ਪਿੰਡ ਬਖਸ਼ੀ ਵਾਲਾ ’ਚ ਗੂੰਜੇ ਸਰੀਰਦਾਨੀ ਪ੍ਰੇਮੀ ਲੱਖਾ ਸਿੰਘ ਇੰਸਾਂ ‘ਅਮਰ ਰਹੇ’ ਦੇ ਨਾਅਰੇ | Body Donation
- ਬਲਾਕ ਸੁਨਾਮ ਦੇ 38ਵੇਂ ਸਰੀਰਦਾਨੀ ਬਣੇ, ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Body Donation: ਸੁਨਾਮ ਬਲਾਕ ਦੇ ਪਿੰਡ ਬਖਸ਼ੀ ਵਾਲਾ ਦੇ ਰਹਿਣ ਵਾਲੇ ਡੇਰਾ ਸਰਧਾਲੂ ਪ੍ਰੇਮੀ ਲੱਖਾ ਸਿੰਘ ਇੰਸਾਂ (75) ਨੇ ਦੇਹਾਂਤ ਉਪਰੰਤ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ ਪ੍ਰੇਮੀ ਲੱਖਾ ਸਿੰਘ ਇੰਸਾਂ ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਅੱਜ ਉਨ੍ਹਾਂ ਦੇ ਦੇਹਾਂਤ ’ਤੇ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਹੈ। Body Donation
ਇਹ ਖਬਰ ਵੀ ਪੜ੍ਹੋ : Welfare Work: ਰਜਿੰਦਰ ਕੌਰ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਅਲ ਫਲਾਹ ਸਕੂਲ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਸੈਂਟਰ, ਧੌਜ ਫਰੀਦਾਬਾਦ (ਹਰਿਆਣਾ) ਲਈ ਰਵਾਨਾ ਕਰ ਦਿੱਤਾ ਗਿਆ। ਇਸ ਤੋ ਪਹਿਲਾਂ ਸਰੀਰਦਾਨੀ ਪ੍ਰੇਮੀ ਲੱਖਾਂ ਸਿੰਘ ਇੰਸਾਂ ਦੇ ਨਿਵਾਸ ਸਥਾਨ ਵਿਖੇ ਬਲਾਕ ਦੇ ਡੇਰਾ ਪ੍ਰੇਮੀ ਇਕੱਠੇ ਹੋਏ ਅਤੇ ਬੇਨਤੀ ਦਾ ਸਬਦ ਅਤੇ ਅਰਦਾਸ ਬੋਲਣ ਤੋਂ ਬਾਅਦ ਸਰੀਰਦਾਨੀ ਪ੍ਰੇਮੀ ਲੱਖਾਂ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਲਿਜਾਇਆ ਗਿਆ। ਡੇਰਾ ਪ੍ਰੇਮੀਆਂ ਵੱਲੋਂ ਸੱਚਖੰਡ ਵਾਸੀ ਸਰੀਰਦਾਨੀ ਪ੍ਰੇਮੀ ਲੱਖਾਂ ਸਿੰਘ ਇੰਸਾਂ ਅਮਰ ਰਹੇ, ਅਮਰ ਰਹੇ ਦੇ ਨਾਅਰੇ ਲਗਾਏ ਗਏ ਅਤੇ ਫੁੱਲਾਂ ਨਾਲ ਸਜਾਈ ਗੱਡੀ ਨੂੰ ਇਕ ਕਾਫਲੇ ਦੇ ਰੂਪ ਵਿੱਚ ਉਹਨਾਂ ਦੇ ਨਿਵਾਸ ਸਥਾਨ ਤੋਂ ਪਿੰਡ ਦੇ ਅੰਦਰ ਗਲੀਆਂ ਚੋਂ ਗੁਜਰਦੇ ਹੋਏ ਪਿੰਡ ਦੇ ਬੱਸ ਅੱਡੇ ਸੁਨਾਮ ਰੋਡ ਤੱਕ ਲਿਜਾਇਆ ਗਿਆ। ਇਸ ਮੌਕੇ ਸਰੀਰਦਾਨੀ ਦੇ ਕਾਫਲੇ ਨੂੰ ਪਿੰਡ ਵਿੱਚ ਹਰ ਕੋਈ ਬੜੇ ਅਚੰਭੇ ਨਾਲ ਦੇਖ ਰਿਹਾ ਸੀ। Body Donation
ਲੋਕੀਂ ਘਰਾਂ ਤੇ ਦੁਕਾਨਾਂ ਤੋਂ ਬਾਹਰ ਨਿਕਲ ਕੇ ਸਰੀਰਦਾਨੀ ਦੀ ਅੰਤਿਮ ਯਾਤਰਾ ਦੇ ਦਰਸਨ ਕਰ ਰਹੇ ਸਨ। ਪਿੰਡ ਦੀ ਸਰਪੰਚ ਸੁਖਪਾਲ ਕੌਰ ਦੇ ਪਤੀ ਬਹਾਲ ਸਿੰਘ ਅਤੇ ਬਲਾਕ ਦੇ ਜਿੰਮੇਵਾਰਾਂ ਵੱਲੋਂ ਸਾਂਝੇ ਤੌਰ ਤੇ ਮ੍ਰਿਤਕ ਦੇਹ ਵਾਲੀ ਗੱਡੀ ਨੂੰ ਹਰੀ ਝੰਡੀ ਦੇ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ। ਜ਼ਿਕਰਯੋਗ ਹੈ ਕਿ ਇਹ ਸੁਨਾਮ ਬਲਾਕ ’ਚੋਂ 38ਵਾਂ ਸਰੀਰਦਾਨ ਕੀਤਾ ਗਿਆ ਹੈ ਇਸ ਮੌਕੇ ਸਟੇਟ ਕਮੇਟੀ ਮੈਂਬਰ ਰਾਜੇਸ ਬਿੱਟੂ ਇੰਸਾਂ, ਬਲਾਕ ਪ੍ਰੇਮੀ ਸੇਵਕ ਰਣਜੀਤ ਸਿੰਘ ਇੰਸਾਂ, ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਇੰਸਾਂ, ਛਹਿਬਰ ਸਿੰਘ ਇੰਸਾਂ, ਪਿੰਡ ਬਖਸੀਵਾਲਾ ਪ੍ਰੇਮੀ ਸੇਵਕ ਭਿੰਦਰ ਸਿੰਘ ਇੰਸਾਂ, ਪ੍ਰੇਮੀ ਸੇਵਕ ਬੀਰੂ ਇੰਸਾਂ, ਪ੍ਰੇਮੀ ਸੇਵਕ ਰਾਜਾ ਸਿੰਘ ਇੰਸਾਂ, ਕਿਰਪਾ ਸਿੰਘ ਇੰਸਾਂ, ਗੁਰਦੀਪ ਇੰਸਾਂ, ਭੀਮ ਇੰਸਾਂ, ਸੰਦੀਪ ਕੋਹਲੀ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਸੁਜਾਨ ਭੈਣਾ, ਸਾਕ ਸਬੰਧੀ, ਰਿਸ਼ਤੇਦਾਰ ਤੇ ਬਲਾਕ ਤੋਂ ਸਮੂਹ ਸਾਧ-ਸੰਗਤ ਪਹੁੰਚੀ ਹੋਈ ਸੀ।
ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਪਰਿਵਾਰ ਦਾ ਵੱਡਾ ਉਪਰਾਲਾ : ਰਾਜੇਸ਼ ਬਿੱਟੂ
ਇਸ ਮੌਕੇ 85 ਮੈਂਬਰ ਰਾਜੇਸ਼ ਬਿੱਟੂ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਤੇ ਚਲਦਿਆਂ ਇਸ ਪਰਿਵਾਰ ਵੱਲੋਂ ਪ੍ਰੇਮੀ ਲੱਖਾ ਸਿੰਘ ਇੰਸਾਂ ਦਾ ਸਰੀਰਦਾਨ ਕੀਤਾ ਗਿਆ ਹੈ ਜੋ ਮੈਡੀਕਲ ਖੋਜਾਂ ਦੇ ਲਈ ਕੰਮ ਆਵੇਗਾ। ਉਨ੍ਹਾਂ ਕਿਹਾ ਕਿ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਪਰਿਵਾਰ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ। ਜੋ ਮਾਨਵਤਾ ਭਲਾਈ ਦਾ ਅਸਲ ਕਾਰਜ ਹੈ। Body Donation