ਬਲਾਕ ਅਬੋਹਰ ਦੇੇ ਬਣੇ 35ਵੇਂ ਸਰੀਰਦਾਨੀ
ਅਬੋਹਰ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਸ਼ਰਧਾਲੂ ਪ੍ਰਿੰਸ ਇੰਸਾਂ ਪੁੱਤਰ ਸ੍ਰੀ ਸੋਹਨ ਲਾਲ ਇੰਸਾਂ ਉਮਰ ਕਰੀਬ 40 ਸਾਲ ਨਿਵਾਸੀ ਗਲੀ ਨੰ: 3 ਜੈਨ ਨਗਰੀ, ਅਬੋਹਰ ਦੇ ਦਿਹਾਂਤ ਤੋਂ ਬਾਅਦ ਬਲਾਕ ਅਬੋਹਰ ਦੇ 35ਵੇਂ ਸਰੀਰਦਾਨੀ ਵਜੋਂ ਆਪਣਾ ਨਾਂਅ ਦਰਜ ਕਰਵਾਇਆ। ਜਾਣਕਾਰੀ ਦਿੰਦਿਆਂ ਸਰੀਰਦਾਨੀ ਪ੍ਰਿੰਸ ਇੰਸਾਂ ਦੇ ਪਿਤਾ ਸ੍ਰੀ ਸੋਹਨ ਲਾਲ ਇੰਸਾਂ ਤੇ ਉਨ੍ਹਾਂ ਦੇ ਮਾਤਾ ਜੀ, ਭੈਣ ਆਸ਼ਾ ਇੰਸਾਂ 85 ਮੈਂਬਰ ਪੰਜਾਬ ਨੇ ਦੱਸਿਆ ਕਿ ਬੀਤੀ ਦੇਰ ਰਾਤ ਅਚਾਨਕ ਹੀ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਦਾ ਬੇਟਾ ਪ੍ਰਿੰਸ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ਵਿਚ ਜਾ ਬਿਰਾਜਿਆ। ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਪ੍ਰਿੰਸ ਇੰਸਾਂ ਨੇ ਆਪਣੇ ਜਿਉਂਦੇ ਜੀ ਦਿਹਾਂਤ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰ ਰੱਖਿਆ ਸੀ। (Body Donation)
ਇਸ ਕਰਕੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਗੌਰਮਿੰਟ ਮੈਡੀਕਲ ਕਾਲਜ ਹਨੂੰਮਾਨਗੜ੍ਹ-ਜੰਕਸ਼ਨ ਨੂੰ ਦਾਨ ਕੀਤਾ ਗਿਆ। ਇਸ ਤੋਂ ਪਹਿਲਾਂ ਸਰੀਰਦਾਨੀ ਪ੍ਰਿੰਸ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾਉਣ ਤੋਂ ਬਾਅਦ ਫੁੱਲਾਂ ਨਾਲ ਸਜਾਈ ਗੱਡੀ ’ਚ ਰੱਖਕੇ ਉੁਨ੍ਹਾਂ ਦੀ ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਜ਼ਾਰ ਅਤੇ ਬੱਸ ਅੱਡਾ ਦੇ ਨਜ਼ਦੀਕ ਤੋਂ ਹੁੰਦੀ ਹੋਈ ਅਬੋਹਰ-ਹਨੂੰਮਾਨਗੜ੍ਹ ਰੋਡ ’ਤੇ ਬਣੇ ਓਵਰਬਰਿੱਜ ਦੇ ਨੇੜੇ ਸਮਾਪਤ ਹੋਈ। ਸਰੀਰਦਾਨੀ ਪ੍ਰਿੰਸ ਇੰਸਾਂ ਨੂੰ ਅੰਤਿਮ ਦਿਵਾਇਗੀ ਦੇਣ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਮੈਂਬਰ, ਟਰੈਫਿਕ ਸੰਮਤੀ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਬਲਾਕਾਂ ਤੋਂ ਸੇਵਾਦਾਰ, ਪੰਜਾਬ ਦੇ 85 ਮੈਂਬਰ ਭਾਈ-ਭੈਣ, ਮੋਹਤਵਰ, ਦੋਸਤ, ਮਿੱਤਰ ਪਰਿਵਾਰਕ ਮੈਂਬਰ ਪਿਤਾ ਸੋਹਨ ਲਾਲ ਇੰਸਾਂ। (Body Donation)
ਮਾਤਾ ਆਸ਼ਾ ਇੰਸਾਂ 85 ਮੈਂਬਰ ਭੈਣ, ਸੰਨੀ ਇੰਸਾਂ ਭਰਾ, ਭੈਣਾਂ ਨੀਤੂ ਰਾਣੀ ਪਤਨੀ ਮੁਕੇਸ਼ ਕੁਮਾਰ, ਸੀਮਾ ਰਾਣੀ ਪਤਨੀ ਸੁਖਵੀਰ ਕੁਮਾਰ ਸਮੇਤ ਪਰਿਵਾਰ ਦੇ ਹੋਰ ਮੈਂਬਰ ਤੇ ਰਿਸ਼ਤੇਦਾਰ ਹਾਜ਼ਰ ਸਨ। ਅੰਤਿਮ ਵਿਦਾਇਗੀ ਦੇਣ ਮੌਕੇ ‘ਪ੍ਰਿੰਸ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਤੋਂ ਇਲਾਵਾ ‘ਜਬ ਤੱਕ ਸੁੂਰਜ ਚਾਂਦ ਰਹੇਗਾ, ਪ੍ਰਿੰਸ ਇੰਸਾਂ ਤੇਰਾ ਨਾਮ ਰਹੇਗਾ’ ਨਾਅਰਿਆਂ ਨਾਲ ਸ਼ਹਿਰ ਅਬੋਹਰ ਗੂੰਜ ਉਠਿਆ। ਅੰਤਿਮ ਵਿਦਾਇਗੀ ਮੌਕੇ ਮੌਜ਼ੂਦ ਸਹਿਰ ਦੇ ਪਤਵੰਤਿਆਂ ਵੱਲੋਂ ਡੇਰਾ ਸਰਧਾਲੂਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸ਼ਰਧਾਲੂ ਜੋ ਕਿ ਜਿਉਂਦੇ ਜੀਅ ਤਾਂ ਇਨਸਾਨੀਅਤ ਦੀ ਸੇਵਾ ਕਰਦੇ ਹੀ ਹਨ। (Body Donation)
ਲੋਕ ਸਭਾ ਚੋਣਾਂ 2024: ਪੰਜਾਬ ਦੇ 13 ਹਲਕਿਆਂ ’ਤੇ ਕਿਹੜੀ ਪਾਰਟੀ ਨੇ ਕਿਹੜੇ ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਿਆ,…
ਦਿਹਾਂਤ ਤੋਂ ਬਾਅਦ ਵੀ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮਨੁੱਖਤਾ ਦੀ ਸੇਵਾ ਕਰਨਾ ਆਪਣਾ ਫਰਜ਼ ਸਮਝਦੇ ਹਨ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਪੰਜਾਬ ਦੇ 85 ਮੈਂਬਰਾਂ ਵਿਚ ਗੁਰਚਰਨ ਸਿੰਘ ਇੰਸਾਂ ਰਿਟਾ: ਡੀਈਓ, ਕ੍ਰਿਸ਼ਨ ਲਾਲ ਜੇਈ, ਦੁਲੀ ਚੰਦ ਇੰਸਾਂ, ਸਤੀਸ਼ ਇੰਸਾਂ, ਗੁਰਸੇਵਕ ਸਿੰਘ ਇੰਸਾਂ, ਗੁਰਦੀਪ ਸਿੰਘ ਇੰਸਾਂ, ਸੁਨੀਲ ਇੰਸਾਂ, ਮਦਨ ਲਾਲ ਇੰਸਾਂ, ਰਾਜੀਵ ਟੋਨੀ ਇੰਸਾਂ, ਜਸਵਿੰਦਰ ਸਿੰਘ ਇੰਸਾਂ, ਸੁਭਾਸ਼ ਸੁਖੀਜਾ ਇੰਸਾਂ, ਹਰਦੇਵ ਸਿੰਘ ਇੰਸਾਂ, ਰਾਜੀਵ ਸੋਈ ਇੰਸਾਂ, ਐਡਵੋਕੇਟ ਵਿਵੇਕ ਇੰਸਾਂ, ਬਲਾਕ ਪ੍ਰੇਮੀ ਸੇਵਕ ਅਬੋਹਰ ਸਚਿਨ ਇੰਸਾਂ, 85 ਮੈਂਬਰ ਭੈਣਾਂ ਵਿਚ ਗੁਰਚਰਨ ਕੌਰ ਇੰਸਾਂ ਬਠਿੰਡਾ, ਹਰਜਿੰਦਰ ਕੌਰ ਇੰਸਾਂ, ਰੀਟਾ ਇੰਸਾਂ, ਰਿਚਾ ਇੰਸਾਂ, ਮਮਤਾ ਇੰਸਾਂ, ਕਿਰਨ ਇੰਸਾਂ, ਸੁਰੇਸ ਰਾਣੀ ਇੰਸਾਂ, ਬਲਾਕ ਕਿੱਕਰਖੇੜਾ। (Body Donation)
ਖੂਈਆਂ ਸਰਵਰ, ਆਜਮਵਾਲਾ, ਸੀਤੋਗੁੰਨੋ, ਬੱਲੂਆਣਾ ਬਲਾਕ ਦੇ ਪ੍ਰੇਮੀ ਸੇਵਕ, ਜੋਨਾਂ ਤੇ ਪਿੰਡਾਂ ਦੇ ਪ੍ਰੇਮੀ ਸੇਵਕ, ਕਮੇਟੀਆਂ ਦੇ 15 ਮੈਂਬਰਾਂ ਸ਼ਾਮਲ ਸਨ। ਜਿਕਰਯੋਗ ਹੈ ਕਿ ਸਰੀਰਦਾਨੀ ਪ੍ਰਿੰਸ ਇੰਸਾਂ ਜੋ ਕਿ ਸੇਵਾ ਸੰਮਤੀ ਵਿਚ ਸੇਵਾਦਾਰ ਸਨ, ਉਨ੍ਹਾਂ ਦੇ ਮਾਤਾ ਜੀ ਆਸ਼ਾ ਇੰਸਾਂ ਮੌਜ਼ੂਦਾ 85 ਮੈਂਬਰ ਪੰਜਾਬ ਅਤੇ ਉਨ੍ਹਾਂ ਦੇ ਪਿਤਾ ਸੋਹਨ ਲਾਲ ਇੰਸਾਂ ਵੀ ਕਾਫੀ ਸਾਲਾਂ ਤੱਕ ਟਰੈਫਿਕ ਸੰਮਤੀ ਦੇ ਜਿੰਮੇਵਾਰ ਸੇਵਾਦਾਰ ਦੀ ਸੇਵਾ ਨਿਭਾ ਚੁੱਕੇ ਹਨ। ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨਾ ਬਹੁਤ ਹੀ ਵੱਡਾ ਸ਼ਲਾਘਾਯੋਗ ਕਦਮ ਹੈ। (Body Donation)
ਕਿਉਂਕਿ ਅੱਜ-ਕੱਲ੍ਹ ਡਾਕਟਰੀ ਦਾ ਕੋਰਸ ਕਰਨ ਵਾਲੇ ਲੜਕੇ ਤੇ ਲੜਕੀਆਂ ਮਨੁੱਖ ਨੂੰ ਲੱਗ ਰਹੀਆਂ ਜਾਨਲੇਵਾ ਬਿਮਾਰੀਆਂ ਨੂੰ ਕਾਬੂ ਕਰਨ ਲਈ ਮ੍ਰਿਤਕ ਸਰੀਰਾਂ ’ਤੇ ਖੋਜ ਕਰਦੇ ਹਨ। ਦੂਸਰੇ ਪਾਸੇ ਜਿਥੇ ਪਰਿਵਾਰ ’ਤੇ ਇੰਨਾ ਪਹਾੜ ਜਿੱਡਾ ਦੁੱਖ ਆਇਆ ਹੋਵੇ, ਉਸ ਸਮੇਂ ਦੁੱਖ ਨੂੰ ਭੁੱਲਕੇ ਮਨੁੱਖਤਾ ਦੀ ਸੇਵਾ ਲਈ ਅਜਿਹਾ ਫੈਸਲਾ ਲੈਣਾ ਬਹੁਤ ਹੀ ਹਿੰਮਤ ਭਰਿਆ ਕਦਮ ਕਿਹਾ ਜਾ ਸਕਦਾ। ਜਿੱਥੇ ਉਹ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿਚ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਨ, ਉਥੇ ਉਹ ਪਰਿਵਾਰ ਵੱਲੋਂ ਦੁੱਖ ਦੇ ਸਮੇਂ ਵਿਚ ਵੀ ਕੀਤੀ ਮਾਨਵਤਾ ਦੀ ਸੇਵਾ ਨੂੰ ਸਮਾਜ ਵਾਸਤੇ ਚੰਗੀ ਸੇਧ ਮੰਨਦੇ ਹਨ। (Body Donation)