ਮੇਂਗਲੁਰੂ। ਦੇਸ਼ ਦੀ ਸਬ ਤੋਂ ਵੱਡੀ ਕਾਫੀ ਚੈਨ ਕੈਫੇ ਕਾਫੀ ਡੇ (ਸੀਸੀਡੀ) ਦੇ ਫਾਉਂਡਰ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਸਐਮ ਕ੍ਰਿਸ਼ਣਾ ਦੇ ਜਵਾਈ ਵੀਜੀ ਸਿਧਾਰਥ ਦੀ ਲਾਸ਼ ਬੁੱਧਵਾਰ ਸਵੇਰੇ ਮੇਂਗਲੁਰੂ ਦੀ ਨੇਤਰਾਵਤੀ ਨਦੀ ਤੋਂ ਮਿਲੀ। ਮੇਂਗਲੁਰੂ ਦੇ ਵਿਧਾਇਕ ਯੂਟੀ ਖਾਦਰ ਦੇ ਮੁਤਾਬਕ, ਸਿਧਾਰਥ, ਸਿਧਾਰਥ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਮ੍ਰਿਤਕ ਸਰੀਰ ਦੀ ਸ਼ਨਾਖਤ ਕਰ ਲਈ ਹੈ। ਸੋਮਵਾਰ ਰਾਤ ਉਨ੍ਹਾਂ ਦੇ ਲਾਪਤਾ ਹੋਣ ਤੋਂ ਬਾਅਦ 25 ਤੈਰਾਕਾਂ ਸਮੇਤ 200 ਲੋਕ ਸਰਚ ਆਪ੍ਰੇਸ਼ਨ ‘ਚ ਜੁਟੇ ਸਨ। ਇਸ ਦੌਰਾਨ ਕੋਸਟ ਗਾਰਡ ਦੇ ਜਹਾਜ ਆਈਸੀਜੀਐਸ ਰਾਜਦੂਤ ਅਤੇ ਏਸੀਵੀ (ਐਚ-198) ਦੀ ਵੀ ਮਦਦ ਲਈ ਗਈ। ਉਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਪੂਰੀ ਤਰਾ ਆਤਮਹੱਤਿਆ ਦਾ ਲੱਗ ਰਿਹਾ ਹੈ। 27 ਜੁਲਾਈ ਨੂੰ ਸਿਧਾਰਥ ਦਾ ਲਿਖਿਆ ਪੱਤਰ ਸਾਹਮਣੇ ਆਇਆ ਹੈ, ਜਿਸ ‘ਚ ਉਨ੍ਹਾਂ ਨੇ ਇਕਵਟੀ ਪਾਟਨਰ ਦੇ ਦਬਾਅ ਦਾ ਜਿਕਰ ਕੀਤਾ ਸੀ। ਉਨ੍ਹਾਂ ਲਿਖਿਆ ਸੀ ਕਿ ਮੈਂ ਬਤੌਰ ਵਪਾਰ ਨਾਕਾਮ ਰਿਹਾ। ਪੁਲਿਸ ਪੁੱਛ ਗਿੱਛ ‘ਚ ਡਰਾਈਵਰ ਨੇ ਦੱਸਿਆ ਕਿ ਸਿਧਾਰਥ ਉਲਾਲ ਸ਼ਹਿਰ ‘ਚ ਸਥਿਤ ਪੁੱਲ ਤਥ ਘੁੰਮਣ ਲਈ ਆਏ ਸਨ। ਉਥੇ ਉਨ੍ਹਾਂ ਨੇ ਕਾਰ ਰੁਕਵਾਈ ਅਤੇ ਪੈਦਲ ਨਿਕਲ ਗਏ। ਮੈਂ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। 90 ਮਿੰਟ ਤੱਕ ਵਾਪਸ ਨਹੀਂ ਆਏ ਤਾਂ ਪੁਲਿਸ ਨੂੰ ਸੂਚਨਾ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।