤ ਅਤੇ ਮਨੋਰੰਜਕ ਲੋੜਾਂ ਦੀ ਪੂਰਤੀ ਲਈ ਪੰਜਾਬੀ ਯੂਨੀਵਰਸਿਟੀ (Punjabi University) ਵਿਖੇ ਪ੍ਰਸਿੱਧ ਬਾਲੀਵੁੱਡ ਫਿਲਮ ‘83’ (Movie 83) ਦਾ ਇੱਕ ਵਿਸ਼ੇਸ਼ ਸ਼ੋਅ ਭਾਰਤ ਵਿੱਚ ਵਰਤੀ ਜਾਂਦੀ ਇਸਾਰਿਆਂ ਦੀ ਭਾਸ਼ਾ ‘ਇੰਡੀਅਨ ਸਾਈਨ ਲੈਂਗੂਏਜ’ ਰਾਹੀਂ ਵਿਖਾਇਆ ਗਿਆ।

ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਲਈ ਰੋਜ਼ਾਨਾ ਖਬਰਾਂ ਅਤੇ ਮਨੋਰੰਜਕ ਸਮੱਗਰੀ ਮੁਹੱਈਆ ਕਰਵਾਉਣ ਵਾਲੀ ਕੰਪਨੀ ਆਈ. ਐੱਸ. ਐੱਚ. ਨਿਊਜ ਵੱਲੋਂ ਤਿਆਰ ਇਸ ਫਿਲਮ ਨੂੰ ਪਟਿਆਲਾ ਐਸੋੋੋਸੀਏਸਨ ਆਫ ਡੈੱਫ (ਪੀ.ਏ.ਡੀ.) ਤੋਂ ਇਲਾਵਾ ਯੂਨੀਵਰਸਿਟੀ ਵਿਖੇ ਸਥਿਤ ਸੈਂਟਰ ਫਾਰ ਐਂਪਾਵਰਮੈਂਟ ਆਫ ਪਰਸਨਜ ਵਿਦ ਡਿਸੇਬਲਿਟੀਜ ਅਤੇ ਐਜੂਕੇਸਨਲ ਮਲਟੀਮੀਡੀਆ ਸੈਂਟਰ ਦੇ ਸਹਿਯੋਗ ਨਾਲ ਵਿਖਾਇਆ ਗਿਆ। ਇਸ ਸ਼ੋਅ ਦੇ ਆਯੋਜਨ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਵੀ ਯੋਗਦਾਨ ਰਿਹਾ। ਇਸ ਸ਼ੋਅ ਨੂੰ ਵੇਖਣ ਲਈ ਸਮੁੱਚੇ ਉੱਤਰੀ ਭਾਰਤ ਦੀਆਂ ਵੱਖ-ਵੱਖ ਥਾਵਾਂ ਤੋਂ 800 ਦੇ ਕਰੀਬ ਸੁਣਨ ਅਤੇ ਬੋਲਣ ਸੰਬੰਧੀ ਵਿਸ਼ੇਸ਼ ਲੋੜਾਂ ਵਾਲੇ ਲੋਕ ਪੁੱਜੇ।

ਡਿਪਟੀ ਕਮਿਸ਼ਨਰ ਸਾਕਸੀ ਸਾਹਨੀ ਮੁੱਖ ਮਹਿਮਾਨ ਵਜੋਂ ਪੁੱਜੇ 

ਪਟਿਆਲਾ ਤੋਂ ਡਿਪਟੀ ਕਮਿਸਨਰ ਸਾਕਸੀ ਸਾਹਨੀ ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਜਦੋਂ ਕਿ ਵਿਸੇਸ ਮਹਿਮਾਨਾਂ ਵਿੱਚ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ, ਵਾਈਸ ਚਾਂਸਲਰ ਪ੍ਰੋ. ਅਰਵਿੰਦ, ਵਧੀਕ ਡਿਪਟੀ ਕਮਿਸਨਰ ਗੁਰਪ੍ਰੀਤ ਸਿੰਘ ਥਿੰਦ, ਜ਼ਿਲ੍ਹਾ ਸਮਾਜਿਕ ਸਿੱਖਿਆ ਅਫਸਰ ਜੋਬਨਪ੍ਰੀਤ ਕੌਰ, ਸੈਂਟਰ ਫਾਰ ਐਂਪਾਵਰਮੈਂਟ ਆਫ ਪਰਸਨਜ ਵਿਦ ਡਿਸੇਬਲਿਟੀਜ ਦੇ ਕੋਆਰਡੀਨੇਟਰ ਡਾ. ਕਿਰਨ, ਪੀ.ਏ.ਡੀ. ਦੇ ਪ੍ਰੈਜੀਡੈਂਟ ਜਗਦੀਪ ਸਿੰਘ ਆਦਿ ਸ਼ਾਮਲ ਸਨ। Movie 83

ਹਾਜ਼ਰ ਅਹਿਮ ਸਖਸੀਅਤਾਂ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ

ਸਮੂਹ ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਪਸੰਦ ਕੀਤਾ ਗਿਆ। ਹਾਜ਼ਰ ਅਹਿਮ ਸਖਸੀਅਤਾਂ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।
ਪਟਿਆਲਾ ਐਸੋਸੀਏਸਨ ਆਫ ਡੈੱਫ ਦੇ ਪ੍ਰਧਾਨ ਜਗਦੀਪ ਸਿੰਘ ਨੇ ਆਪਣੀ ਇਸਾਰਿਆਂ ਦੀ ਭਾਸਾ ਵਰਤਦੇ ਹੋਏ ਕਿਹਾ ਕਿ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਲਈ ਮਨੋਰੰਜਨ ਦੇ ਖੇਤਰ ਵਿੱਚ ਇਸ ਤਰ੍ਹਾਂ ਦਾ ਢੁਕਵਾਂ ਪ੍ਰਬੰਧ ਪੈਦਾ ਹੋਣ ਦੇ ਹੀਲੇ ਬਣ ਰਹੇ ਹਨ।

ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਉਨ੍ਹਾਂ ਅੰਦਰ ਸਵੈ-ਵਿਸਵਾਸ ਅਤੇ ਬਰਾਬਰੀ ਵਾਲੇ ਭਾਵ ਜਾਗਦੇ ਹਨ। ਈ. ਐੱਮ. ਆਰ. ਸੀ. ਦੇ ਡਾਇਰੈਕਟਰ ਦਲਜੀਤ ਅਮੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਵਿਸੇਸ ਸਮਰਥਾ ਅਤੇ ਲੋੜਾਂ ਵਾਲੇ ਜੀਆਂ ਲਈ ਜਿੱਥੇ ਰੁਜ਼ਗਾਰ ਜਾਂ ਆਮਦਨ ਦੇ ਹੋਰ ਸਰੋਤਾਂ ਬਾਰੇ ਯਕੀਨੀ ਬਣਾਉਣਾ ਸਮਾਜ ਦਾ ਫਰਜ ਹੈ ਉੱਥੇ ਹੀ ਇਨ੍ਹਾਂ ਲਈ ਹਰ ਤਰ੍ਹਾਂ ਦੇ ਗਿਆਨ ਅਤੇ ਕਲਾ ਦਾ ਪ੍ਰਬੰਧਨ ਕਰਨਾ ਵੀ ਸਾਡੀ ਸਭ ਦੀ ਜਿੰਮੇਵਾਰੀ ਹੈ।

ਪੰਜਾਬੀ ਯੂਨੀਵਰਸਿਟੀ ਵਿਖੇ ਇਸਰਿਆਂ ਦੀ ਭਾਸ਼ਾ ਵਿੱਚ ਵਿਖਾਈ ਬਾਲੀਵੁੱਡ ਫਿਲਮ ਦੇ ਵੱਖ-ਵੱਖ ਦ੍ਰਿਸ਼।

Punjabi University :

ਪੰਜਾਬੀ ਯੂਨੀਵਰਸਿਟੀ ਵਿਖੇ ਇਸ ਦਿਸ਼ਾ ਵਿੱਚ ਨਿਰੰਤਰ ਕਾਰਜ ਹੋ ਰਿਹਾ ਹੈ। ਫਿਲਮ ਦੇ ਹਵਾਲੇ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਦਮ ਸਿਰਫ ਇਸ ਵਿਸ਼ੇਸ਼ ਵਰਗ ਲਈ ਹੀ ਲਾਹੇਵੰਦ ਨਹੀਂ ਹੈ ਬਲਕਿ ਆਮ ਲੋਕ ਵੀ ਜਦੋਂ ਇਸ ਸੰਕੇਤ ਭਾਸ਼ ਦੀ ਮਿਲਾਵਟ ਵਾਲੀ ਫਿਲਮ ਨੂੰ ਵੇਖਣਗੇ ਤਾਂ ਉਨ੍ਹਾਂ ਲਈ ਵੀ ਇਹ ਵਸੀਹ ਅਰਥਾਂ ਵਿੱਚ ਦਿ੍ਰਸਮਾਨ ਹੋਵੇਗੀ।

ਪੰਜਾਬੀ ਯੂਨੀਵਰਸਿਟੀ ਵਿਚਲੇ ਇਸ ਸ਼ੋਅ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ : ਮਾਨਸੀ

ਉਨ੍ਹਾਂ ਦੱਸਿਆ ਕਿ ਈ. ਐੱਮ. ਆਰ. ਸੀ. ਵੱਲੋਂ ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਜੀਆਂ ਦੀ ਸਾਰੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਬਕਾਇਦਾ ਸੁਹਿਰਦਤਾ ਨਾਲ ਕਾਰਜ ਕੀਤਾ ਜਾ ਰਿਹਾ ਹੈ ਜਿਸ ਤਹਿਤ ਪਿਛਲੇ ਲੰਬੇ ਸਮੇਂ ਤੋਂ ਇੱਥੇ ਹੁੰਦੇ ਸਾਰੇ ਪ੍ਰੋਗਰਾਮਾਂ ਵਿੱਚ ਸੰਕੇਤ ਭਾਸਾ ਅਨੁਵਾਦਕ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਫਿਲਮ ਵਿੱਚ ਸੰਕੇਤ ਭਾਸਾ ਜੋੜਨ ਵਾਲੀ ਟੀਮ ਤੋਂ ਦੋ ਮੈਂਬਰ ਗੌਰਵ ਅਤੇ ਮਾਨਸੀ ਵਿਸ਼ੇਸ਼ ਤੌਰ ਉੱਤੇ ਇਸ ਸ਼ੋਅ ਦੌਰਾਨ ਪੁੱਜੇ।

ਗੌਰਵ ਵੱਲੋਂ ਸੰਕੇਤ ਭਾਸਾ ਰਾਹੀਂ ਦਰਸਕਾਂ ਨੂੰ ਸੰਬੋਧਨ ਕੀਤਾ ਗਿਆ ਜਿਸਦਾ ਕਿ ਮਾਨਸੀ ਵੱਲੋਂ ਹਿੰਦੀ ਭਾਸ਼ਾ ਵਿੱਚ ਤਰਜਮਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵਿਚਲੇ ਇਸ ਸ਼ੋਅ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁੰਬਈ ਬੈਠਿਆਂ ਉਨ੍ਹਾਂ ਲਈ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਸੀ ਕਿ ਇਸ ਤਰ੍ਹਾਂ ਏਨੀ ਵੱਡੀ ਤਾਦਾਦ ਵਿੱਚ ਇਸ ਵਰਗ ਦੇ ਲੋਕ ਇਸ ਫਿਲਮ ਨੂੰ ਵੇਖ ਸਕਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ