ਨੇਕੀ ਨੂੰ ਸਲਾਮ : ਚੰਨਣਵਾਲ ਪਿੰਡ ਦੇ ਪੰਜਵੇਂ ਸਰੀਰਦਾਨੀ ਬਣੇ ਜਸਵਿੰਦਰ ਕੌਰ ਇੰਸਾਂ | Body Donation
- ਬਲਾਕ ਮਹਿਲ ਕਲਾਂ ਦੇ 57ਵੇਂ ਸਰੀਰਦਾਨੀ, ਮੈਡੀਕਲ ਖੋਜ ਕਾਰਜਾਂ ਲਈ ਕੀਤਾ ਸਰੀਰਦਾਨ
ਮਹਿਲ ਕਲਾਂ (ਗੁਰਪ੍ਰੀਤ ਸਿੰਘ)। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਦਾ ਅਸਰ ਜ਼ੋਰਦਾਰ ਤਰੀਕੇ ਨਾਲ ਹੋ ਰਿਹਾ ਹੈ ਅੱਜ ਬਲਾਕ ਮਹਿਲ ਕਲਾਂ ਦੇ ਪਿੰਡ ਚੰਨਣਵਾਲ ਵਿਖੇ ਇੱਕ ਡੇਰਾ ਸ਼ਰਧਾਲੂ ਭੈਣ ਜਸਵਿੰਦਰ ਕੌਰ ਦੇ ਦਿਹਾਂਤ ਪਿੱਛੋਂ ਉਨ੍ਹਾਂ ਦੇੇ ਪਰਿਵਾਰ ਵੱਲੋਂ ਉਨ੍ਹਾਂ ਦਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ ਗਿਆ ਇਹ ਚੰਨਣਵਾਲ ਪਿੰਡ ਦਾ ਪੰਜਵਾਂ ਸਰੀਰਦਾਨ ਹੈ, ਜਦੋਂ ਕਿ ਮਹਿਲ ਕਲਾਂ ਬਲਾਕ ਵਿੱਚ 57 ਸਰੀਰਦਾਨ ਹੋ ਚੁੱਕੇ ਹਨ। (Body Donation)
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਹਿਲ ਕਲਾਂ ਦੇ ਬਲਾਕ ਪ੍ਰੇਮੀ ਸੇਵਕ ਹਜ਼ੂਰਾ ਸਿੰਘ ਇੰਸਾਂ ਨੇ ਦੱਸਿਆ ਕਿ ਚੰਨਣਵਾਲ ਪਿੰਡ ਦੇ ਭੈਣ ਜਸਵਿੰਦਰ ਕੌਰ ਇੰਸਾਂ ਦਾ ਮਹਿਜ 54 ਸਾਲ ਦੀ ਉਮਰ ਵਿੱਚ ਹੀ ਦਿਹਾਂਤ ਹੋ ਗਿਆ। ਭੈਣ ਜਸਵਿੰਦਰ ਕੌਰ ਇੰਸਾਂ ਦੇ ਪਤੀ ਜਗਤਾਰ ਸਿੰਘ ਇੰਸਾਂ ਨੇ ਦੱਸਿਆ ਕਿ ਜਸਵਿੰਦਰ ਕੌਰ ਨੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਆਪਣੇ ਜਿਉਂਦੇ ਜੀਅ ਇਹ ਲਿਖਤੀ ਤੌਰ ’ਤੇ ਪ੍ਰਣ ਕੀਤਾ ਸੀ ਕਿ ਮਰਨ ਤੋਂ ਬਾਅਦ ਉਸ ਦਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਜਾਵੇ ਤਾਂ ਜੋ ਨਵੀਆਂ-ਨਵੀਆਂ ਬਿਮਾਰੀਆਂ ਦੇ ਇਲਾਜ ਲਈ ਮੈਡੀਕਲ ਖੋਜਾਂ ਹੋਣ। (Body Donation)
ਇਹ ਵੀ ਪੜ੍ਹੋ : Body Donation: ਪ੍ਰਿੰਸ ਇੰਸਾਂ ਅਬੋਹਰ ਵੀ ਹੋਏ ਸਰੀਰਦਾਨੀਆਂ ਵਿੱਚ ਸ਼ਾਮਲ
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਜੀਐੱਸ ਮੈਡੀਕਲ ਕਾਲਜ ਹਾਪੁੜ (ਯੂਪੀ) ਨੂੰ ਦਾਨ ਕੀਤਾ ਗਿਆ ਅੱਜ ਸੱਚਖੰਡਵਾਸੀ ਜਸਵਿੰਦਰ ਕੌਰ ਦੀ ਅੰਤਿਮ ਵਿਦਾਇਗੀ ਸਮੇਂ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਫੁੱਲਾਂ ਨਾਲ ਸ਼ਿੰਗਾਰੀ ਐਂਬੂਲੈਂਸ ਵਿੱਚ ਰੱਖਿਆ ਗਿਆ ਸੀ, ਇਸ ਪਿਛੋਂ ਸਾਰੇ ਪਿੰਡ ਵਿੱਚ ਐਂਬੂਲੈਂਸ ਨੂੰ ਲਿਜਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਡੇਰਾ ਸ਼ਰਧਾਲੂਆਂ ਤੇ ਰਿਸ਼ਤੇਦਾਰਾਂ ਵੱਲੋਂ ‘ਸਰੀਰਦਾਨੀ ਜਸਵਿੰਦਰ ਕੌਰ ਇੰਸਾਂ ਅਮਰ ਰਹੇ’, ‘ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ ਨਾਅਰੇ ਲਾਏ ਗਏ। (Body Donation)
ਇਸ ਪਿਛੋਂ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਡੇਰਾ ਸੱਚਾ ਸੌਦਾ ਦੇ 85 ਮੈਂਬਰ ਸੰਜੀਵ ਕੁਮਾਰ ਇੰਸਾਂ, ਚੰਨਣਵਾਲ ਦੇ ਪ੍ਰੇਮੀ ਸੇਵਕ ਬਲਵਿੰਦਰ ਸਿੰਘ, ਪੰਦਰਾਂ ਮੈਂਬਰ ਬਲਵਿੰਦਰ ਸਿੰਘ ਇੰਸਾਂ, ਮੇਜਰ ਸਿੰਘ, ਸੁਖਵਿੰਦਰ ਸਿੰਘ, ਭੋਲਾ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਬੀਹਲਾ, ਨਾਥ ਸਿੰਘ ਪੰਦਰਾਂ ਮੈਂਬਰ, ਲਛਮਣ ਸਿੰਘ 15 ਮੈਂਬਰ ਨਾਈਵਾਲਾ ਤੋਂ ਇਲਾਵਾ ਵੱਖ-ਵੱਖ ਸੰਮਤੀਆਂ ਤੇ ਮੈਂਬਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਮੈਂਬਰ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ। (Body Donation)